ਗੈਜੇਟ ਡੈਸਕ- ਦੇਸ਼ ਵਿੱਚ ਹਰ ਰੋਜ਼ ਲੱਖਾਂ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ। ਕਈ ਲੱਖ ਲੋਕ ਟਿਕਟ ਬੁਕਿੰਗ ਕਾਊਂਟਰ ਤੋਂ ਟਿਕਟਾਂ ਖਰੀਦਦੇ ਹਨ ਅਤੇ ਲੱਖਾਂ ਲੋਕ IRCTC ਦੀ ਵੈੱਬਸਾਈਟ ਅਤੇ ਮੋਬਾਈਲ ਐਪ ਤੋਂ ਟਿਕਟ ਬੁੱਕ ਕਰਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ IRCTC ਦੀਆਂ ਕਈ ਫਰਜ਼ੀ ਐਪਸ ਪਲੇ ਸਟੋਰ ਅਤੇ ਏ.ਪੀ.ਕੇ. ਫਾਈਲਾਂ ਦੇ ਰੂਪ ਵਿੱਚ ਵਾਇਰਲ ਹੋ ਰਹੇ ਹਨ ਜੋ ਲੋਕਾਂ ਨੂੰ ਪੱਕੀ ਟਿਕਟ ਦੇਣ ਦਾ ਦਾਅਵਾ ਕਰਦੇ ਹਨ। ਇਨ੍ਹਾਂ ਐਪਸ ਰਾਹੀਂ ਪੂਰੀਆਂ ਸੀਟਾਂ ਨੂੰ ਵੀ ਖਾਲੀ ਸੀਟਾਂ ਵਜੋਂ ਦਿਖਾਇਆ ਜਾ ਰਿਹਾ ਹੈ। IRCTC ਦੇ ਐਪਸ ਬਿਲਕੁਲ ਅਸਲੀ ਵਾਂਗ ਹਨ। ਆਓ ਤੁਹਾਨੂੰ ਦੱਸਦੇ ਹਾਂ IRCTC ਦੀਆਂ ਇਨ੍ਹਾਂ ਫਰਜ਼ੀ ਐਪਾਂ ਬਾਰੇ...
IRCTC ਦੀ ਅਸਲੀ ਮੋਬਾਈਲ ਐਪ
ਦੱਸ ਦੇਈਏ ਕਿ IRCTC ਕੋਲ ਟਿਕਟ ਬੁਕਿੰਗ ਲਈ ਸਿਰਫ ਇੱਕ ਅਧਿਕਾਰਤ ਐਪ ਹੈ ਜਿਸਦਾ ਨਾਮ IRCTC Rail Connect ਹੈ। ਇਸ ਐਪ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।
ਗੂਗਲ ਪਲੇ ਸਟੋਰ ਤੋਂ ਆਈ.ਆਰ.ਸੀ.ਟੀ.ਸੀ. ਰੇਲ ਕਨੈਕਟ ਐਪ ਨੂੰ 5 ਕਰੋੜ ਤੋਂ ਵੱਧ ਲੋਕਾਂ ਦੁਆਰਾ ਡਾਊਨਲੋਡ ਕੀਤਾ ਗਿਆ ਹੈ ਅਤੇ ਇਸ ਨੂੰ 3.7 ਦੀ ਰੇਟਿੰਗ ਮਿਲੀ ਹੈ। ਐਪ ਨੂੰ ਡਾਊਨਲੋਡ ਕਰਦੇ ਸਮੇਂ ਤੁਸੀਂ ਇਸ ਜਾਣਕਾਰੀ ਦੇ ਆਧਾਰ 'ਤੇ ਜਾਂਚ ਕਰ ਸਕਦੇ ਹੋ ਕਿ ਤੁਸੀਂ ਅਸਲੀ ਐਪ ਡਾਊਨਲੋਡ ਕਰ ਰਹੇ ਹੋ ਜਾਂ ਨਕਲੀ।
ਇਸ ਐਪ ਦੇ ਨਾਲ IRCTC Official ਵੀ ਲਿਖਿਆ ਹੋਇਆ ਹੈ ਜੋ ਪੁਸ਼ਟੀ ਕਰਦਾ ਹੈ ਕਿ ਇਹ ਅਧਿਕਾਰਤ ਐਪ ਹੈ। ਫਰਜ਼ੀ ਐਪਸ ਤੋਂ ਬਚਣ ਲਈ ਕਿਸੇ ਵੀ ਥਰਡ ਪਾਰਟੀ ਸੋਰਸ ਤੋਂ ਐਪ ਨੂੰ ਡਾਊਨਲੋਡ ਨਾ ਕਰੋ। ਇਸ ਸਕਰੀਨਸ਼ਾਟ ਤੋਂ ਤੁਸੀਂ ਅਸਲੀ ਅਤੇ ਨਕਲੀ ਐਪ ਦੀ ਪਛਾਣ ਕਰ ਸਕਦੇ ਹੋ।
irctcconnect.apk ਦੇ ਨਾਂ 'ਤੇ ਫਰਜ਼ੀ ਐਪ ਵਾਇਰਲ ਹੋ ਰਹੀ ਹੈ। ਇਹ ਏ.ਪੀ.ਕੇ. ਫਾਈਲ ਟੈਲੀਗ੍ਰਾਮ ਅਤੇ ਵਟਸਐਪ 'ਤੇ ਸ਼ੇਅਰ ਕੀਤੀ ਜਾ ਰਹੀ ਹੈ। https://irctc.creditmobile.site ਇੱਕ ਜਾਅਲੀ ਸਾਈਟ ਹੈ। IRCTC ਦੀ ਅਸਲ ਸਾਈਟ https://www.irctc.co.in ਹੈ।
ਗੂਗਲ ਨੇ ਤੁਰੰਤ ਬੰਦ ਕਰ ਦਿੱਤਾ ਇਹ ਫੀਚਰ, ਇਕ ਗਲਤੀ ਨੇ ਕਰ ਦਿੱਤਾ ਸਭ ਖ਼ਤਮ
NEXT STORY