ਜਲੰਧਰ- ਟੈਲੀਕਾਮ ਇੰਡਸਟਰੀ 'ਚ ਪ੍ਰੀਵਿਊ ਆਫਰ, ਵੈਲਕਮ ਆਫਰ ਅਤੇ ਸਸਤੇ ਟੈਰਿਫ ਪਲਾਨ ਦੇ ਨਾਲ ਧਮਾਕੇਦਾਰ ਐਂਟਰੀ ਕਰਨ ਵਾਲੀ ਰਿਲਾਇੰਸ ਜੀਓ ਨੇ 4ਜੀ ਇੰਟਰਨੈੱਟ ਸਪੀਡ ਦੇ ਜ਼ੋਰ 'ਤੇ ਕਾਫੀ ਵਾਹਵਾਈ ਖੱਟੀ ਹੈ। ਇਸ ਆਫਰ ਦੇ ਤਹਿਤ ਯੂਜ਼ਰਸ ਇਸ 4ਜੀ ਸਰਵਿਸ ਦਾ ਇਸਤੇਮਾਲ ਤਿੰਨ ਮਹੀਨੇ ਤੱਕ ਫ੍ਰੀ 'ਚ ਕਰ ਸਕਦੇ ਹਨ। ਜੇਕਰ ਤੁਸੀਂ ਵੀ ਜੀਓ ਦੀ ਇਸ ਸਰਵਿਸ ਦੀ ਵਰਤੋਂ ਕਰਨ ਲਈ ਨਵਾਂ 4ਜੀ VoLTE ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਅਤੇ ਜ਼ਿਆਦਾ ਪੈਸੇ ਵੀ ਨਹੀਂ ਖਰਚਾ ਚਾਹੁੰਦੇ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਕੀਮਤ 5000 ਰੁਪਏ ਤੋਂ ਘੱਟ ਹੈ ਅਤੇ ਉਹ 4ਜੀ VoLTE ਨੂੰ ਸਪੋਰਟ ਕਰਦੇ ਹਨ।
Swipe Konnect 4G
ਸਪਾਈ ਕੁਨੈੱਕਟ 4ਜੀ ਮਾਰਕੀਟ 'ਚ ਉਪਲੱਬਧ ਸਭ ਤੋਂ ਸਸਤਾ 4ਜG VoLTE ਸਮਰਾਟਫੋਨ ਹੈ। ਇਸ ਵਿਚ 4-ਇੰਚ ਦਾ FWVGA ਡਿਸਪਲੇ ਲੱਗੀ ਹੈ। ਇਸ ਵਿਚ 1.5GHz ਦੇ ਕਵਾਡ-ਕੋਰ ਪ੍ਰੋਸੈਸਰ ਦੇ ਨਾਲ 512 MB ਰੈਮ ਲੱਗੀ ਹੋਈ ਹੈ। ਇੰਟਰਨਲ ਸਟੋਰੇਜ 8ਜੀ.ਬੀ. ਹੈ ਜਿਸ ਨੂੰ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਵਿਚ 5 ਮੈਗਾਪਿਕਸਲ ਦਾ ਰਿਅਰ ਅਤੇ 1.3 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 2000 ਐੱਮ.ਏ.ਐੱਚ. ਦੀ ਬੈਟਰੀ ਵਾਲੇ ਇਸ ਫੋਨ ਦੀ ਕੀਮਤ 2,799 ਰੁਪਏ ਹੈ।
Intex Aqua E4
ਇੰਟੈਕਲ ਐਕਵਾ ਈ4-ਇੰਚ ਦੀ ਡਿਸਪਲੇ ਲੱਗੀ ਹੈ। 4G VoLTE ਸਪੋਰਟ ਵਾਲੇ ਇਸ ਸਮਾਰਟਫੋਨ 'ਚ 1GHz ਦੇ ਕਵਾਡ-ਕੋਰ ਪ੍ਰੋਸੈਸਰ ਦੇ ਨਾਲ 1ਜੀ.ਬੀ. ਰੈਮ ਅਤੇ 8ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਐਂਡਰਾਇਡ 6.0 ਮਾਰਸ਼ਮੈਲੋ 'ਤੇ ਰਨ ਕਰਨ ਵਾਲੇ ਇਸ ਸਮਾਰਟਫੋਨ 'ਚ ਪਾਵਰ ਲਈ 1800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 2 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਜੀਓ ਸਿਮ 'ਤੇ ਚੱਲਣ ਵਾਲੇ ਇਸ ਸਮਾਰਟਫੋਨ ਦੀ ਕੀਮਤ 3,333 ਰੁਪਏ ਹੈ।
