ਜਲੰਧਰ- ਗੂਗਲ ਨੂੰ ਹੈਕ ਕਰਨ ਦਾ ਦਾਅਵਾ ਕਰਨ ਵਾਲੇ ਆਈ.ਐੱਸ.ਆਈ.ਐੱਸ (ISIS) ਅੱਤਵਾਦੀ ਸੰਗਠਨ ਨਾਲ ਜੁੜੇ ਹੈਕਰਾਂ ਨੇ ਇਸ ਦੇ ਬਜਾਏ ਇਕ ਛੋਟੀ ਜਿਹੀ ਭਾਰਤੀ ਟੈੱਕ ਫਰਮ ਨੂੰ ਨਿਸ਼ਾਨਾ ਬਣਾਇਆ ਸੀ । ਮੀਡੀਆ 'ਚ ਆਈ ਇਕ ਖਬਰ 'ਚ ਇਹ ਦਾਅਵਾ ਕੀਤਾ ਗਿਆ ਹੈ ।
ਆਈ.ਐੱਸ.ਆਈ.ਐੱਸ (ISIS) ਨਾਲ ਜੁੜੇ ਹੈਕਿੰਗ ਸੰਗਠਨ ਸਾਈਬਰ ਖਿਲਾਫਤ ਆਰਮੀ (ਸੀ.ਸੀ.ਏ.) ਨੇ www. ਵੈੱਬਸਾਈਟ ਨੂੰ ਨਿਸ਼ਾਨਾ ਬਣਾਇਆ , ਜੋ ਭਾਰਤੀ ਟੈੱਕ ਫਰਮ ਹੈ । ਇਹ ਮਕਾਮੀ ਕਲਾਇੰਟ ਨੂੰ ਸਰਚ ਇੰਜਣ ਆਪਟੀਮਾਇਜ਼ੇਸ਼ਨ ਦੀ ਪੇਸ਼ਕਸ਼ ਕਰਦਾ ਹੈ ।
ਵੈੱਬਸਾਈਟ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵੈਬਸਾਈਟ www.addgoogleonline.com ਨੂੰ ਨਿਸ਼ਾਨਾ ਬਣਾ ਲਿਆ ਸੀ ਜੋ ਸਿਲੀਕਾਨ ਵੈਲੀ ਸਥਿਤ 'ਗੂਗਲ' ਨਹੀਂ ਸੀ । ਆਈ.ਐੱਸ.ਆਈ.ਐੱਸ ਹੈਕਰਾਂ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਹਮਲਾਵਰਾਂ ਨੇ ਬ੍ਰਿਟਿਸ਼ ਮੁਸਲਮਾਨ ਅੱਤਵਾਦੀ ਜੁਨੈਦ ਹੁਸੈਨ ਦੀ ਹੱਤਿਆ ਦਾ ਬਦਲਾ ਲੈਣ ਲਈ ਡੇਵਿਡ ਕੈਮਰਨ ਨੂੰ ਸੁਨੇਹਾ ਦੇਣ ਨੂੰ ਲੈ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਸੀ ।
ਚੱਕਰਵਾਤੀ ਤੂਫਾਨਾਂ ਦੀ ਗਿਣਤੀ 'ਚ ਹੋਇਆ ਵਾਧਾ : ਅਧਿਐਨ
NEXT STORY