ਗੈਜੇਟ ਡੈਸਕ– ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕਾਰਬਨ ਨੇ ਸਮਾਰਟ ਟੀ.ਵੀ. ਬਾਜ਼ਾਰ ’ਚ ਧਮਾਕੇਦਾਰ ਐਂਟਰੀ ਕੀਤੀ ਹੈ। ਕੰਪਨੀ ਨੇ ਚਾਰ ਟੀ.ਵੀ. ਭਾਰਤ ’ਚ ਲਾਂਚ ਕੀਤੇ ਹਨ ਜਿਨ੍ਹਾਂ ’ਚੋਂ ਦੋ ਸਮਾਰਟ ਟੀ.ਵੀ. ਹਨ ਅਤੇ ਦੋ ਨਾਨ-ਸਮਾਰਟ ਹਨ। ਕਾਰਬਨ ਦੇ ਦਾਅਵੇ ਮੁਤਾਬਕ, ਉਸ ਦੇ ਸਾਰੇ ਟੀ.ਵੀ. ਮੇਡ ਇੰਨ ਇੰਡੀਆ ਹਨ। ਅਗਲੇ ਦੋ ਸਾਲਾਂ ’ਚ ਕੰਪਨੀ ਦੀ ਭਾਰਤੀ ਬਾਜ਼ਾਰ ’ਚ ਟੀ.ਵੀ. ਦੇ 15 ਨਵੇਂ ਮਾਡਲ ਪੇਸ਼ ਕਰਨ ਦੀ ਯਜਨਾ ਹੈ।
ਕਾਰਬਨ ਟੀ.ਵੀ. ਦੀ ਕੀਮਤ
ਕਾਰਬਨ ਦੇ 32 ਇੰਚ ਵਾਲੇ ਐੱਚ.ਡੀ. ਟੀ.ਵੀ. ਦੀ ਕੀਮਤ 10,990 ਰੁਪਏ ਹੈ, ਉਥੇ ਹੀ 39 ਇੰਚ ਵਾਲੇ ਐੱਚ.ਡੀ. ਟੀ.ਵੀ. ਦੀ ਕੀਮਤ 16,990 ਰੁਪਏ ਹੈ। ਇਨ੍ਹਾਂ ਤੋਂ ਇਲਾਵਾ 32 ਇੰਚ ਵਾਲੇ ਨਾਨ-ਸਮਾਰਟ ਟੀ.ਵੀ. ਦੀ ਕੀਮਤ 9,990 ਰੁਪਏ ਹੈ ਅਤੇ 24 ਇੰਚ ਵਾਲੇ ਨਾਨ-ਸਮਾਰਟ ਟੀ.ਵੀ. ਦੀ ਕੀਮਤ 7,990 ਰੁਪਏ ਰੱਖੀ ਗਈ ਹੈ। ਸਾਰੇ ਟੀਵੀਆਂ ਦੀ ਵਿਕਰੀ ਵਿਸ਼ੇਸ਼ ਤੌਰ ’ਤੇ ਰਿਲਾਇੰਸ ਡਿਜੀਟਲ ਸਟੋਰ ’ਤੇ ਹੋ ਰਹੀ ਹੈ।
ਕਾਰਬਨ ਟੀ.ਵੀ. ਦੇ ਫੀਚਰਜ਼
- ਕਾਰਬਨ ਦੇ ਸਮਾਰਟ ਟੀ.ਵੀ. ਨੂੰ ਬੇਜ਼ਲਲੈੱਸ ਡਿਜ਼ਾਇਨ ਨਾਲ ਬਣਾਇਆ ਗਿਆ ਹੈ।
- ਇਨ੍ਹਾਂ ਟੀਵੀਆਂ ਦੀ ਡਿਸਪਲੇਅ 60Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ।
- ਇਨ੍ਹਾਂ ਟੀਵੀਆਂ ’ਚ ਇਨਬਿਲਟ ਐਪ ਸਟੋਰ ਵੀ ਦਿੱਤਾ ਗਿਆ ਹੈ।
- ਇਹ ਸਾਰੇ ਸਮਾਰਟ ਟੀ.ਵੀ. ਐਂਡਰਾਇਡ 9 ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ।
- ਇਨ੍ਹਾਂ ’ਚ ਮੀਡੀਆਟੈੱਕ ਦਾ ਕਵਾਡਕੋਰ ਪ੍ਰੋਸੈਸਰ ਅਤੇ 20 ਵਾਟ ਦੇ ਸਪੀਕਰ ਦਿੱਤੇ ਗਏ ਹਨ।
- ਟੀ.ਵੀ. ਦੇ ਨਾਲ ਸਮਾਰਟ ਰਿਮੋਟ ਵੀ ਮਿਲੇਗਾ।
- ਸਾਰੇ ਟੀਵੀਆਂ ਨਾਲ ਇਕ ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਹੈ।
1,999 ਰੁਪਏ ਦੇ ਕੇ ਖ਼ੀਰਦ ਸਕੋਗੇ JioPhone Next, ਇਸ ਦਿਨ ਸ਼ੁਰੂ ਹੋਵੇਗੀ ਵਿਕਰੀ
NEXT STORY