ਆਟੋ ਡੈਸਕ– ਕੀਆ ਸੈਲਟੋਸ ਭਾਰਤੀ ਬਾਜ਼ਾਰ ’ਚ ਸਤੰਬਰ ’ਚ ਲਾਂਚ ਹੋਈ ਅਤੇ ਇਥੇ ਇਸ ਨੂੰ ਕਾਫੀ ਚੰਗਾ ਰਿਸਪਾਂਸ ਮਿਲਿਆ। ਸੈਲਟੋਸ ਐੱਸ.ਯੂ.ਵੀ. ਗਲੋਬਲ ਪ੍ਰੋਡਕਟ ਹੈ, ਜਿਸ ਨੂੰ ਕਈ ਦੇਸ਼ਾਂ ’ਚ ਵੇਚਿਆ ਜਾਂਦਾ ਹੈ। ਹੁਣ ਇਸ ਪ੍ਰਸਿੱਧ ਐੱਸ.ਯੂ.ਵੀ. ਨੂੰ ਆਸਟ੍ਰੋਲੀਅਨ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (ANCAP) ਕ੍ਰੈਸ਼ ਟੈਸਟ ’ਚ 5 ਸਾਟਰ ਰੇਟਿੰਗ ਮਿਲੀ ਹੈ। ANCAP ’ਚ ਸੈਲਟਾਸ ਦੇ ਆਸਟ੍ਰੇਲੀਆ ’ਚ ਵਿਕਣ ਵਾਲੇ ਮਾਡਲ ਦਾ ਕ੍ਰੈਸ਼ ਟੈਸਟ ਕੀਤਾ ਗਿਆ ਸੀ। ਇਹ ਮਾਡਲ ਐਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ ਅਕਤੂਬਰ 2019 ’ਚ ਲਾਂਚ ਹੋਇਆ ਸੀ। ਸੈਲਟੋਸ ਦੇ ਟੈਸਟ ਕੀਤੇ ਗਏ ਆਸਟ੍ਰੇਲੀਅਨ ਮਾਡਲ ਨੂੰ ਅਡਲਟ ਪ੍ਰੋਟੈਕਸ਼ਨ ’ਚ 85 ਫੀਸਦੀ ਅਤੇ ਚਾਈਲਡ ਪ੍ਰੋਟੈਕਸ਼ਨ ’ਚ 83 ਫੀਸਦੀ, ਰੋਡ ਯੂਜ਼ਰ ਪ੍ਰੋਟੈਕਸ਼ਨ ’ਚ 61 ਫੀਸਦੀ ਅਤੇ ਸੇਫਟੀ ਅਸਿਸਟ ਫੀਚਰਜ਼ ਲਈ 70 ਫੀਸਦੀ ਸਕੋਰ ਮਿਲਿਆ ਹੈ। ਇਸੇ ਆਧਾਰ ’ਤੇ ਕ੍ਰੈਸ਼ ਟੈਸਟ ’ਚ 5 ਸਟਾਰ ਰੇਟਿੰਗ ਮਿਲੀ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ ਵਿਕਣ ਵਾਲੀ ਸੈਲਟੋਸ ’ਚ 6 ਏਅਰਬੈਗਸ, ਏ.ਬੀ.ਐੱਸ., ਆਟੋਨੋਮਸ ਐਮਰਜੈਂਸੀ ਬ੍ਰੇਕਿੰਗ (AEB) ਸਿਸਟਮ, ਲੈਨ ਕੀਪ ਅਸਿਸਟ, ਲੈਨ ਡਿਪਾਰਚਰ ਵਾਰਨਿੰਗ, ਐਮਰਜੈਂਸੀਲੈਨ ਕੀਪਿੰਗ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਵਰਗੇ ਫੀਚਰਜ਼ ਸਟੈਂਡਰਡ ਮਿਲਦੇ ਹਨ।
ਭਾਰਤ ’ਚ ਘੱਟ ਸਟੈਂਡਰਡ ਸੇਫਟੀ ਫੀਚਰਜ਼
ਭਾਰਤੀ ਬਾਜ਼ਾਰ ’ਚ ਉਪਲੱਬਦ ਸੈਲਟੋਸ ’ਚ 6 ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ.,ਬ੍ਰੇਕ ਅਸਿਸਟ, ਟ੍ਰੈਕਸ਼ਨ ਕੰਟਰੋਲ, ਹਿੱਲ ਸਟਾਰਟ, 360 ਡਿਗਰੀ ਕੈਮਰਾ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਅਤੇ ਬਲਾਇੰਡ ਸਪਾਟ ਮਾਨੀਟਰ ਵਰਗੇ ਸੇਫਟੀ ਫੀਚਰਜ਼ ਮਿਲਦੇ ਹਨ। ਹਾਲਾਂਕਿ, ਬੇਸ ਵੇਰੀਐਂਟ ’ਚ ਸਿਰਫ ਦੋ ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ. ਅਤੇ ਰੀਅਰ ਪਾਰਕਿੰਗ ਸੈਂਸਰਜ਼ ਵਰਗੇ ਸੇਫਟੀ ਫੀਚਰਜ਼ ਸਟੈਂਡਰਡ ਹਨ।
ਇੰਜਣ ਵੀ ਅਲੱਗ
ਭਾਰਤ ਅਤੇ ਆਸਟ੍ਰੇਲੀਆ ’ਚ ਵਿਕਣ ਵਾਲੀ ਸੈਲਟੋਸ ਦੇ ਇੰਜਣ ਵੀ ਅਲੱਗ-ਅਲੱਗ ਹਨ। ਭਾਰਤੀ ਬਾਜ਼ਾਰ ’ਚ ਸੈਲਟੋਸ ਐੱਸ.ਯੂ.ਵੀ. ਤਿੰਨ ਇੰਜਣ ਆਪਸ਼ਨ (ਦੋ ਪੈਟਰੋਲ ਅਤੇ ਇਕ ਡੀਜ਼ਲ) ’ਚ ਆਉਂਦੀ ਹੈ। ਆਸਟ੍ਰੇਲੀਆ ’ਚ ਇਸ ਨੂੰ ਦੋ ਪੈਟਰੋਲ ਇੰਜਣ ਆਪਸ਼ਨ ’ਚ ਵੇਚਿਆ ਜਾਂਦਾ ਹੈ, ਜੋ ਭਾਰਤ ’ਚ ਮਿਲਣ ਵਾਲੇ ਪੈਟਰੋਲ ਇੰਜਣ ਤੋਂ ਅਲੱਗ ਹਨ।
ਜਿਓ ਯੂਜ਼ਰਜ਼ ਇੰਝ ਚੈੱਕ ਕਰ ਸਕਦੇ ਹਨ ਬਚੇ ਹੋਏ IUC ਮਿੰਟ
NEXT STORY