ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਇਕ ਸਪੈਸ਼ਲ ਐਡੀਸ਼ਨ ਫੀਚਰ ਫੋਨ ਗਣਤੰਤਰ ਦਿਵਸ ਤੋਂ ਪਹਿਲਾਂ ਲਾਂਚ ਕੀਤਾ ਹੈ। ਇਸ ਐਡੀਸ਼ਨ ਨੂੰ ਭਾਰਤ ’ਚ ਗਣਤੰਤਰ ਦਿਵਸ ਮਨਾਉਂਦੇ ਹੋਏ ਲਿਆਇਆ ਗਿਆ ਹੈ ਅਤੇ ਇਸ ਦਾ ਨਾਂ Lava A5 Proudly Indian Edition ਰੱਖਿਆ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ 1,449 ਰੁਪਏ ਹੈ ਅਤੇ ਇਸ ਨੂੰ ਦੇਸ਼ ’ਚ ਆਫਲਾਈਨ ਰਿਟੇਲਰਾਂ ਤੋਂ ਖਰੀਦਿਆ ਜਾ ਸਕੇਗਾ। 16 ਜਨਵਰੀ ਤੋਂ ਬਾਅਦ ਇਸ ਨੂੰ ਆਨਲਾਈਨ ਵੀ ਖਰੀਦਿਆ ਜਾ ਸਕੇਗਾ।
ਲਾਵਾ ਦੇ ਇਸ ਫੀਚਰ ਫੋਨ ’ਚ 2.4 ਇੰਚ ਦੀ ਡਿਸਪਲੇਅ ਹੈ। ਡਿਊਲ ਸਿਮ ਵਾਲਾ ਇਹ ਫੀਚਰ ਫੋਨ ਬਿਲਟ-ਇਨ ਸਟੋਰੇਜ ਦੇ ਨਾਲ ਆਉਂਦਾ ਹੈ, ਜਿਸ ਨੂੰ 32 ਜੀ.ਬੀ ਤਕ ਵਧਾਇਆ ਜਾ ਸਕਦਾ ਹੈ। ਫੋਨ ’ਚ 1,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਸਿੰਗਲ ਚਾਰਜ ’ਤੇ 3 ਦਿਨ ਤਕ ਚੱਲਦੀ ਹੈ। ਫੋਟੋਗ੍ਰਾਫੀ ਲਈ ਫੋਨ ’ਚ ਜ਼ੂਮ ਕੈਪੇਬਿਲਿਟੀਜ਼ ਦੇ ਨਾਲ VGA ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਸਪੈਸ਼ਲ ਐਡੀਸ਼ਨ ਸਮਾਰਟਫੋਨ ਨੂੰ ਤਿਰੰਗਾ ਪੈਟਰਨ ਵਾਲੀ ਪਾਲੀਕਾਰਬੋਨੇਟ ਬਾਡੀ ਦੇ ਨਾਲ ਲਾਂਚ ਕੀਤਾ ਗਿਆ ਹੈ, ਜੋ ਇਸ ਨੂੰ ਪ੍ਰੀਮੀਅਮ ਲੁਕ ਦਿੰਦੀ ਹੈ।
6 ਮਹੀਨੇ ਦੀ ਰਿਪਲੇਸਮੈਂਟ ਵਾਰੰਟੀ
