ਜਲੰਧਰ— ਕੁਝ ਸਮਾਂ ਪਹਿਲਾਂ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਭਾਰਤ ਦਾ ਦੌਰਾ ਕੀਤਾ ਸੀ, ਇਸ ਦੌਰਾਨ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਐਪਲ ਦੇ ਰੀਫਰਬਿਸ਼ਡ ਫੋਨ ਭਾਰਤੀ ਮਾਰਕੀਟ 'ਚ ਵੇਚਣ ਦਾ ਪ੍ਰਸਤਾਵ ਰੱਖਿਆ ਸੀ ਪਰ ਸਰਕਾਰ ਵੱਲੋਂ ਇਹ ਫੈਸਲਾ ਨਹੀਂ ਮੰਨਿਆ ਗਿਆ। ਜਿਸ ਨਾਲ ਲੱਗ ਰਿਹਾ ਹੈ ਕਿ ਐਪਲ ਲਈ ਭਾਰਤ 'ਚ ਸਿੰਗਲ ਬ੍ਰੈਂਡ ਰਿਟੇਲ ਸਟੋਰ ਖੋਲ੍ਹਣ ਦੀ ਰਾਹ ਆਸਾਨ ਨਹੀਂ ਹੋਵੇਗੀ। ਵਣਜ ਮੰਤਰਾਲਾ ਐਪਲ ਨੂੰ ਸਿੰਗਲ ਬ੍ਰਾਂਡ ਰਿਟੇਲ ਸਟੋਰ ਖੋਲ੍ਹਣ ਦੇ ਸੰਬੰਧ 'ਚ ਸਥਾਨਕ ਉਤਪਾਦਾਂ ਦੀ ਖਰੀਦ ਦੇ ਮਾਮਲੇ 'ਚ ਛੋਟ ਦੇਣ ਦੇ ਪੱਖ 'ਚ ਹੈ ਪਰ ਵਿੱਤ ਮੰਤਰਾਲੇ ਦਾ ਰੁੱਖ ਅਲੱਗ ਹੈ।
ਐਪਲ ਦੇ ਇਸ ਪ੍ਰਸਤਾਵ 'ਤੇ ਕਾਮਰਸ ਮਨਿਸਟਰ ਨੇ ਕਿਹਾ ਕਿ ਸਰਕਾਰ ਭਾਰਤ 'ਚ ਪੁਰਾਣੇ ਜਾਂ ਪੁਰਾਣੇ ਫੋਨ ਨੂੰ ਨਵੇਂ ਸਵਰੂਪ 'ਚ ਪੇਸ਼ ਕੀਤੇ ਗਏ ਉਤਪਾਦਾਂ ਦੀ ਵਿਕਰੀ ਦੇ ਪੱਖ 'ਚ ਨਹੀਂ ਹੈ। ਜ਼ਿਕਰਯੋਗ ਹੈ ਕਿ ਐਪਲ ਦੇ ਸੀ.ਈ.ਓ. ਟਿਮ ਕੁਕ ਇਸ ਮਹੀਨੇ ਭਾਰਤ ਦੌਰੇ 'ਤੇ ਆਏ ਸਨ। ਉਨ੍ਹਾਂ ਇਥੇ ਕਰੀਬ ਇਕ ਹਫਤਾ ਬਿਤਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ। ਉਸ ਸਮੇਂ ਖਬਰਾਂ 'ਚ ਕਿਹਾ ਗਿਆ ਸੀ ਕਿ ਐਪਲ ਦੇ ਆਈਫੋਨ ਦੀ ਵਿਕਰੀ 'ਚ ਗਿਰਾਵਟ ਨਾਲ ਚਿੰਤਤ ਟਿਮ ਕੁਕ ਭਾਰਤ ਦੇ ਉਭਰਦੇ ਬਾਜ਼ਾਰ 'ਚ ਆਪਣੇ ਬ੍ਰਾਂਡ ਦੇ ਵਿਸਤਾਰ ਦੀਆਂ ਸੰਭਾਵਨਾਵਾਂ ਤਲਾਸ਼ਨ ਲਈ ਮਜ਼ਬੂਰ ਹਨ। ਹਾਲਾਂਕਿ ਭਾਰਤ 'ਚ ਸਲੋ ਇੰਟਰਨੈੱਟ ਸਪੀਡ ਅਤੇ ਵੱਡੇ ਹਿੱਸੇ ਤੱਕ ਇੰਟਰਨੈੱਟ ਦੀ ਪਹੁੰਚ ਹੁਣ ਵੀ ਨਹੀਂ ਹੋਣਾ ਕੁਕ ਲਈ ਪ੍ਰੇਸ਼ਾਨੀ ਦਾ ਸਬਬ ਹੈ।
ਬੁਲੇਟ ਦੇ ਗਾਹਕਾਂ ਨੂੰ ਹੁਣ ਲੇਹ 'ਚ ਵੀ ਮਿਲੇਗੀ ਪੂਰੀ ਸਰਵਿਸ
NEXT STORY