ਜਲੰਧਰ : ਲਿਨੋਵੋ ਨਵੇਂ ਲੈਪਟਾਪਸ 'ਤੇ ਕੰਮ ਕਰ ਰਹੀ ਹੈ ਜਿਸ ਦੀ ਜਾਣਕਾਰੀ ਸਾਹਮਣੇ ਆਈ ਹੈ। ਟਵਿੱਟਰ ਯੂਜ਼ਰ Roland Quandt ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਜਿਸ 'ਚ ਲੈਪਟਾਪਸ, ਕੰਵਰਟੇਬਲ 2 ਇਨ 1 ਡਿਵਾਇਸ ਦਾ ਜ਼ਿਕਰ ਕੀਤਾ ਗਿਆ ਹੈ। ਇਸ 'ਚ ਲਿਨੋਵੋ ਦਾ ਆਈਡੀਆ ਪੈਡ 710ਐੱਸ ਪਲਸ, ਯੋਗਾ 910 ਅਤੇ ਯੋਗਾ 5 ਪ੍ਰੋ ਹੋਵੇਗਾ। ਇਸ ਦੇ ਇਲਾਵਾ ਕੰਪਨੀ ਲਿਨੋਵੋ ਆਈਪੈਡ ਫਲੈਕਸ 4 11 ਨੂੰ ਵੀ ਲਾਂਚ ਕਰੇਗੀ।
ਲਿਨੋਵੋ 710ਐੱਸ ਪਲਸ ਦਾ ਭਾਰ 2.8 ਪਾਊਂਡ ਹੋਵੇਗਾ ਅਤੇ ਇਹ 13 ਇੰਚ ਦੀ ਫੁੱਲ ਐੱਚ. ਡੀ ਡਿਸਪਲੇ ਦੇ ਨਾਲ ਆਵੇਗਾ। ਇਸ 'ਚ ਇੰਟੈੱਲ ਦਾ ਕੋਰ ਆਈ5 ਸੀ. ਪੀ. ਯੂ 4 ਜੀ. ਬੀ ਰੈਮ ਦੇ ਨਾਲ ਮਿਲੇਗਾ। 710ਐੱਸ ਪਲਸ 'ਚ ਨਵਿਦਿਆ ਜੀ. ਟੀ. ਐਕਸ ਗਰਾਫਿਕਸ ਚਿਪ ਅਤੇ 256 ਜੀ. ਬੀ. ਦੀ ਸਾਲਿਡ ਸਟੇਟ ਡਰਾਇਵ ਵੀ ਮਿਲੇਗੀ।
ਯੋਗਾ 910 ਇਕ ਕਨਵਰਟਬਲ ਲੈਪਟਾਪ ਹੋਵੇਗਾ ਜਿਨੂੰ ਲੈਪਟਾਪ ਅਤੇ ਟੈਬਲੇਟ ਦੋਨਾਂ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾ ਸਕੇਗਾ। 14 ਇੰਚ ਦੀ ਡਿਸਪਲੇ ਵਾਲੇ ਇਸ ਹਾਈਬਰਿਡ ਲੈਪਟਾਪ 'ਚ ਕੋਰ ਆਈ7 ਪ੍ਰੋਸੈਸਰ ਅਤੇ 16 ਜੀ. ਬੀ. ਦੀ ਰੈਮ ਹੋਵੇਗੀ।
ਲਿਨੋਵੋ ਆਈਡਿਆਪੈਡ ਫਲੈਕਸ 4 11 ਦੀ ਗੱਲ ਕਰੀਏ ਤਾਂ ਇਸ 'ਚ 11.6 ਇੰਚ ਦੀ ਸਕ੍ਰੀਨ ਦੇਖਣ ਨੂੰ ਮਿਲੇਗੀ ਅਤੇ ਇਹ ਇਕ ਐਂਟਰੀ ਲੇਵਲ ਲੈਪਟਾਪ ਹੋਵੇਗਾ। ਹਾਲਾਂਕਿ ਇਸ ਸਮੇਂ ਇਸ ਲੈਪਟਾਪ ਦੇ ਫੀਚਰਸ ਦੇ ਬਾਰੇ 'ਚ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੈ।
ਸੈਮਸੰਗ ਗਲੈਕਸੀ on7 (2016) 'ਚ ਮਿਲੇਗੀ 3,000mAh ਦੀ ਬੈਟਰੀ
NEXT STORY