Micromax Canvas Spark 4G
ਮਾਈਕ੍ਰੋਮੈਕਸ ਕੈਨਵਸ ਸਪਾਰਕ 4ਜੀ 'ਚ 5-ਇੰਚ ਦੀ FWVGA ਡਿਸਪਲੇ ਲੱਗੀ ਹੈ। ਇਸ ਵਿਚ 1.3 GHz ਦੇ ਕਵਾਡ-ਕੋਰ ਸਪ੍ਰੈਡਟ੍ਰਮ ਪ੍ਰੋਸੈਸਰ ਦੇ ਨਾਲ 1ਜੀ.ਬੀ. ਰੈਮ ਅਤੇ 8ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਫੋਨ 'ਚ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 4,999 ਰੁਪਏ ਦੀ ਕੀਮਤ ਵਾਲੇ ਇਸ ਸਮਾਰਟਫੋਨ 'ਚ 2000 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ।
Micromax Vdeo 1
4,400 ਰੁਪਏ 'ਚ ਲਾਂਚ ਹੋਏ ਮਾਈਕ੍ਰੋਮੈਕਸ Vdeo 1 'ਚ 4-ਇੰਚ ਦੀ ਡਿਸਪਲੇ, 1.3GHz ਕਵਾਡ-ਕੋਰ ਪ੍ਰੋਸੈਸਰ ਦੇ ਨਾਲ 1ਜੀ.ਬੀ. ਰੈਮ ਅਤੇ 8ਜੀ.ਬੀ. ਸਟੋਰੇਜ ਵਾਲਾ ਇਹ ਸਮਾਰਟਫੋਨ 6.0 ਮਾਰਸ਼ਮੈਲੋ 'ਤੇ ਰਨ ਕਰਦਾ ਹੈ। ਇਸ ਸਮਾਰਟਫੋਨ 'ਚ 5 ਮੈਗਾਪਿਕਸਲ ਰਿਅਰ ਏਤ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੀ ਬੈਟਰੀ 1800 ਐੱਮ.ਏ.ਐੱਚ. ਹੈ।
Lyf Flame 8
ਰਿਲਾਇੰਸ ਲਾਈਫ ਫਲੇਮ 8ਜੀ.ਬੀ. 'ਚ 4.5-ਇੰਚ ਡਿਸਪਲੇ, 1.3GHz ਕਵਾਡ-ਕੋਰ ਕੁਆਲਕਾਮ ਸਨੈਪਡ੍ਰੈਗਨ 210 ਪ੍ਰੋਸੈਸਰ ਦੇ ਨਾਲ 1ਜੀ.ਬੀ. ਰੈਮ ਦਿੱਤੀ ਗਈ ਹੈ। ਐਂਡਰਾਇਡ 6.0 ਮਾਰਸ਼ਮੈਲੋ 'ਤੇ ਰਨ ਕਰਨ ਵਾਲੇ ਇਸ ਫੋਨ ਦੀ ਇੰਟਰਨਲ ਮੈਮਰੀ 8ਜੀ.ਬੀ. ਹੈ। ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ ਇਸ ਫੋਨ 'ਚ 2000 ਐੱਮ.ਏ.ਐੱਚ. ਦੀ ਬੈਟਰੀ ਮੌਜੂਦ ਹੈ। ਇਸ ਸਮਾਰਟਫੋਨ ਦੀ ਕੀਮਤ ਸਿਰਫ 4,199 ਰੁਪਏ ਹੈ।
KTM ਛੇਤੀ ਭਾਰਤ 'ਚ ਪੇਸ਼ ਕਰੇਗੀ 390 ਅਡਵੇਂਚਰ ਬਾਈਕ
NEXT STORY