ਗੈਜੇਟ ਡੈਸਕ—ਸਾਊਥ ਕੋਰੀਅਨ ਕੰਪਨੀ ਸੈਮਸੰਗ ਨੇ ਹਾਲ ਹੀ 'ਚ ਆਪਣਾ ਪਹਿਲਾਂ ਪੰਚ ਹੋਲ ਡਿਸਪਲੇਅ ਸਮਾਰਟਫੋਨ ਗਲੈਕਸੀ ਏ8ਐੱਸ ਲਾਂਚ ਕੀਤਾ। ਹਾਲਾਂਕਿ ਇਸ ਫੋਨ ਭਾਰਤ 'ਚ ਅਜੇ ਲਾਂਚ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਭਾਰਤ 'ਚ ਇਸ ਨੂੰ ਲਾਂਚ ਕਰੇਗੀ। ਇਸ ਸਮਾਰਟਫੋਨ ਦੀ ਟੱਕਰ ਹਾਨਰ ਵਿਊ20 ਨਾਲ ਹੋਵੇਗੀ। ਸੈਮਸੰਗ ਫਿਲਹਾਲ ਆਪਣੇ ਦੋ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ10 ਅਤੇ ਗਲੈਕਸੀ ਐੱਸ10+ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਵਰਲਡ ਮੋਬਾਇਲ ਕਾਂਗਰਸ 2019 'ਚ ਇਹ ਦੋਵੇ ਫਲੈਗਸ਼ਿਪ ਡਿਵਾਈਸ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਦੋ ਮਿਡ ਰੇਂਜ ਸਮਾਰਟਫੋਨ ਗਲੈਕਸੀ ਐੱਮ20 ਅਤੇ ਗਲੈਕਸੀ ਏ50 'ਤੇ ਕੰਮ ਕਰ ਰਹੀ ਹੈ।

Galaxy A50 ਦੇ ਸਪੈਸੀਫਿਕੇਸ਼ਨ
ਗਲੈਕਸੀ ਏ50 ਦੀ ਗੱਲ ਕਰੀਏ ਤਾਂ ਇਸ ਦੇ ਬੈਕ ਪੈਲਨ 'ਤੇ ਇਕ ਤੋਂ ਜ਼ਿਆਦਾ ਕੈਮਰੇ ਮੌਜੂਦ ਹੋਣਗੇ। ਇਸ ਡਿਵਾਈਸ ਦਾ ਪ੍ਰਾਈਮਰੀ ਕੈਮਰਾ 24 ਮੈਗਾਪਿਕਸਲ ਦਾ ਹੋਵੇਗਾ। ਇਸ ਡਿਵਾਈਸ 'ਚ Exynos ਚਿਪਸੈੱਟ ਮੌਜੂਦ ਹੋਵੇਗਾ। ਇਹ ਸਮਾਰਟਫੋਨ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ ਅਤੇ 4ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਹੋਵੇਗਾ। ਇਸ ਡਿਵਾਈਸ 'ਚ 4,000 ਐੱਮ.ਏ.ਐੱਚ. ਬੈਟਰੀ ਮੌਜੂਦ ਹੋਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਇਸ ਡਿਵਾਈਸ 'ਚ 5,000 ਐੱਮ.ਏ.ਐੱਚ. ਬੈਟਰੀ ਮੌਜੂਦ ਹੋਵੇਗੀ।

ਇਹ ਡਿਵਾਈਸ ਐਂਡ੍ਰਾਇਡ 9 ਪਾਈ ਆਊਟ ਆਫ ਦਿ ਬਾਕਸ ਨਾਲ ਲੈੱਸ ਹੋਵੇਗਾ। ਕੰਪਨੀ ਗਲੈਕਸੀ ਐੱਸ10 ਅਤੇ ਐੱਸ10+ ਦੀ ਲਾਂਚਿੰਗ ਤੋਂ ਬਾਅਦ ਏ50 ਲਾਂਚ ਕਰ ਸਕਦੀ ਹੈ। ਰਿਪੋਰਟਸ ਮੁਤਾਬਕ ਗਲੈਕਸੀ ਏ50 ਇਨ ਡਿਸਪਲੇਅ ਫਿਗਰਪ੍ਰਿੰਟ ਨਾਲ ਲੈਸ ਹੋ ਸਕਦਾ ਹੈ। ਇਹ ਫਿਗਰਪ੍ਰਿੰਟ ਸੈਂਸਰ ਇਕ ਆਪਟੀਕਲ ਸੈਂਸਰ ਹੋਵੇਗਾ। ਜਦਕਿ ਐੱਸ10 'ਚ ਅਲਟਰਾਸਾਨਿਕ ਇਨ ਡਿਸਪਲੇਅ ਫਿਗਰਪ੍ਰਿੰਟ ਮੌਜੂਦ ਹੋਵੇਗਾ।
WhatsApp ਯੂਜ਼ਰਜ਼ ਲਈ ਬੁਰੀ ਖਬਰ, ਅੱਜ ਤੋਂ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਕਰੇਗਾ ਕੰਮ
NEXT STORY