ਗੈਜੇਟ ਡੈਸਕ– ਕੈਲੀਫੋਰਨੀਆ ਦੀ ਪ੍ਰੀਮੀਅਮ ਟੈੱਕ ਕੰਪਨੀ ਐਪਲ ਵਲੋਂ ਆਈਫੋਨ 12 ਦੇ ਕਈ ਮਾਡਲ ਲਾਂਚ ਕੀਤੇ ਜਾ ਸਕਦੇ ਹਨ। ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਐਪਲ ਇਸ ਵਾਰ ਦੋ ਆਈਫੋਨ 12 ਮਾਡਲ 4ਜੀ ਕੁਨੈਕਟੀਵਿਟੀ ਨਾਲ ਲਿਆਏਗੀ। ਕੰਪਨੀ ਨਵੀਂ 5ਜੀ ਕੁਨੈਕਟੀਵਿਟੀ ਨਾਲ ਤਾਂ ਡਿਵਾਈਸ ਲਿਆ ਹੀ ਰਹੀ ਹੈ ਪਰ ਨਵੇਂ 4ਜੀ ਮਾਡਲਾਂ ਦੀ ਮਦਦ ਨਾਲ ਉਨ੍ਹਾਂ ਬਾਜ਼ਾਰਾਂ ’ਚ ਨਵੇਂ ਆਈਫੋਨ ਦੀ ਕਾਸਟ ਘੱਟ ਕੀਤੀ ਜਾ ਸਕੇਗੀ ਜਿਥੇ ਹੁਣ ਤਕ ਨਵਾਂ ਕੁਨੈਕਟੀਵਿਟੀ ਇੰਫਰਾਸਟ੍ਰਕਚਰ ਨਹੀਂ ਪਹੁੰਚ ਸਕਿਆ।
ਵਿਸ਼ਲੇਸ਼ਕ ਡੈਨੀਅਲ ਈਵਸ ਮੁਤਾਬਕ, ਨਵੇਂ LTE ਇਨੇਬਲਡ ਆਈਫੋਨ 12 ਦੀ ਕੀਮਤ 549 ਅਮਰੀਕੀ ਡਾਲਰ (ਕਰੀਬ 41,500 ਰੁਪਏ) ਤੋਂ ਸ਼ੁਰੂ ਹੋ ਸਕਦੀ ਹੈ। ਇਸ ਤੋਂ ਇਲਾਵਾ ਨਵੇਂ ਲਾਈਨਅਪ ’ਚ ਸ਼ਾਮਲ ਦੂਜਾ 4ਜੀ ਮਾਡਲ ਆਈਫੋਨ 12 ਮੈਕਸ ਹੋ ਸਕਦਾ ਹੈ। ਇਸ ਦੀ ਕੀਮਤ 649 ਅਮਰੀਕੀ ਡਾਲਰ (ਕਰੀਬ 49,000 ਰੁਪਏ) ਹੋ ਸਕਦੀ ਹੈ। ਹੁਣ ਤਕ ਜ਼ਿਆਦਾਤਰ ਲੀਕਸ ਅਤੇ ਅਫ਼ਵਾਹਾਂ ’ਚ ਪੂਰੇ 5ਜੀ ਲਾਈਨਅਪ ਦਾ ਜ਼ਿਕਰ ਕੀਤਾ ਗਿਆ ਸੀ ਪਰ ਨਵੇਂ ਲੀਕਸ 4ਜੀ ਮਾਡਲਸ ਵਲ ਇਸ਼ਾਰਾ ਕਰ ਰਹੇ ਹਨ।
ਨਵੇਂ 4ਜੀ ਆਈਫੋਨ 12 ਮਾਡਲਾਂ ’ਚ ਕੰਪਨੀ ਐੱਲ.ਸੀ.ਡੀ. ਡਿਸਪਲੇਅ ਦੇ ਸਕਦੀ ਹੈ। ਵਿਸ਼ਲੇਸ਼ਕ ਜੁਨ ਝਾਂਗ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਪਿਛਲੇ ਸਾਲ ਜੂਨ 2019 ’ਚ ਕਿਹਾ ਸੀ ਕਿ ਐਪਲ ਦੁਆਰਾ 6 ਨਵੇਂ ਆਈਫੋਨ ਮਾਡਲ ਸਾਲ 2020 ’ਚ ਲਾਂਚ ਕੀਤੇ ਜਾ ਸਕਦੇ ਹਨ। ਇਨ੍ਹਾਂ 6 ਡਿਵਾਈਸਿਜ਼ ’ਚ ਦੋ 4ਜੀ ਕੁਨੈਕਟੀਵਿਟੀ ਵਾਲੇ ਮਾਡਲ ਵੀ ਸ਼ਾਮਲ ਹੋ ਸਕਦੇ ਹਨ।
Mitron App ਨੇ ਬਣਾਇਆ ਰਿਕਾਰਡ, ਡਾਊਨਲੋਡ ਦਾ ਅੰਕੜਾ 1 ਕਰੋੜ ਤੋਂ ਪਾਰ
NEXT STORY