ਗੈਜੇਟ ਡੈਸਕ– ਅਮਰੀਕਾ ਤੇ ਜਾਪਾਨ ਤੋਂ ਬਾਅਦ ਭਾਰਤ ਦੁਨੀਆ ਦਾ ਤੀਜਾ ਅਜਿਹਾ ਦੇਸ਼ ਹੈ ਜਿਸ ’ਤੇ ਸਾਈਬਰ ਹਮਲਾਵਰਾਂ ਦੀ ਨਜ਼ਰ ਸਭ ਤੋਂ ਪਹਿਲਾਂ ਰਹਿੰਦੀ ਹੈ। Acronis Cyberthreats ਨੇ ਆਪਣੀ ਰਿਪੋਰਟ ’ਚ ਇਸ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 1,000 ਕੰਪਨੀਆਂ ’ਤੇ ਕਰੀਬ 1,168 ਸਾਈਬਰ ਹਮਲੇ ਹੋਏ ਹਨ। ਇਹ ਅੰਕੜੇ ਸਾਲ 2020 ਦੀ ਤੀਜੀ ਤਿਮਾਹੀ ਦੇ ਹਨ। ਤੀਜੀ ਤਿਮਾਹੀ ’ਚ ਮੇਜ਼ ਰੈਨਸਮਵੇਅਰ ਹਮਲੇ ’ਚ 7.8 ਫੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ
ਇਸ ਰਿਪੋਰਟ ਰਾਹੀਂ ਉਨ੍ਹਾਂ ਲੋਕਾਂ ਨੂੰ ਵੀ ਸਾਈਬਰ ਹਮਲੇ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਜੋ ਡਾਟਾ ਐਨਕ੍ਰਿਪਸ਼ਨ ’ਤੇ 100 ਫੀਸਦੀ ਭਰੋਸਾ ਕਰਦੇ ਹਨ। ਰਿਪੋਰਟ ਮੁਤਾਬਕ, ਸਾਲ 2020 ’ਚ ਭਾਰਤੀ ਕੰਪਨੀਆਂ ’ਤੇ ਹੋਣ ਵਾਲੇ ਸਾਈਬਰ ਹਮਲੇ ’ਚ 50 ਫੀਸਦੀ ਤੋਂ ਜ਼ਿਆਦਾ ਹਮਲੇ ਮੇਜ਼ ਰੈਨਸਮਵੇਅਰ ਵਾਲੇ ਹੀ ਹਨ। ਅਜਿਹੇ ’ਚ ਅਮਰੀਕਾ ਅਤੇ ਜਾਪਾਨ ਤੋਂ ਬਾਅਦ ਮੇਜ਼ ਰੈਨਸਮਵੇਅਰ ਦਾ ਸਭ ਤੋਂ ਵੱਡਾ ਟਿਕਾਣਾ ਭਾਰਤ ਬਣ ਗਿਆ ਹੈ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
Acronis Cyberthreats ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਸਾਈਬਰ ਹਮਲੇ ਪੈਸਿਆਂ ਲਈ ਹੀ ਕੀਤੇ ਜਾਂਦੇ ਹਨ। ਹੈਕਰਾਂ ਦੀ ਪਹਿਲੀ ਪਸੰਦ ਹੁਣ ਡਾਟਾ ਨਹੀਂ ਰਿਹਾ, ਹਾਲਾਂਕਿ ਅਜਿਹਾ ਨਹੀਂ ਹੈ ਕਿ ਉਹ ਹੁਣ ਡਾਟਾ ਚੋਰੀ ਨਹੀਂ ਕਰਦੇ। ਕਈ ਵਾਰ ਇਹ ਹੈਕਰ ਨਿੱਜੀ ਡਾਟਾ ਚੋਰੀ ਕਰਦੇ ਹਨ ਅਤੇ ਜਨਤਕ ਕਰਨ ਦੀ ਧਮਕੀ ਦੇ ਕੇ ਪੈਸੇ ਮੰਗਦੇ ਹਨ ਜਾਂ ਫਿਰ ਬਲੈਕਮੇਲ ਕਰਦੇ ਹਨ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2020 ’ਚ ਹਰੇਕ ਦਿਨ 31 ਫੀਸਦੀ ਵਿਦੇਸ਼ੀ ਅਤੇ ਭਾਰਤੀ ਕੰਪਨੀਆਂ ਸਾਈਬਰ ਹਮਲੇ ਦਾ ਸ਼ਿਕਾਰ ਹੋਈਆਂ ਹਨ। ਵਰਕ ਫਰਾਮ ਹੋਮ ਹੋਣ ਕਾਰਨ ਹੈਕਰਾਂ ਦਾ ਕੰਮ ਹੋਰ ਵੀ ਆਸਾਨ ਹੋ ਗਿਆ ਹੈ ਕਿਉਂਕਿ ਦਫ਼ਤਰ ਦੇ ਬਾਹਰ ਨੈੱਟਵਰਕ ਦੀ ਸੁਰੱਖਿਆ ਕਮਜ਼ੋਰ ਹੋ ਜਾਂਦੀ ਹੈ। ਅਜਿਹੇ ’ਚ ਭਾਰਤੀ ਕੰਪਨੀਆਂ ਅਤੇ ਸੰਸਥਾਵਾਂ ਨੂੰ ਆਪਣੀ ਸੁਰੱਖਿਆ ਬੇਹੱਦ ਹੀ ਮਜ਼ਬੂਤ ਕਰਨ ਦੀ ਲੋੜ ਹੈ ਨਾਲ ਹੀ ਡਾਟਾ ਸੁਰੱਖਿਆ ਨੂੰ ਲੈ ਕੇ ਕਈ ਵੱਡੇ ਅਤੇ ਕਾਰਗਰ ਕਦਮ ਚੁੱਕਣੇ ਹੋਣਗੇ।
2000 ਰੁਪਏ ਤੋਂ ਵੀ ਘੱਟ ਕੀਮਤ ਵਾਲੇ ਸ਼ਾਨਦਾਰ ਬਲੂਟੂਥ ਹੈੱਡਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ
NEXT STORY