ਗੈਜੇਟ ਡੈਸਕ– ਵਨਪਲੱਸ 7 ਅਤੇ ਵਨਪਲੱਸ 7 ਪ੍ਰੋ ਦੀ ਲਾਂਚਿੰਗ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫੈਨਸ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਅੱਜ ਇਨ੍ਹਾਂ ਦੋਵਾਂ ਸਮਾਰਟਫੋਨਜ਼ ਨੂੰ ਲਾਂਚ ਕਰ ਦਿੱਤਾ ਜਾਵੇਗਾ। ਵਨਪਲੱਸ ਦੀ ਲਾਂਚਿੰਗ ਦੇ ਨਾਲ ਰਿਲਾਇੰਸ ਜਿਓ ‘Beyond Speed Offer’ ਦੇ ਰਿਹਾ ਹੈ। ਇਸ ਆਫਰ ਤਹਿਤ ਰਿਲਾਇੰਸ ਜਿਓ 9,300 ਰੁਪਏ ਤਕ ਦੇ ਫਾਇਦੇ ਦੇ ਰਿਹਾ ਹੈ। ਇਸ ਵਿਚ ਜਿਓ 5,400 ਰੁਪਏ ਤਕ ਦਾ ਕੈਸ਼ ਬੈਨਿਫਿਟ ਵੀ ਦੇ ਰਿਹਾ ਹੈ।
ਮਿਲਣਗੇ ਇਹ ਆਫਰਜ਼
ਜਿਓ ਦੇ ਇਸ ਆਫਰ ਤਹਿਤ ਖਰੀਦਾਰਾਂ ਨੂੰ 5,400 ਰੁਪਏ ਦਾ ਕੈਸ਼ਬੈਕ ਮਿਲੇਗਾ। ਇਹ ਕੈਸ਼ਬੈਕ 299 ਰੁਪਏ ਦੇ ਰਿਚਾਰਜ ’ਤੇ ਮਿਲੇਗਾ। ਇਹ ਕੈਸ਼ਬੈਕ 150 ਰੁਪਏ ਦੇ 36 ਵਾਊਚਰਾਂ ਦੇ ਫਾਰਮ ’ਚ ਮਿਲੇਗਾ। ਇਸ ਤੋਂ ਇਲਾਵਾ ਜੂਮਕਾਰ ਰਾਹੀਂ 2,000 ਰੁਪਏ ਤਕ ਦਾ ਡਿਸਕਾਊਂਟ ਮਿਲੇਗਾ। ਫਲਾਈਟ ਅਤੇ ਹੋਲਟ ਬੁਕਿੰਗ ’ਤੇ 1,550 ਰੁਪਏ ਦਾ ਡਿਸਕਾਊਂਟ ਮਿਲੇਗਾ। ਵਨਪਲੱਸ ਸਮਾਰਟਫੋਨ ਖਰੀਦਣ ਵਾਲੇ ਨੂੰ ਬਸ ਬੁਕਿੰਗ ’ਤੇ 15 ਫੀਸਦੀ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਚੁੰਬਕ ’ਤੇ ਵੀ 350 ਰੁਪਏ ਦਾ ਡਿਸਕਾਊਂਟ ਮਿਲੇਗਾ।
ਹੁਣ ਤਕ ਮਿਲੀ ਜਾਣਕਾਰੀ ਮੁਤਾਬਕ, ਵਨਪਲੱਸ 7 ਪ੍ਰੋ ਦੀ ਸ਼ੁਰੂਆਤੀ ਕੀਮਤ 49,000 ਰੁਪਏ ਹੋ ਸਕਦੀ ਹੈ। ਵਨਪਲੱਸ 7 ਇਸ ਦਾ ਟੋਨਡ ਵਰਜਨ ਹੈ। ਇਸ ਦੀ ਸ਼ੁਰੂਆਤੀ ਕੀਮਤ 38,999 ਰੁਪਏ ਤਕ ਹੋ ਸਕਦੀ ਹੈ।
ਵਟਸਐਪ ਨੇ ਬਦਲੇ 150 ਤੋਂ ਜ਼ਿਆਦਾ ਇਮੋਜੀ ਦੇ ਡਿਜ਼ਾਈਨ
NEXT STORY