ਜਲੰਧਰ-ਆਈਫੋਨ 7 'ਚ 3.5 ਐੱਮ.ਐੱਮ. ਹੈੱਡਫੋਨ ਜੈਕ ਨਹੀਂ ਹੋਵੇਗਾ ਅਤੇ ਯੂਜ਼ਰ ਆਡੀਓ ਲਈ ਲਾਈਟਿੰਗ ਪੋਰਟ ਜਾਂ ਬਲੂਟੂਥ ਦੀ ਵਰਤੋਂ ਕਰਣਗੇ ਪਰ ਲੀਕਸਟਾਰ ਦੀ ਰਿਪੋਰਟ ਮੁਤਾਬਿਕ ਅਜਿਹਾ ਨਹੀਂ ਹੋਵੇਗਾ। ਚਾਈਨਾ ਸਥਿਤ ਗੈਨਜ਼ਹੋਉ (Ganzhou) ਸਮਾਰਟਫੋਨ ਰਿਪੇਅਰ ਸ਼ਾਪ ਨੇ ਆਈਫੋਨ 7 ਦੀ ਫੋਟੋਜ਼ ਪੋਸਟ ਕੀਤੀਆਂ ਹਨ। ਸ਼ੇਅਰ ਕੀਤੀਆਂ ਗਈਆਂ ਫੋਟੋਆਂ 'ਚ ਨਵੇਂ ਆਈਫੋਨ 'ਚ ਡੁਅਲ ਸਿਮ ਹੋਣ ਦੀ ਗੱਲ ਸਾਹਮਣੇ ਆਈ ਹੈ।
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਈਫੋਨ 'ਚ ਡੁਅਲ ਸਿਮ ਹੋਣ ਦੀ ਗੱਲ ਕੀਤੀ ਗਈ ਹੋਵੇ। ਦੂਜੇ ਪਾਸੇ ਰਾਕ ਫਿਕਸ ਨੇ ਕੁੱਝ ਸਕ੍ਰੀਨ ਪੈਨਲਜ਼ (ਦੋ ਸਾਈਜ਼), ਸੈਨਡਿਸਕ ਦੀ ਮੈਮੋਰੀ ਚਿੱਪ (256 ਜੀ.ਬੀ. ਦੀ ਸਟੋਰੇਜ) ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਐਂਟੀਨਾ ਡਿਜ਼ਾਇਨ 'ਚ ਵੀ ਬਦਲਾਅ ਕੀਤਾ ਗਿਆ ਹੈ। ਆਈਫੋਨ 7 'ਚ ਡੁਅਲ ਕੈਮਰਾ ਸੈਟਅਪ ਇਕ ਵਾਰ ਫਿਰ ਰਿਪੋਰ 'ਚ ਦੇਖਣ ਨੂੰ ਮਿਲਿਆ ਹੈ। ਫਿਲਹਾਲ ਇਸ ਬਾਰੇ 'ਚ ਕੋਈ ਸਪਸ਼ੱਟ ਜਾਣਕਾਰੀ ਨਹੀਂ ਮਿਲੀ ਹੈ ਅਤੇ ਇਹ ਸਿਰਫ ਇਕ ਰਿਪੋਰਟ ਹੈ।
ਵਿਗਿਆਨੀਆਂ ਨੇ ਤਿਆਰ ਕੀਤੀ 1000 ਪ੍ਰੋਗਰੈਮੇਬਲ ਪ੍ਰੋਸੈਸਰਜ਼ ਵਾਲੀ ਮਾਈਕ੍ਰੋਚਿਪ
NEXT STORY