ਗੈਜੇਟ ਡੈਸਕ—ਜੇਕਰ ਤੁਸੀਂ ਵੀ ਰਿਲਾਇੰਸ ਜਿਓ ਦੇ ਗਾਹਕ ਹੋ ਤਾਂ ਹਰ ਵਾਰ ਰਿਚਾਰਜ ਲੈ ਕੈ ਪ੍ਰੇਸ਼ਾਨੀ 'ਚ ਰਹਿੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਕੰਮ ਆਉਣ ਵਾਲੀ ਹੈ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਜਿਓ ਦੇ ਪੰਜ ਅਜਿਹੇ ਪ੍ਰੀ-ਪੇਡ ਪਲਾਨਸ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ 'ਚ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ।
199 ਰੁਪਏ ਵਾਲਾ ਪਲਾਨ
ਰੋਜ਼ਾਨਾ 1.5 ਜੀ.ਬੀ.ਪਲਾਨ ਦੀ ਲਿਸਟ 'ਚ 199 ਰੁਪਏ ਵਾਲਾ ਪਲਾਨ ਦਾ ਨਾਂ ਪਹਿਲਾ ਹੈ। ਇਸ ਪਲਾਨ 'ਚ 28 ਦਿਨਾਂ ਦੀ ਮਿਆਦ ਮਿਲਦੀ ਹੈ ਭਾਵ ਕੁੱਲ 42 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪੈਕ 'ਚ ਦੂਜੇ ਨੈੱਟਵਰਕ 'ਤੇ ਕਾਲਿੰਗ ਲਈ 1,000 ਮਿੰਟ ਅਤੇ ਜਿਓ ਦੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਪਲਾਨ 'ਚ ਰੋਜ਼ਾਨਾ 100 ਐੱਸ.ਐੱਮ.ਐੱਸ. ਭੇਜਣ ਦੀ ਵੀ ਸੁਵਿਧਾ ਹੈ। ਨਾਲ ਹੀ ਤੁਹਾਨੂੰ ਜਿਓ ਐਪਸ ਦੇ ਸਬਸਕਰੀਪਸ਼ਨ ਮਿਲਣਗੇ।
ਇਹ ਵੀ ਪੜ੍ਹੋ:-ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ
399 ਰੁਪਏ ਵਾਲਾ ਪਲਾਨ
ਇਸ ਪਲਾਨ 'ਚ ਜਿਓ ਉਪਭੋਗਤਾਵਾਂ ਨੂੰ ਰੋਜ਼ਾਨਾ 1.5ਜੀ.ਬੀ. ਡਾਟਾ (ਕੁੱਲ 84ਜੀ.ਬੀ. ਡਾਟਾ) ਅਤੇ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। ਨਾਲ ਹੀ ਯੂਜ਼ਰਸ ਜਿਓ-ਟੂ-ਜਿਓ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਹਾਲਾਂਕਿ, ਕੰਪਨੀ ਉਨ੍ਹਾਂ ਨੂੰ ਹੋਰ ਨੈੱਟਵਰਕ 'ਤੇ ਕਾਲਿੰਗ ਲਈ 2,000 ਐÎਫ.ਯੂ.ਪੀ. ਮਿੰਟ ਦੇਵੇਗੀ। ਉੱਥੇ, ਇਸ ਪੈਕ ਦੀ ਮਿਆਦ 56 ਦਿਨਾਂ ਦੀ ਹੈ। ਇਸ 'ਚ ਜਿਓ ਦੇ ਸਾਰੇ ਐਪਸ ਦੇ ਫ੍ਰੀ ਸਬਸਕਰੀਪਸ਼ਨ ਮਿਲਣਗੇ।
