ਜਲੰਧਰ— ਭਾਰਤੀ ਬਾਜ਼ਾਰ 'ਚ ਸਮਾਰਟਫੋਨਸ ਦੇ ਨਾਲ-ਨਾਲ ਬਹੁਤ ਸਾਰੇ ਹੈੱਡਫੋਨਸ ਵੀ ਲਾਂਚ ਹੁੰਦੇ ਰਹਿੰਦੇ ਹਨ। ਕੰਪਿਊਟਰ ਖੇਤਰ ਦੀ ਕੰਪਨੀ ਨੇ ਨਵੇਂ ਹੈੱਡਫੋਨਸ ਲਾਂਚ ਕੀਤੇ ਹਨ ਜਿਸ ਨੂੰ ਗੇਮਰਜ਼ ਲਈ ਬਣਾਇਆ ਗਿਆ ਹੈ। ਇਨ੍ਹਾਂ ਗੇਮਿੰਗ ਹੈੱਡਫੋਨਸ ਦਾ ਨਾਂ Kingston HyperX Cloud Drone ਹੈ। ਭਾਰਤ 'ਚ ਉਪਲੱਬਧ ਇਨ੍ਹਾਂ ਹੈੱਡਫੋਨਸ ਦੀ ਕੀਮਤ 3,999 ਰੁਪਏ ਹੈ। ਕਲਾਊਡ ਰੇਂਜ ਦੀ ਸੀਰੀਜ਼ ਵਾਲੇ ਇਹ ਹੈੱਡਫੋਨਸ ਕੰਪਨੀ ਦੇ ਹਲਕੇ ਹੈੱਡਫੋਨਸ 'ਚੋਂ ਹਨ।
HyperX Cloud Drone ਹੈੱਡਸੈੱਟ 40mm ਦਿਸ਼ਾਵੀ ਡ੍ਰਾਈਵਰ ਦੇ ਨਾਲ ਆਉਂਦੇ ਹਨ ਜਿਨ੍ਹਾਂ ਨੂੰ ਗੇਮਸ ਅਤੇ ਸੰਗੀਤ ਪ੍ਰੇਮੀਆਂ ਲਈ ਆਡੀਓ 'ਚ ਸੁਧਾਰ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਨਾਇਸ ਕੈਂਸਲੇਸ਼ਨ ਮਾਈਕ੍ਰੋਫੋਨ ਦਿੱਤਾ ਗਿਆ ਹੈ ਜੋ ਪਿੱਛੋਂ ਆਉਣ ਵਾਲੀਆਂ ਆਵਾਜ਼ਾਂ ਨੂੰ ਘੱਟ ਕਰਦੇ ਹੋਏ ਸਾਫ ਵਾਇਸ ਕੁਆਲਿਟੀ ਪ੍ਰਦਾਨ ਕਰਦੇ ਹਨ।
ਹੈੱਡਫੋਨਸ ਪੀ.ਸੀ, ਐਕਸਬਾਕਸ ਵਨ, ਪੀ.ਐੱਸ4, ਮੈਕ ਅਤੇ ਹੋਰ ਮੋਬਾਇਲ ਡਿਵਾਈਸਿਸ ਦੇ ਨਾਲ ਕੰਮ ਕਰਦੇ ਹਨ Kingston HyperX Cloud Drone ਕੁਝ ਖਾਸ ਰਿਟੇਲ ਸਟੋਰਸ ਅਤੇ ਆਨਲਾਈਨ ਸਟੋਰਸ 'ਤੇ ਉਪਲੱਬਧ ਹਨ।
iPhone ਤੋਂ ਲੈ ਕੇ Mi Pad ਤੱਕ ਇਨ੍ਹਾਂ ਡਿਵਾਈਸ 'ਤੇ ਮਿਲ ਰਹੀ ਹੈ ਧਮਾਕੇਦਾਰ ਆਫਰ
NEXT STORY