ਜਲੰਧਰ-ਦੇਸ਼ 'ਚ ਟੈਲੀਕਾਮ ਯੂਜ਼ਰਸ (ਮੋਬਾਇਲ ਅਤੇ ਲੈਂਡਲਾਈਨ) ਦੀ ਗਿਣਤੀ ਫਰਵਰੀ 2017 ਦੇ ਅੰਤ 1.18 ਅਰਬ ਤੱਕ ਪਹੁੰਚ ਗਈ ਹੈ।ਇਹ ਪਿਛਲੇ ਮਹੀਨੇ ਦੀ ਤੁਲਨਾ 'ਚ 1.17 ਪ੍ਰਤੀਸ਼ਤ ਜਿਆਦਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਸ ਮਹੀਨੇ ਦੇ ਦੌਰਾਨ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ 'ਚ 1.37 ਕਰੋੜ ਤੋਂ ਜਿਆਦਾ ਵਾਧਾ ਹੋਇਆ ਹੈ। ਇਕ ਸਮਾਂ ਸੀ ਜਦੋਂ ਲੈਂਡਲਾਈਨ ਫੋਨ ਕਾਫੀ ਪਾਪੂਲਰ ਸੀ ਪਰ ਅੱਜ ਕੱਲ੍ਹ ਇਨ੍ਹਾਂ ਦੀ ਡਿਮਾਂਡ ਲਗਾਤਰ ਘੱਟ ਹੋ ਰਹੀਂ ਹੈ। ਸਸਤੇ ਹੈਂਡਸੈਟ ਦੇ ਨਾਲ ਸਸਤੀ ਮੋਬਾਇਲ ਦਰਾਂ ਅਤੇ ਕਈ ਤਰ੍ਹਾਂ ਦੀਆਂ ਪ੍ਰੀ ਆਫਰਸ ਦੀ ਵਜ੍ਹਾਂ ਕਰਕੇ ਮੋਬਾਇਲ ਫੋਨ ਬਜ਼ਾਰ 'ਚ ਤੇਜ਼ੀ ਨਾਲ ਵੱਧ ਰਹੇ ਹਨ।
ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਨਵੀਂ ਰਿਲਾਇੰਸ ਜਿਓ ਦੇ ਨਾਲ ਭਾਰਤੀ ਏਅਰਟੈਲ ਅਤੇ ਵੋਡਾਫੋਨ ਵਰਗੀਆਂ ਕੰਪਨੀਆਂ ਗਾਹਕਾਂ ਨੂੰ ਸ਼ਾਨਦਾਰ ਆਫਰਸ ਦੇ ਰਹੀਆਂ ਹਨ। ਜਿਸ ਨਾਲ ਮੋਬਾਇਲ ਬਜ਼ਾਰ 'ਚ ਤੇਜ਼ੀ ਨਾਲ ਵੱਧ ਰਹੇ ਹਨ।TRAI ਦੇ ਅਨੁਸਾਰ ਜਨਵਰੀ 2017 ਦੇ ਅੰਤ ਤੱਕ ਦੇਸ਼ਾਂ 'ਚ ਫੋਨ ਗਾਹਕਾਂ ਦੀ ਗਿਣਤੀ 117.48 ਕਰੋੜ ਸੀ ਜੋ ਫਰਵਰੀ ਦੇ ਅੰਤ ਤੱਕ ਵੱਧ ਕੇ 118.85 ਕਰੋੜ ਹੋ ਗਈ ਹੈ।
ਸ਼ਹਿਰੀ ਇਲਾਕਿਆਂ 'ਚ ਫੋਨ ਕੁਨੈਕਸ਼ਨਾਂ ਦੀ ਗਿਣਤੀ 1.6 ਪ੍ਰਤੀਸ਼ਤ ਵੱਧ ਕੇ 69.21 ਕਰੋੜ ਤੋਂ ਜਿਆਦਾ ਹੋ ਗਈ ਹੈ। ਜੋ ਜਨਵਰੀ ਦੇ ਅੰਤ ਤੱਕ 68.11 ਕਰੋੜ ਸੀ। ਇਸ ਤਰ੍ਹਾਂ ਗ੍ਰਾਮੀਣ ਇਲਾਕਿਆਂ 'ਚ ਫੋਨ ਕੁਨੈਕਸ਼ਨਾਂ ਦੀ ਗਿਣਤੀ 0.56 ਪ੍ਰਤੀਸ਼ਤ ਦੀ ਗ੍ਰੋਥ ਦੇ ਨਾਲ 49.63 ਕਰੋੜ ਰਹੀਂ ਜੋ ਉਸ ਤੋਂ ਪਿਛਲੇ ਸਾਲ ਮਹੀਨੇ ਦੇ ਅੰਤ ਤੱਕ 49.36 ਕਰੋੜ ਸੀ।
ਭਾਰਤੀ ਦੂਰਸੰਚਾਰ ਬਜ਼ਾਰ ਚੀਨ ਦੇ ਬਾਅਦ ਦੂਜੇ ਨੰਬਰ 'ਤੇ ਹੈ। ਫਰਵਰੀ 'ਚ ਕੁਲ ਮਿਲਾ ਕੇ ਮੋਬਾਇਲ ਗਾਹਕਾਂ ਦੀ ਗਿਣਤੀ 'ਚ 1.37 ਕਰੋੜ ਦਾ ਵਾਧਾ ਹੋਇਆ ਹੈ। ਇਸ 'ਚ ਮੋਬਾਇਲ ਗਾਹਕਾਂ ਦੀ ਗਿਣਤੀ ਵੱਧ ਕੇ 1.16 ਅਰਬ ਹੋ ਗਈ। ਲੈਂਡਲਾਈਨ ਫੋਨ ਕੁਨੈਕਸ਼ਨਾਂ ਦੀ ਗਿਣਤੀ 2.43 ਕਰੋੜ 'ਤੇ ਬਣੀ ਰਹੀਂ ਹੈ।
ਵਿਵਾਦਾਂ ਤੋਂ ਬਾਅਦ ਬਾਜ਼ਾਰ 'ਚ ਦੁਬਾਰਾ ਵਾਪਸੀ ਕਰੇਗਾ Samsung Galaxy Note 7
NEXT STORY