ਜਲੰਧਰ- ਹੁਵਾਵੇ ਨੇ ਅੱਜ ਇਕ ਨਵਾਂ ਸਮਾਰਟਫੋਨ Huawei Enjoy 8 ਨਾਮ ਤੋਂ ਚੀਨ 'ਚ ਲਾਂਚ ਕਰ ਦਿੱਤਾ ਹੈ। ਇਹ ਨਵਾਂ ਸਮਾਰਟਫੋਨ ਦੋ ਵੇਰੀਐਂਟਸ ਦੇ ਨਾਲ ਹੈ, ਜਿਸ 'ਚ ਇਸ ਦਾ 3 ਜੀ. ਬੀ. ਰੈਮ ਵੇਰੀਐਂਟ 1299 ਯੂਆਨ ਮਤਲਬ ਲਗਭਗ 13.455 ਰੁਪਏ ਦੀ ਕੀਮਤ ਦੇ ਨਾਲ ਹੈ। ਇਸ ਦਾ 4 ਜੀ. ਬੀ. ਰੈਮ ਵੇਰੀਐਂਟ 1499 ਯੂਆਨ ਮਤਲਬ 15,527 ਰੁਪਏ ਦੀ ਕੀਮਤ ਦਾ ਹੈ। ਇਹ ਸਮਾਰਟਫੋਨ ਗੋਲਡ, ਬਲੈਕ, ਬਲੂ ਅਤੇ ਪਿੰਕ ਕਲਰ ਦੇ ਆਪਸ਼ਨ ਦੇ ਨਾਲ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.99 ਇੰਚ ਦੀ TFT HD ਪਲੱਸ ਡਿਸਪਲੇਅ ਦਿੱਤੀ ਗਈ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1440x720 ਪਿਕਸਲ ਹੈ ਅਤੇ ਇਸ ਦਾ ਅਸਪੈਕਟ ਰੇਸ਼ਿਓ 18:9 ਹੈ। ਇਸ ਦੇ ਨਾਲ ਹੀ ਇਸ 'ਚ 1.4GHz ਔਕਟਾ-ਕੋਰ ਪ੍ਰੋਸੈਸਰ, 3GB/4GB ਰੈਮ ਅਤੇ 32GB/64GB ਦੀ ਇੰਟਰਨਲ ਸਟੋਰੇਜ ਸਮਰੱਥਾ ਵਾਲੇ ਦੋ ਵੇਰੀਐਂਟਸ ਹਨ, ਜਿੰਨ੍ਹਾਂ ਦੀ ਮੈਮਰੀ ਨੂੰ ਮਾਈਕ੍ਰੋ ਐੱਸ. ਡੀ. ਰਾਹੀਂ 256 ਜੀ. ਬੀ. ਤੱਕ ਐਕਸਪੈਂਡ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 8.0 ਓਰਿਓ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ ਅਤੇ ਇਸ 'ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਂਸਰਸ LED ਫਲੈਸ਼ ਦੇ ਨਾਲ ਦਿੱਤੇ ਗਏ ਹਨ। ਫਰੰਟ ਦੇ ਲਈ ਇਸ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਫਿੰਗਰਪ੍ਰਿੰਟ ਸਕੈਨਰ ਫੋਨ ਦੇ ਬੈਕ ਸਾਈਡ 'ਤੇ ਦਿੱਤਾ ਗਿਆ ਹੈ।
ਇਸ ਸਮਾਰਟਫੋਨ 'ਚ ਫੇਸ ਅਨਲਾਕ ਫੀਚਰ ਦਾ ਵੀ ਸਪੋਰਟ ਦਿੱਤਾ ਗਿਆ ਹੈ, ਮਤਲਬ ਕਿ ਇਸ ਸਮਾਰਟਫੋਨ ਨੂੰ ਤੁਸੀਂ ਚਾਹੇ ਤਾਂ ਆਪਣੇ ਫੇਸੇ ਤੋਂ ਨਾਲ ਹੀ ਅਨਲਾਕ ਕਰ ਸਕਦੇ ਹੋ। ਕਨੈਕਟੀਵਿਟੀ ਦੇ ਲਈ ਇਸ 'ਚ 4G VoLTE, ਵਾਈ-ਫਾਈ (802.11 b/g/n), ਬਲੂਟੁੱਥ 4.2, 3.5 ਮਿਮੀ ਹੈੱਡਫੋਨ ਜੈਕ, GPS ਅਤੇ ਮਾਈਕ੍ਰੋ USB ਪੋਰਟ ਆਦਿ ਹੈ। ਇਸ ਸਮਾਰਟਫੋਨ ਦਾ ਕੁੱਲ ਮਾਪ 158.3x76.7x7.8 ਮਿਮੀ ਅਤੇ ਵਜਨ ਨਲਗਭਗ 155 ਗ੍ਰਾਮ ਹੈ।
ਨਿਊਯਾਰਕ ਆਟੋ ਸ਼ੋਅ 2018 : ਜਗੁਆਰ ਲੈਂਡ ਰੋਵਰ ਨੇ ਪੇਸ਼ ਕੀਤੀ F-Pace SVR
NEXT STORY