ਜਲੰਧਰ- ਟੈਲੀਕਾਮ ਦੀ ਦੁਨੀਆਂ 'ਚ ਵੱਡਾ ਧਮਾਕਾ ਕਰਨ ਤੋਂ ਬਾਅਦ ਰਿਲਾਇੰਸ ਜਿਓ ਨੇ ਬ੍ਰਾਂਡਬੈਂਡ ਫਾਈਬਰ ਟੂ ਦ ਹੋਮ (ਐਫ. ਟੀ. ਟੀ. ਐੱਚ) ਦੀ ਟੈਸਟਿੰਗ ਕਰ ਰਹੀ ਹੈ। ਪੁਣੇ ਅਤੇ ਮੁੰਬਈ 'ਚ ਹੋਣ ਵਾਲੀ ਇਸ ਟੈਸਟਿੰਗ ਨੂੰ ਰਿਲਾਇੰਸ ਜਿਓ ਗੀਗਾਫਾਈਬਰ ਦੇ ਨਾਂ ਤੋਂ ਜਾਣਿਆਂ ਜਾਵੇਗਾ। ਇਸ ਸਰਵਿਸ ਤੋਂ ਸਬਸਕ੍ਰਾਈਬਰ ਨੂੰ 1Gbps ਤੱਕ ਦੀ ਇੰਟਰਨੈੱਟ ਸਪੀਡ ਮਿਲੇਗੀ। 1Gbps ਸਪੀਡ ਦਾ ਮਤਲਬ ਹੈ ਕਿ ਰਿਲਾਇੰਸ ਜਿਓ ਬ੍ਰਾਂਡਬੈਂਡ ਯੂਜ਼ਰ ਕੁਝ ਸੈਕਿੰਡ 'ਚ ਸਿਨੇਮਾ ਡਾਊਨਲੋਡ ਕਰ ਲੈਣਗੇ।
ਰਿਲਾਇੰਸ ਜਿਓ ਬ੍ਰਾਂਡਬੈਂਡ ਪਲਾਨ ਅਤੇ ਕੀਮਤ -
ਉਦਾਹਰਣ ਦੇ ਤੌਰ 'ਤੇ ਮੁੰਬਈ ਦੇ ਵਾਲਕੇਸ਼ਵਰ ਰੋਡ 'ਤੇ ਸਥਿਤ ਇਕ ਬਿਲਡਿੰਗ 'ਚ ਰਹਿਣ ਵਾਲੇ ਵਿਅਕਤੀ ਨੇ ਇੰਡੀਆ ਟੂਡੇ ਨੂੰ ਦੱਸਿਆ ਹੈ ਕਿ ਰਿਲਾਇੰਸ ਜਿਓ ਬ੍ਰਾਂਜਡਬੈਂਡ ਕਨੈਕਸ਼ਨ ਉਸ ਦੀ ਬਿਲਡਿੰਗ 'ਚ ਉਪਲੱਬਧ ਹੈ। ਇਸ ਨੂੰ ਚੁਨਿੰਦਾ ਲੋਕ ਇਸਤੇਮਾਲ ਕਰ ਪਾ ਰਹੇ ਹਨ। ਰਿਲਾਇੰਸ ਜਿਓ ਨੇ ਦਾਅਵੇ ਤੋਂ 1Gbps ਸਪੀਡ ਦਾ ਕੀਤਾ ਹੈ ਪਰ ਯੂਜ਼ਰਸ 70 ਤੋਂ 100 ਐੱਮ. ਬੀ. ਪੀ. ਐੱਸ. ਤੱਕ ਦੀ ਸਪੀਡ ਪਾ ਰਹੇ ਹਨ। ਜਦਕਿ ਇਹ ਵੀ ਮੌਜੂਦ ਬ੍ਰਾਂਡਬੈਂਡ ਕਨੈਕਸ਼ਨ ਦੀ ਤੁਲਨਾ 'ਚ ਕਾਫੀ ਬਿਹਤਰ ਹੈ।
ਜਿਓ ਵੇਲਕਮ ਆਫਰ ਦੀ ਤਰ੍ਹਾਂ ਰਿਲਾਇੰਸ ਜਿਓ ਬ੍ਰਾਂਡਬੈਂਡ ਕਨੈਕਸ਼ਨ ਵੀ ਕਥਿਤ ਤੌਰ 'ਤੇ 3 ਮਹੀਨੇ ਲਈ ਮੁਫਤ ਦਿੱਤਾ ਜਾ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਇੰਸਟਾਲੇਸ਼ਨ ਅਤੇ ਰਾਊਟਰ ਲਈ ਯੂਜ਼ਰ ਨੂੰ 4,500 ਰੁਪਏ ਦੇਣੇ ਹੋਣਗੇ। ਟ੍ਰਾਇਲ ਖਤਮ ਹੋਣ ਤੋਂ ਬਾਅਦ ਜੇਕਰ ਯੂਜ਼ਰਸ ਇਸ ਸੇਵਾ ਨੂੰ ਜਾਰੀ ਨਹੀਂ ਰੱਖਣਾ ਚਾਹੀਦਾ ਹੈ ਤਾਂ ਰਿਲਾਇੰਸ ਜਿਓ ਰਾਊਟਰ ਵਾਪਸ ਲੈ ਲੇਵੇਗੀ ਅਤੇ ਪੈਸੇ ਰੀਫੰਡ ਕਰ ਦੇਵੇਗੀ।
ਬੀ. ਐੱਸ. ਐੱਨ. ਐੱਲ. ਦੇ ਗਾਹਕਾਂ ਨੂੰ ਦੁਨੀਆ ਭਰ 'ਚ ਮਿਲੇਗਾ ਵਾਈ-ਫਾਈ
NEXT STORY