ਗੈਜੇਟ ਡੈਸਕ- ਇੰਸਟਾਗ੍ਰਾਮ ਨੇ ਭਾਰਤੀ ਬਾਜ਼ਾਰ 'ਚ ਕ੍ਰਿਏਟਰ ਲੈਪ ਨੂੰ ਲਾਂਚ ਕਰ ਦਿੱਤਾ ਹੈ। ਇਸ ਲਈ ਮੁੰਬਈ 'ਚ ਇਕ ਈਵੈਂਟ ਦਾ ਆਯੋਜਨ ਕੀਤਾ ਗਿਆ ਸੀ। ਇੰਸਟਾਗ੍ਰਾਮ ਦਾ ਕ੍ਰਿਏਟਰਸ ਲੈਬ ਹਿੰਦੀ ਅਤੇ ਅੰਗਰੇਜੀ 'ਚ ਉਪਲੱਬਧ ਹੈ, ਜਦੋਂਕਿ ਕੈਪਸ਼ਨ ਲਈ ਪੰਜ ਭਾਸ਼ਾਵਾਂ ਦਾ ਸਪੋਰਟ ਹੈ। ਕ੍ਰਿਏਟਰ ਲੈਬ ਤੋਂ ਇਲਾਵਾ ਕੰਪਨੀ ਨੇ ਨਵਾਂ ਸਟੋਰੀਜ਼ ਫੀਚਰ ਅਤੇ ਬਰਥਡੇ ਵਿਸ਼ ਫੀਚਰ ਵੀ ਲਾਂਚ ਕੀਤਾ ਹੈ। ਕ੍ਰਿਏਟਰ ਲੈਬ ਤੋਂ ਇਲਾਵਾ ਇੰਸਟਾਗ੍ਰਾਮ ਨੇ ਤਿੰਨ ਨਵੇਂ ਫੀਚਰ ਪੇਸ਼ ਕੀਤੇ ਹਨ ਜਿਨ੍ਹਾਂ 'ਚ ਸਟੋਰੀਜ਼, ਡਾਇਰੈਕਟ ਮੈਸੇਜ ਅਤੇ ਨੋਟਸ ਨਾਲ ਜੁੜੇ ਫੀਚਰ ਸ਼ਾਮਲ ਹਨ।
ਇੰਸਟਾਗ੍ਰਾਮ ਕ੍ਰਿਏਟਰ ਲੈਬ
ਉਂਝ ਤਾਂ ਕ੍ਰਿਏਟਰ ਲੈਬ ਨੂੰ 2019 'ਚ ਲਾਂਚ ਕੀਤਾ ਗਿਆ ਸੀ ਪਰ ਭਾਰਤ 'ਚ ਇਸ ਨੂੰ ਹੁਣ ਪੇਸ਼ ਕੀਤਾ ਗਿਆ ਹੈ। ਇਹ ਕੰਟੈਂਟ ਕ੍ਰਿਏਟਰਾਂ ਲਈ ਇਕ ਰਿਸੋਰਸ ਦੀ ਤਰ੍ਹਾਂ ਹੈ ਜਿਥੋਂ ਸਾਰੇ ਕੰਟੈਂਟ ਮੈਨੇਜ ਹੋ ਸਕਦੇ ਹਨ। ਇਸ ਕ੍ਰਿਏਟਰ ਲੈਬ 'ਚ ਦੇਸ਼ ਦੇ 14 ਕ੍ਰਿਏਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕ੍ਰਿਏਟਰ ਲੈਬ ਦੇ ਕੈਪਸ਼ਨ ਬੰਗਾਲੀ, ਹਿੰਦੀ, ਕਨੰੜ, ਮਲਿਆਲਮ, ਤਮਿਲ ਅਤੇ ਤੇਲੁਗੂ 'ਚ ਉਪਲੱਬਧ ਹੋਣਗੇ।
ਸਟੋਰੀਜ਼ 'ਚ ਕੁਮੈਂਟ, ਬਰਥਡੇ ਨੋਟ ਅਤੇ ਡਾਇਰੈਕਟ ਮੈਸੇਜ 'ਚ ਕਟਆਊਟ
ਨਵੀਂ ਅਪਡੇਟ ਤੋਂ ਬਾਅਦ ਇੰਸਟਾਗ੍ਰਾਮ ਯੂਜ਼ਰਜ਼ ਕਿਸੇ ਦੀ ਸਟੋਰੀਜ਼ 'ਤੇ ਕੁਮੈਂਟ ਕਰ ਸਕੋਗੇ ਜੋ ਕਿ ਦੂਜਿਆਂ ਨੂੰ ਵੀ ਦਿਸੇਗਾ। ਇਹ ਕੁਮੈਂਟ 24 ਘੰਟਿਆਂ ਬਾਅਦ ਗਾਇਬ ਵੀ ਹੋ ਜਾਣਗੇ, ਹਾਲਾਂਕਿ ਜੇਕਰ ਕੋਈ ਯੂਜ਼ਰ ਸਟੋਰੀਜ਼ ਨੂੰ ਹਾਈਲਾਈਟ 'ਚ ਐਡ ਕਰਦਾ ਹੈ ਤਾਂ ਕੁਮੈਂਟ ਗਾਇਬ ਨਹੀਂ ਹੋਣਗੇ। ਯੂਜ਼ਰਜ਼ ਕੋਲ ਕੁਮੈਂਟ ਨੂੰ ਬੰਦ ਕਰਨ ਦਾ ਵੀ ਆਪਸ਼ਨ ਹੋਵੇਗਾ। ਇਸ ਤੋਂ ਇਲਾਵਾ ਕੈਮਰੇ ਨਾਲ ਲਈਆਂ ਗਈਆਂ ਤਸਵੀਰਾਂ ਦੇ ਕਟਆਊਟ ਡਾਇਰੈਕਟ ਮੈਸੇਜ 'ਚ ਸਟੀਕਰ ਦੇ ਤੌਰ 'ਤੇ ਭੇਜੇ ਜਾ ਸਕਣਗੇ।
Jio ਨੇ ਕੀਤੇ ਕਈ ਵੱਡੇ ਐਲਾਨ... ਹੁਣ TV ਦੇਖਣਾ ਹੋਵੇਗਾ ਮਜ਼ੇਦਾਰ, Samsung-LG ਕੰਪਨੀਆਂ ਦੀ ਵਧੀ ਟੈਂਸ਼ਨ
NEXT STORY