555 ਰੁਪਏ ਵਾਲਾ ਪਲਾਨ
555 ਰੁਪਏ ਵਾਲੇ ਪਲਾਨ 'ਚ ਕੁੱਲ 126 ਜੀ.ਬੀ. ਡਾਟਾ ਭਾਵ ਰੋਜ਼ਾਨਾ 1.5 ਜੀ.ਬੀ. ਡਾਟਾ ਰੋਜ਼ਾਨਾ ਮਿਲੇਗਾ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਇਸ 'ਚ ਤੁਹਾਨੂੰ ਜਿਓ ਤੋਂ ਜਿਓ ਦੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਤੋਂ ਇਲਾਵਾ ਦੂਜੇ ਨੈੱਟਵਰਕ 'ਤੇ ਕਾਲਿੰਗ ਲਈ 3,000 ਮਿੰਟਸ ਮਿਲਣਗੇ। ਇਸ ਪਲਾਨ 'ਚ ਜਿਓ ਐਪਸ ਦੇ ਸਬਸਕਰੀਪਸ਼ਨ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਮਿਲਣਗੇ।
ਇਹ ਵੀ ਪੜ੍ਹੋ:-ਰੂਸ ਨਵੇਂ ਸਾਲ ਤੋਂ ਪਹਿਲਾਂ ਵੱਡੇ ਪੱਧਰ 'ਤੇ ਕੋਵਿਡ ਟੀਕਾਕਰਨ ਸ਼ੁਰੂ ਕਰੇਗਾ
777 ਰੁਪਏ ਵਾਲਾ ਪਲਾਨ
ਜਿਓ ਦੇ ਇਸ ਪਲਾਨ 'ਚ ਵੀ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ ਅਤੇ ਇਸ ਪਲਾਨ ਦੀ ਮਿਆਦ ਵੀ 84 ਦਿਨਾਂ ਦੀ ਹੈ ਹਾਲਾਂਕਿ ਇਸ 'ਚ 5ਜੀ.ਬੀ. ਵਾਧੂ ਡਾਟਾ ਮਿਲਦਾ ਹੈ ਭਾਵ ਤੁਹਾਨੂੰ 131 ਜੀ.ਬੀ. ਡਾਟਾ ਮਿਲੇਗਾ। ਇਸ 'ਚ ਦੂਜੇ ਨੈੱਟਵਰਕਸ 'ਤੇ ਕਾਲਿੰਗ ਲਈ 3,000 ਮਿੰਟਸ ਅਤੇ ਜਿਓ 'ਤੇ ਅਨਲਿਮਟਿਡ ਕਾਲਿੰਗ ਹੈ। ਇਸ 'ਚ ਰੋਜ਼ਾਨਾ 100 ਮੈਸੇਜ ਅਤੇ ਮੁਫਤ 'ਚ Disney+ Hotstar VIP ਦੀ ਮੈਂਬਰਸ਼ਿਪ ਵੀ ਮਿਲ ਰਹੀ ਹੈ।
2121 ਰੁਪਏ ਵਾਲਾ ਪਲਾਨ
ਇਹ ਜਿਓ ਦਾ ਰੋਜ਼ਾਨਾ 1.5 ਜੀ.ਬੀ. ਡਾਟਾ ਵਾਲਾ ਆਖਿਰੀ ਪਲਾਨ ਹੈ। ਇਸ 'ਚ 336 ਦਿਨਾਂ ਦੀ ਮਿਆਦ ਮਿਲਦੀ ਹੈ। ਇਸ 'ਚ ਦੂਜੇ ਨੈੱਟਵਰਕ 'ਤੇ ਕਾਲਿੰਗ ਲਈ 12,000 ਮਿੰਟਸ ਮਿਲਦੇ ਹਨ। ਇਸ 'ਚ ਵੀ ਜਿਓ ਦੇ ਸਾਰੇ ਐਪਸ ਦਾ ਸਬਸਕਰੀਪਸ਼ਨ ਸ਼ਾਮਲ ਹੈ।
ਇਹ ਵੀ ਪੜ੍ਹੋ:-31 ਦਸੰਬਰ ਤੱਕ ਜਾਰੀ ਰਹੇਗਾ ਅੰਤਰਰਾਸ਼ਟਰੀ ਉਡਾਣਾਂ 'ਤੇ ਬੈਨ
ਭਾਰਤੀ ਬਾਜ਼ਾਰ 'ਚ ਉਪਲੱਬਧ ਹਨ ਸਭ ਤੋਂ ਸਸਤੇ ਇਹ ਸਮਾਰਟ TV
NEXT STORY