ਗੈਜੇਟ ਡੈਸਕ– ਕੰਸਲਟਿੰਗ ਕੰਪਨੀ EY ਨੇ ਦੱਸਿਆ ਹੈ ਕਿ ਭਾਰਤ ’ਚ 2022 ਤਕ ਸਮਾਰਟਫੋਨ ਯੂਜ਼ਰਸ ਦੀ ਗਿਣਤੀ 65 ਕਰੋੜ ਤਕ ਪਹੁੰਚ ਜਾਵੇਗੀ। ਇਸ ਦੌਰਾਨ ਔਸਤਨ ਡਾਟਾ ਯੂਸੇਜ਼ 18 ਜੀ.ਬੀ. ਪ੍ਰਤੀ ਦਿਨ ਹੋ ਜਾਵੇਗਾ। ਕੰਪਨੀ ਨੇ ਕਿਹਾ ਕਿ 2022 ਤਕ ਭਾਰਤ ਗੀਗਾਬਿਟ ਸੋਸਾਇਟੀ ’ਚ ਬਦਲ ਜਾਵੇਗਾ, ਜਿਥੇ ਲੋਕਾਂ ਅਤੇ ਬਿਜ਼ਨੈੱਸ ਨੂੰ ਫਾਸਟ ਬ੍ਰਾਡਬੈਂਡ ਤੋਂ ਬਰਾਬਰ ਦਾ ਫਾਇਦਾ ਮਿਲੇਗਾ। ਉਥੇ ਹੀ 5ਜੀ ਟੈਕਨਾਲੋਜੀ ਦੇ ਆਉਣ ਨਾਲ ਲੋਕਾਂ ਨੂੰ ਫਾਸਟ ਡਾਟਾ ਸਪੀਡ ਮਿਲੇਗੀ।

ਕੰਪਨੀ ’ਚ Emerging Markets TMT Leader ਪ੍ਰਸ਼ਾਂਤ ਸਿੰਘਲ ਨੇ ਕਿਹਾ ਕਿ ਫੋਰਥ ਇੰਡਸਟਰੀਅਲ ਰੈਵੇਲਿਊਸ਼ਨ ’ਚ ਭਾਰਤ ਲੀਡ ਕਰੇਗਾ ਅਤੇ ਹੋ ਸਕਦਾ ਹੈ ਕਿ ਭਾਰਤ 2022 ਤਕ ਟ੍ਰਿਲੀਅਨ ਡਾਲਰ ਡਿਜੀਟਲ ਇਕਾਨੋਮੀ ਬਣ ਜਾਵੇਗਾ ਅਤੇ ਇਸ ਦੌਰਾਨ ਇਸ ਨਾਲ 1 ਕਰੋੜ ਜਾਬਸ ਦੇ ਮੌਕੇ ਮਿਲਣਗੇ।

ਇਸ ਤੋਂ ਇਲਾਵਾ ਇੰਟਰਨੈੱਟ ਆਫ ਥਿੰਗਸ ਨਾਲ ਵੱਡੇ ਪੱਧਰ ’ਤੇ ਸੋਸ਼ਲ ਅਤੇ ਐਨਵਾਇਰਮੈਂਟਲ ਫਾਇਦਾ ਹੋਵੇਗਾ, ਜਿਸ ਵਿਚ ਐਗਰੀਕਲਚਰ, ਆਟੋਮੋਟਿਵ ਐਂਡ ਟ੍ਰਾਂਸਪੋਰਟੇਸ਼ਨ, ਹੈਲਥਕੇਅਰ, ਪਾਵਰ ਅਤੇ ਯੂਟੀਲਿਟਿਜ਼ ਵਰਗੇ ਸੈਕਟਰ ਸ਼ਾਮਲ ਹੋਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ KPMG-IMC ਨੇ ਦੱਸਿਆ ਸੀ ਕਿ 2022 ਤਕ ਭਾਰਤ ਦੀ ਡਿਜੀਟਲ ਇਕਾਨੋਮੀ USD 1 ਟ੍ਰਿਲੀਅਨ ਅਤੇ 2025 ਤਕ USD 1.8 ਟ੍ਰਿਲੀਅਨ ਤਕ ਪਹੁੰਚ ਜਾਵੇਗੀ।
ਨਵੀਂ ਫਾਕਸਵੈਗਨ ਟੀ ਕਰਾਸ ਹੋਈ ਪੇਸ਼, ਭਾਰਤ 'ਚ ਜਲਦ ਹੋਵੇਗੀ ਲਾਂਚ
NEXT STORY