ਗੈਜੇਟ ਡੈਸਕ– ਜਿਵੇਂ ਹੀ ਭਾਰਤ ’ਚ ਟਿਕਟੌਕ ਬੈਨ ਹੋਇਆ, ਇੰਸਟਾਗ੍ਰਾਮ ਦੁਆਰਾ ਰੀਲਸ ਫੀਚਰ ਨੂੰ ਲਾਂਚ ਕਰ ਦਿੱਤਾ ਗਿਆ ਸੀ। ਇਸ ਫੀਚਰ ਨੂੰ ਦੂਜੇ ਦੇਸ਼ਾਂ ’ਚ ਟਿਕਟੌਕ ਨਾਲ ਮੁਕਾਬਲੇ ਲਈ ਉਤਾਰਿਆ ਗਿਆ ਸੀ। ਹੁਣ ਫੇਸਬੁੱਕ ਨੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸ਼ਾਪਿੰਗ ਫੀਚਰ ਨੂੰ ਰੀਲਸ ਸੈਕਸ਼ਨ ’ਚ ਐਡ ਕਰ ਦਿੱਤਾ ਹੈ। ਇਸ ਫੀਚਰ ਦੇ ਆਉਣ ਨਾਲ ਹੁਣ ਬਿਜ਼ਨੈੱਸ ਪਰਸਨ ਅਤੇ ਕ੍ਰਿਏਟਰ ਉਨ੍ਹਾਂ ਦੁਆਰਾ ਬਣਾਏ ਗਏ ਰੀਲਸ ’ਤੇ ਪ੍ਰੋਡਕਟਸ ਟੈਗ ਕਰ ਸਕਣਗੇ। ਵਿਊਅਰਜ਼ ਇਨ੍ਹਾਂ ਟੈਗਸ ’ਤੇ ਟੈਪ ਕਰਕੇ ਸ਼ਾਪਿੰਗ ਕਰ ਸਕਣਗੇ ਅਤੇ ਉਨ੍ਹਾਂ ਨੂੰ ਸੇਵ ਕਰ ਸਕਣਗੇ। ਵਰਜ ਦੀ ਇਕ ਰਿਪੋਰਟ ਮੁਤਾਬਕ, ਜਿਨ੍ਹਾਂ ਇਨਫਲੁਐਂਸਰਸ ਨੂੰ ਉਨ੍ਹਾਂ ਦੇ ਪੋਸਟ ਲਈ ਪੇਅ ਕੀਤਾ ਜਾਂਦਾ ਹੈ, ਉਨ੍ਹਾਂ ਲਈ ਬ੍ਰਾਂਡਿਡ ਕੰਟੈਂਟ ਟੈਗ ਵੀ ਉਪਲੱਬਧ ਹਨ।
ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ
ਇੰਸਟਾਗ੍ਰਾਮ ’ਚ ਹੁਣ ਸ਼ਾਪਿੰਗ ਫੀਚਰ ਐਪ ਦੇ ਹਰ ਫਾਰਮੇਟ (Feed, Stories, IGTV ਅਤੇ Live) ’ਚ ਉਪਲੱਬਧ ਹੈ। ਇੰਸਟਾਗ੍ਰਾਮ ਨੇ ਜਾਣਕਾਰੀ ਦਿੱਤੀ ਹੈ ਕਿ ਨਵਾਂ ਸ਼ਾਪਿੰਗ ਫੀਚਰ ਰੀਲਸ ਲਈ ਦੁਨੀਆ ਭਰ ’ਚ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ
ਪਿਛਲੇ ਮਹੀਨੇ ਫੇਸਬੁੱਕ ਨੇ ਇੰਸਟਾਗ੍ਰਾਮ ਲਈ ਰੀਲਸ ਟੈਬ ਅਤੇ ਇਕ ਸ਼ਾਪ ਟੈਬ ਦੇ ਰੂਪ ’ਚ ਦੋ ਵੱਡੇ ਬਦਲਾਵਾਂ ਦਾ ਐਲਾਨ ਕੀਤਾ ਸੀ। ਰੀਲਸ ਟੈਬ ਰਾਹੀਂਲੋਕ ਦੁਨੀਆ ਭਰ ਦੇ ਕ੍ਰਿਏਟਰਾਂ ਦੇ ਸ਼ਾਰਟ ਅਤੇ ਫਨ ਵੀਡੀਓਜ਼ ਸਰਚ ਕਰ ਸਕਦੇ ਹਨ। ਯੂਜ਼ਰਸ ਖ਼ੁਦ ਦੇ ਵੀ ਰੀਲਸ ਅਪਲੋਡ ਕਰ ਸਕਦੇ ਹਨ। ਉਥੇ ਹੀ ਸ਼ਾਪ ਟੈਬ ਨਾਲ ਯੂਜ਼ਰਸ ਬ੍ਰਾਂਡਸ ਅਤੇ ਕ੍ਰਿਏਟਰਾਂ ਨਾਲ ਬਿਹਤਰ ਤਰੀਕੇ ਨਾਲ ਕੁਨੈਕਟ ਹੋ ਪਾਉਂਦੇ ਹਨ ਅਤੇ ਆਪਣਾ ਪਸੰਦ ਦੇ ਪ੍ਰੋਡਕਟਸ ਵੀ ਲੱਭ ਸਕਦੇ ਹਨ।
iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ
NEXT STORY