ਗੈਜੇਟ ਡੈਸਕ—ਕੋਰੋਨਾ ਵਾਇਰਸ ਦੇ ਚੱਲਦੇ ਲਾਕਡਾਊਨ ਦੇ ਤਹਿਤ ਲੋਕ ਇੰਟਰਨੈੱਟ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਕਰ ਰਹੇ ਹਨ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਲਈ ਨਵੇਂ-ਨਵੇਂ ਆਫਰਸ ਪੇਸ਼ ਕਰ ਰਹੀਆਂ ਹਨ। ਅਜਿਹੇ 'ਚ ਰਿਲਾਇੰਸ ਜਿਓ ਨੇ ਵੀ ਅਜਿਹਾ ਪਾਲਨ ਪੇਸ਼ ਕੀਤਾ ਹੈ ਜਿਸ 'ਚ ਗਾਹਕਾਂ ਨੂੰ ਕੁਲ ਮਿਲ ਕੇ 84ਜੀ.ਬੀ. ਡਾਟਾ ਮਿਲ ਜਾਂਦਾ ਹੈ। ਰਿਲਾਇੰਸ ਜਿਓ ਦੇ 349 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 3ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦਾ ਹੈ। ਇਸ 'ਚ ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਮਿਲਦੀ ਹੈ ਅਤੇ ਉੱਥੇ ਹੋਰ ਨੈੱਟਵਰਕ 'ਤੇ ਕਾਲ ਕਰਨ ਲਈ 1000 ਨਾਨ ਜਿਓ ਮਿੰਟਸ ਮਿਲਦੇ ਹਨ। ਇਸ ਤੋਂ ਇਲਾਵਾ ਜਿਓ ਐਪਸ ਦੀ ਸਬਸਕਰੀਪਨ ਵੀ ਇਸ ਪਲਾਨ 'ਚ ਮਿਲੇਗੀ।
ਵੋਡਾਫੋਨ ਅਤੇ ਏਅਰਟੈੱਲ ਯੂਜ਼ਰਸ ਲਈ ਵੀ ਉਪਲੱਬਧ ਹੈ ਇਹ ਪਲਾਨਸ
ਵੋਡਾਫੋਨ ਅਤੇ ਏਅਰਟੈੱਲ ਵੀ ਇਸ ਤਰ੍ਹਾਂ ਦੇ ਪਲਾਨਸ ਆਫਰ ਕਰ ਰਹੀ ਹੈ। ਡਬਲ ਡਾਟਾ ਆਫਰ ਤਹਿਤ ਵੋਡਾਫੋਨ ਦੇ 399 ਰੁਪਏ ਵਾਲੇ ਪਲਾਨ 'ਚ ਰੋਜ਼ਾਨਾ 3ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਮਿਆਦ 56 ਦਿਨਾਂ ਦਾ ਹੈ। ਉੱਥੇ ਏਅਰਟੈੱਲ ਦੇ 56 ਦਿਨਾਂ ਦੀ ਮਿਆਦ ਨਾਲ ਆਉਣ ਵਾਲੇ 558 ਰੁਪਏ ਵਾਲੇ ਪਲਾਨ 'ਚ ਤੁਹਾਨੂੰ ਰੋਜ਼ਾਨਾ 3ਜੀ.ਬੀ. ਡਾਟਾ ਮਿਲਦਾ ਹੈ।
ਹੁਣ ਸਮਾਰਟਫੋਨਸ 'ਚ ਪ੍ਰੀ ਇੰਸਟਾਲਡ ਮਿਲੇਗੀ Aarogya Setu ਐਪ : ਰਿਪੋਰਟ
NEXT STORY