ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਆਂਧਰਾ ਪ੍ਰਦੇਸ਼ 'ਵਿਧਾਨ ਸਭਾ ਚੋਣਾਂ ਲਈ ਸੋਮਵਾਰ 28 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ। ਨਾਲ ਹੀ ਪਹਿਲਾਂ ਐਲਾਨੇ ਗਏ 10 ਹਲਕਿਆਂ ਦੇ ਉਮੀਦਵਾਰ ਵੀ ਬਦਲ ਦਿੱਤੇ। ਪਾਰਟੀ ਨੇ ਸ੍ਰੀਕਾਕੁਲਮ, ਵਿਸ਼ਾਖਾਪਟਨਮ ਉੱਤਰੀ, ਵਿਜੇਵਾੜਾ ਪੂਰਬੀ, ਓਂਗੋਲ, ਕੁਡਪਾਹ, ਸ੍ਰੀਸੈਲਮ, ਹਿੰਦੂਪੁਰ ਅਤੇ ਹੋਰ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਐੱਲ. ਰਾਮਾ ਰਾਓ ਵਿਸ਼ਾਖਾਪਟਨਮ ਉੱਤਰੀ, ਐੱਸ. ਪਦਮਸ਼੍ਰੀ ਵਿਜੇਵਾੜਾ ਪੂਰਬੀ, ਟੀ. ਕਲਿਆਲ ਅਸਜ਼ਲ ਅਲੀ ਖਾਨ ਕੁਡਪਾਹ ਅਤੇ ਆਰ. ਅਸਵਰਧ ਨਾਰਾਇਣ ਧਰਮਾਵਰਮ ਤੋਂ ਚੋਣ ਲੜਨਗੇ। ਪਾਰਟੀ ਨੇ 10 ਹਲਕਿਆਂ ’ਚ ਉਮੀਦਵਾਰ ਬਦਲੇ ਹਨ। ਏ. ਕ੍ਰਿਸ਼ਨਾ ਰਾਓ ਸ੍ਰੀਕਾਕੁਲਮ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਡੀ. ਸ਼੍ਰੀਨਿਵਾਸ ਗਜਪਤੀਨਗਰਮ ਤੋਂ, ਐੱਮ. ਸੁਸ਼ੀਲ ਰਾਜਾ ਤਾਡੀਕੋਂਡਾ ਤੋਂ, ਟੀ. ਨਾਗਲਕਸ਼ਮੀ ਓਨਗੋਲੇ ਤੋਂ, ਡੀ. ਸੁੱਬਾ ਰੈੱਡੀ ਕਾਨੀਗਿਰੀ ਤੋਂ, ਐੱਨ. ਕਿਰਨ ਕੁਮਾਰ ਰੈੱਡੀ ਕੋਵੂਰ ਤੋਂ, ਪੀ. ਵੀ. ਸ੍ਰੀਕਾਂਤ ਰੈੱਡੀ ਸਰਵੇਪੱਲੀ ਤੋਂ, ਯੂ. ਰਾਮਕ੍ਰਿਸ਼ਨ ਰਾਓ ਗੁਡੂਰ ਤੋਂ, ਚੰਦਨਮੁਦੀ ਸਿਵਾ (ਸੁੱਲੁਰਪੇਟਾ) ਤੋਂ ਅਤੇ ਮੁਹੰਮਦ ਹੁਸੈਨ ਇਨਾਇਤੁੱਲਾ ਹਿੰਦੂਪੁਰ ਤੋਂ ਚੋਣ ਲੜਨਗੇ। ਕਾਂਗਰਸ ਹੁਣ ਤੱਕ 154 ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।
ਅਰੁਣਾਚਲ ਪ੍ਰਦੇਸ਼ ’ਚ 8 ਪੋਲਿੰਗ ਕੇਂਦਰਾਂ ’ਤੇ ਮੁੜ ਵੋਟਿੰਗ ਦਾ ਹੁਕਮ
NEXT STORY