ਜਲੰਧਰ- ਦਿੱਲੀ ਬੇਸਡ ਮੋਬਾਇਲ ਫੋਨ ਨਿਰਮਾਤਾ ਕੰਪਨੀ Ziox Mobiles ਨੇ ਨਵਾਂ 4G VoLTE ਬਜਟ ਸਮਾਰਟਫੋਨ ਭਾਰਤ 'ਚ ਲਾਂਚ ਕੀਤਾ ਹੈ। ਇਸ Ziox Astra Metal 4G ਫੋਨ ਦੀ ਕੀਮਤ 5,553 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਰੋਜ਼ ਗੋਲਡ, ਸਿਲਵਰ ਅਤੇ ਸ਼ੈਂਪੇਨ ਗੋਲਡ ਕਲਰ ਆਪਸ਼ਨ ਦੇ ਨਾਲ ਵਿਕਰੀ ਲਈ ਭਾਰਤ ਦੇ ਰਿਟੇਲ ਸਟੋਰਾਂ 'ਤੇ ਉਪਲੱਬਧ ਕੀਤਾ ਜਾਵੇਗਾ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ Ziox Astra Metal 4G ਫੋਨ 'ਚ 5-ਇੰਚ ਦੀ ਡਿਸਪਲੇ ਅਤੇ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। 1ਜੀ.ਬੀ. ਰੈਮ ਦੇ ਨਾਲ ਇਸ ਫੋਨ 'ਚ 8ਜੀ.ਬੀ. ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਇਸ ਸਮਾਰਟਫੋਨ 'ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ. ਅਤੇ 1 ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ।
ਲਾਂਚ ਈਵੈਂਟ-
ਲਾਂਚ ਸਮੇਂ Ziox ਮੋਬਾਇਲਸ ਦੇ ਸੀ.ਈ.ਓ. ਦੀਪਕ ਕਾਬੂ ਨੇ ਕਿਹਾ ਕਿ ਅਸੀਂ ਇਸ 4ਜੀ ਸਮਾਰਟਫੋਨ ਨੂੰ ਲਾਂਚ ਕਰਕੇ ਕਾਫੀ ਖੁਸ਼ ਹਾਂ। ਇਹ ਸਮਾਰਟਫੋਨ ਪਰਫਾਰਮੈਂਸ ਅਤੇ ਕਸਟਮਰ ਐਕਸਪੀਰੀਅੰਸ ਨੂੰ ਨੈਕਸ ਲੈਵਲ 'ਤੇ ਲੈ ਕੇ ਜਾਵੇਗਾ। ਨਾਲ ਹੀ ਕਿਹਾ ਗਿਆ ਕਿ ਅਸੀਂ ਘੱਟ ਕੀਮਤ 'ਚ ਅਫੋਰਡੇਬਲ ਟੈਕਨਾਲੋਜੀ ਦੇਣ ਜਾ ਰਹੇ ਹਾਂ ਜੋ ਸਾਡੇ ਗਾਹਕਾਂ ਨੂੰ ਕਾਫੀ ਪਸੰਦ ਆਏਗੀ।
ਜਲਦੀ ਹੀ ਲਾਂਚ ਹੋਵੇਗਾ HTC One X10 ਫੈਬਲੇਟ : ਰਿਪੋਰਟ
NEXT STORY