ਜਲੰਧਰ- ਸਨੈਪਚੈਟ ਅਤੇ ਵਾਟਸਐਪ ਤੋਂ ਬਾਅਦ ਹੁਣ ਇੰਸਟਾਗਰਾਮ ਦੇ ਡਾਊਨ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਆਉਟੇਜ ਲਗਭਗ 9 ਘੰਟੇ ਪਹਿਲਾਂ ਕੁੱਝ ਯੂਜ਼ਰਸ ਲਈ ਸ਼ੁਰੂ ਹੋਇਆ ਸੀ, ਪਰ ਸਮੱਸਿਆ ਅਜੇ ਵੀ ਕਈ ਯੂਜ਼ਰਸ ਲਈ ਜਾਰੀ ਹੈ। DownDetector.com ਮੁਤਾਬਕ ਇੰਸਟਾਗਰਾਮ 'ਤੇ 4.13PM EST (3.00AM IST) ਤੋਂ ਬਾਅਦ ਤੋਂ ਸਮੱਸਿਆ ਵੇਖੀ ਗਈ ਹੈ। ਇੰਸਟਾਗਰਾਮ ਯੂਜ਼ਰਸ ਨੂੰ ਅਲਗ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹਨ, ਜਿਨ੍ਹਾਂ 'ਚੋਂ ਕੁਝ ਇਪਨੀ ਫੀਡ ਨੂੰ ਲੋਡ ਹੀ ਨਹੀਂ ਕਰ ਪਾ ਰਹੇ ਹਨ। ਉਥੇ ਹੀ ਕੁਝ ਲੋਕ ਆਪਣੇ ਇੰਸਟਾਗਰਾਮ ਅਕਾਊਂਟ 'ਚ ਲਾਗ ਇਨ ਹੀ ਨਹੀਂ ਕਰ ਸਕਦੇ ਹਨ।
ਇੰਸਟਾਗਰਾਮ ਯੂਜ਼ਰਸ ਟਵਿਟਰ ਦੇ ਰਾਹੀਂ ਐਪ ਕੰਮ ਨਾ ਕਰਨ ਦੀ ਉਨ੍ਹਾਂ ਦੀ ਸਮੱਸਿਆਵਾਂ ਨੂੰ ਸ਼ੇਅਰ ਕਰ ਰਹੇ ਹਨ। ਵਰਤਮਾਨ 'ਚ ਕਈ ਇੰਸਟਾਗਰਾਮ ਯੂਜ਼ਰਸ ਐਪ 'ਚ ਲਾਗਿਨ ਨਹੀਂ ਕਰ ਪਾਉਣ ਦੀ ਸਮੱਸਿਆ ਦੇ ਬਾਰੇ 'ਚ ਟਵੀਟ ਕਰ ਰਹੇ ਹਨ। ਜਦ ਕਿ, ਕੁੱਝ ਯੂਜ਼ਰਸ ਨੇ ਐਪ ਨੂੰ ਡਿਲੀਟ ਕਰ ਕੇ ਤੋਂ ਰਿ-ਇੰਸਟਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਨੂੰ ਅਜੇ ਵੀ ਲਾਗ ਇਨ 'ਚ ਸਮੱਸਿਆ ਆ ਰਹੀ ਹੈ। ਕੁਝ ਯੂਜ਼ਰਸ ਟਵਿੱਟ ਕਰ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵਾਪਸ ਐਪ ਕਦੋਂ ਲਾਈਵ ਹੋਵੇਗੀ।
2018 'ਚ ਇਕ ਨਵੇਂ ਡਿਜ਼ਾਈਨ ਅਤੇ ਫੇਸ਼ੀਅਲ ਰਿਕਗ੍ਰਿਸ਼ਨ ਨਾਲ ਆ ਸਕਦਾ ਹੈ Apple iPad
NEXT STORY