ਜਲੰਧਰ- ਜਿਓ ਫੋਨ ਦਾ ਇੰਤਜ਼ਾਰ ਕਰ ਰਹੇ ਸਾਰੇ ਗਾਹਕਾਂ ਲਈ ਖੁਸ਼ਖਬਰੀ ਹੈ। ਦਰਅਸਲ, ਕੰਪਨੀ ਦਾ ਦਾਅਵਾ ਹੈ ਕਿ ਉਹ 15 ਦਿਨਾਂ 'ਚ 60 ਲੱਖ ਤੋਂ ਜ਼ਿਆਦਾ ਫੋਨ ਦੀ ਡਿਲੀਵਰੀ ਕਰੇਗੀ। ਮਤਲਬ ਕਿ ਜਿਨ੍ਹਾਂ ਨੇ ਫੋਨ ਦੀ ਪ੍ਰੀ-ਬੁਕਿੰਗ ਕੀਤੀ ਹੈ, ਉਨ੍ਹਾਂ ਨੂੰ ਦਿਵਾਲੀ ਤੱਕ ਫੋਨ ਮਿਲ ਜਾਵੇਗਾ। ਕੰਪਨੀ ਦੇ ਅਧਿਕਾਰਤ ਟਵਿਟਰ ਅਕਾਊਂਟ ਜਿਓ ਕੇਅਰ ਨੇ ਇਕ ਯੂਜ਼ਰ ਨੂੰ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜਲਦੀ ਹੀ ਜਿਓ ਫੋਨ ਦੀ ਡਿਲੀਵਰੀ ਨਾਲ ਸੰਬੰਧਿਤ ਜਾਣਕਾਰੀ 1800 890 8900 ਨੰਬਰ 'ਤੇ ਉਪਲੱਬਧ ਹੋਵੇਗੀ।
ਰਿਪੋਰਟ ਮੁਤਾਬਕ ਰਿਲਾਇੰਸ ਜਿਓ 4ਜੀ ਫੋਨ ਦੀ ਡਿਲੀਵਰੀ ਕੰਪਨੀ ਸਭ ਤੋਂ ਪਹਿਲਾਂ ਪੇਂਡੂ ਅਤੇ ਸਬਅਰਬਨ ਇਲਾਕਿਆਂ 'ਚ ਕਰ ਰਹੀ ਹੈ। ਇਸ ਤੋਂ ਬਾਅਦ ਜਲਦੀ ਹੀ ਹੋਰ ਇਲਾਕਿਆਂ ਦੇ ਗਾਹਕਾਂ ਨੂੰ ਵੀ ਫੋਨ ਡਿਲੀਵਰੀ ਕੀਤਾ ਜਾਵੇਗਾ।
4K ਵੀਡੀਓ ਸਪੋਰਟ ਨਾਲ ਭਾਰਤ 'ਚ ਹੋਇਆ HERO 6 Black Edition ਐਕਸ਼ਨ ਕੈਮਰਾ
NEXT STORY