ਲਾਵਾ ਏ5 ਦੇ ਰੀਅਰ ਕੈਮਰੇ ’ਚ ਵੀਡੀਓ ਰਿਕਾਰਡਿੰਗ ਸੁਪੋਰਟ ਵੀ ਦਿੱਤੀ ਗਈ ਹੈ। ਜੇਕਰ ਫੋਨ ਦੇ ਦੂਜੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਫਲੈਸ਼ ਲਾਈਟ, ਰਿਕਾਰਡਿੰਗ ਦੀ ਸੁਵਿਧਾ ਦੇ ਨਾਲ ਵਾਇਰਲੈੱਸ ਐੱਫ.ਐੱਮ. ਰੇਡੀਓ, 3.5mm ਆਡੀਓ ਜੈੱਕ, ਐੱਮ.ਪੀ. 3 ਸੁਪੋਰਟਰ ਅਤੇ ਬਲੂਟੁੱਥ ਦਿੱਤਾ ਗਿਆ ਹੈ। ਫੋਨ ’ਚ ਦਿੱਤੀ ਗਈ ਸੁਪਰ ਅਲਟਰੋ ਟੋਨ ਟੈਕਨਾਲੋਜੀ ਕਿਸੇ ਵੀ ਤਰ੍ਹਾਂ ਦੇ ਸਾਊਂਡ ਲੀਕੇਜ ਨੂੰ ਰੋਕਦ ਹੈ, ਜਿਸ ਨਾਲ ਫੋਨ ਕਾਲ ਦੌਰਾਨ ਕਲੀਅਰ ਸਾਊਂਡ ਦਿੰਦਾ ਹੈ। ਸਮਾਰਟਫੋਨ ਦੇ ਨਾਲ ਮਿਲਣ ਵਾਲੀ ਅਕਸੈਸਰੀਜ਼ ’ਤੇ ਕੰਪਨੀ 6 ਮਹੀਨੇ ਦੀ ਰਿਪਲੇਸਮੈਂਟ ਗਾਰੰਟੀ ਦੇ ਰਹੀ ਹੈ।
22 ਭਾਸ਼ਾਵਾਂ ਦੀ ਸੁਪੋਰਟ
ਲਾਵਾ ਦਾ ਇਹ ਸਮਾਰਟਫੋਨ 22 ਭਾਸ਼ਾਵਾਂ ’ਚ ਇਨਕਮਿੰਗ ਟੈਕਸਟ ਨੂੰ ਸੁਪੋਰਟ ਕਰਦਾ ਹੈ। ਇਹ ਫੋਨ ਯੂਜ਼ਰਜ਼ ਨੂੰ ਅੰਗਰੇਜੀ, ਹਿੰਦੀ, ਤਮਿਲ, ਕਨੰੜ, ਤੇਲਗੂ, ਗੁਜਰਾਤੀ ਅਤੇ ਪੰਜਾਬੀ ਇਨ੍ਹਾਂ 7 ਭਾਸ਼ਾਵਾਂ ’ਚ ਟਾਈਪ ਕਰਨ ਦੀ ਸਹੂਲਤ ਵੀ ਦਿੰਦਾ ਹੈ। ਅਜਿਹੇ ’ਚ ਜੇਕਰ ਤੁਸੀਂ ਲੰਬਾ ਬੈਟਰੀ ਬੈਕਅਪ ਦੇਣ ਵਾਲੇ ਇਕ ਸੈਕੇਂਡਰੀ ਸਮਾਰਟਫੋਨ ਦੀ ਭਾਲ ’ਚ ਹੋ ਤਾਂ ਇਸ ਸਮਾਰਟਫੋਨ ਨੂੰ ਖਰੀਦਿਆ ਜਾ ਸਕਦਾ ਹੈ। ਪ੍ਰਾਊਡਲੀ ਇੰਡੀਅਨ ਸਪੈਸ਼ਲ ਐਡੀਸ਼ਨ ਦੀ ਕੀਮਤ 1,449 ਰੁਪਏ ਰੱਖੀ ਗਈ ਹੈ, ਜਦਕਿ ਇਸ ਦੇ ਸਟੈਂਡਰਡ ਮਾਡਲ ਨੂੰ 1,399 ਰੁਪਏ ’ਚ ਖਰੀਦਿਆ ਜਾ ਸਕਦਾ ਹੈ।
CES 2020: ਗੰਦੇ ਪਾਣੀ ਨੂੰ ਮੁੜ ਵਰਤੋਂ ਵਿਚ ਲਿਆਏਗਾ ਹੋਮ ