ਜਲੰਧਰ : ਭਾਰਤ ਟੈਕਨਾਲੋਜੀ ਸਟਾਰਟਅਪਸ ਦੀ ਦੌੜ 'ਚ ਪੂਰੀ ਦੁਨੀਆ 'ਚ ਤੀਸਰੇ ਨੰਬਰ 'ਤੇ ਹੈ। ਪਹਿਲੇ ਤੇ ਦੂਸਰੇ ਨੰਬਰ 'ਤੇ ਅਮਰੀਕਾ ਤੇ ਯੂ. ਕੇ. ਨੇ ਆਪਣੀ ਜਗ੍ਹਾ ਬਣਾਈ ਹੋਈ ਹੈ। ਇਹ ਇਕ ਸਟਡੀ 'ਚ ਸਾਬਿਤ ਹੋਇਆ ਹੈ। ਇਹ ਸਟਡੀ ਐਸੇਚਿਨ ਨੇ ਥੋਟ ਆਰਬਿਟ੍ਰੇਜ ਰਿਸਰਚ ਇੰਟੀਚਿਊਟ ਨਾਲ ਮਿਲ ਕੇ ਕੀਤੀ ਗਈ ਹੈ। ਭਾਰਤ 'ਚ ਜੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਬੈਂਗਲੁਰੂ ਟੈਕਨਾਲੋਜੀ ਸਟਾਰਟਅਪ 'ਚ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਦਿੱਲੀ ਐੱਨ. ਸੀ. ਆਰ. ਤੇ ਮੁੰਬਈ ਕੇ ਫਿਰ ਹੈਦਰਾਬਾਦ ਕੇ ਚੇਨਈ ਟੈੱਕ ਇੰਟਰਪ੍ਰਿਰਿਓਰ ਦੀ ਗਿਣਤੀ 'ਚ ਆਉਂਦੇ ਹਨ।
ਯੂ. ਐੱਸ. 'ਚ ਟੈੱਕ ਸਟਾਰਟਅਪਸ ਦੀ ਗਿਣਤੀ 47000, ਯੂ. ਕੇ. 'ਚ 4500 ਤੇ 2015 ਦੀ ਗਿਣਤੀ ਦੇ ਮੁਤਾਬਿਕ ਭਾਰਤ 'ਚ 4200 ਟੈੱਕ ਸਟਾਰਟਅਪਸ ਹਨ। ਆਈ. ਟੀ. ਹੱਬ ਬੈਂਗਲੁਰੂ 26 ਫੀਸਦੀ ਤੱਕ ਡੋਮੈਸਟਿਕ ਸਟਾਰਟਪਸ ਨੂੰ ਕਵਰ ਕਰਦਾ ਹੈ, ਮੁੰਬਈ 17 ਫੀਸਦੀ, ਹੈਦਰਾਬਾਦ 8 ਫੀਸਦੀ, ਚੇਨਈ ਕੇ ਪੁਣੇ 6 ਫੀਸਦੀ 'ਤੇ ਹੈ।
ਲਿਨੋਵੋ ਦੇ ਨਵੇਂ ਲੈਪਟਾਪਸ ਦੀ ਜਾਣਕਾਰੀ ਹੋਈ ਲੀਕ
NEXT STORY