ਅਹਿਮਦਾਬਾਦ- ਦੇਸ਼ ਭਰ 'ਚ 4ਜੀ ਮੋਬਾਇਲ ਫੋਨ ਧਾਰਕਾਂ ਦੀ ਗਿਣਤੀ ਅਗਲੇ 3 ਸਾਲਾਂ 'ਚ 7 ਗੁਣਾ ਤੋਂ ਜ਼ਿਆਦਾ ਵੱਧ ਕੇ ਮੌਜੂਦਾ 7 ਕਰੋੜ ਦੀ ਜਗ੍ਹਾ ਲਗਭਗ 50 ਕਰੋੜ ਹੋ ਜਾਵੇਗੀ। ਦੇਸ਼ ਦੇ ਚੌਥੇ ਸਭ ਤੋਂ ਵੱਡੇ ਟੈਲੀਕਾਮ ਸੰਚਾਲਕ ਅਨਿਲ ਧੀਰੂਭਾਈ ਸਮੂਹ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਗਾਹਕਾਂ ਸਬੰਧੀ ਕਾਰੋਬਾਰ ਦੇ ਮੁੱਖ ਅਧਿਕਾਰੀ (ਸੀ. ਈ. ਓ.) ਗੁਰਦੀਪ ਸਿੰਘ ਨੇ ਅੱਜ ਇੱਥੇ ਆਪਣੀ ਕੰਪਨੀ ਵੱਲੋਂ ਦੇਸ਼ ਦੇ ਪਹਿਲੇ 'ਐਪ ਟੂ ਐਪ ਕਾਲ ਪੈਕ' ਦੀ ਸ਼ੁਰੂਆਤ ਦੇ ਮੌਕੇ ਕਿਹਾ ਕਿ 4ਜੀ ਮੋਬਾਇਲ ਫੋਨ ਦੀ ਸਸਤੀ ਹੋ ਰਹੀ ਕੀਮਤ, ਤੇਜ਼ ਰਫਤਾਰ ਅਤੇ ਨਵੇਂ ਸਮੇਂ ਦੇ ਗਾਹਕਾਂ ਦੀਆਂ ਬਦਲਦੀਆਂ ਜ਼ਰੂਰਤਾਂ ਕਾਰਨ ਅਜਿਹੇ ਫੋਨ ਧਾਰਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ 'ਚ ਇਨ੍ਹਾਂ ਦੀ ਗਿਣਤੀ 2020 ਤੱਕ ਮੌਜੂਦਾ 7 ਕਰੋੜ ਤੋਂ ਵੱਧ ਕੇ 50 ਕਰੋੜ ਹੋ ਜਾਵੇਗੀ, ਜਦੋਂਕਿ ਇਸ ਸਮੇਂ ਦੌਰਾਨ ਗੁਜਰਾਤ 'ਚ ਇਸ 'ਚ 10 ਗੁਣਾ ਵਾਧਾ ਹੋਵੇਗਾ ਅਤੇ ਇਹ ਗਿਣਤੀ 40 ਲੱਖ ਤੋਂ ਵੱਧ ਕੇ ਚਾਰ ਕਰੋੜ ਪਹੁੰਚ ਜਾਵੇਗੀ।
ਟਾਟਾ ਮੋਟਰਸ ਨੇ ਟਿਆਗੋ ਦੀ ਕੀਮਤ ਵਧਾਈ
NEXT STORY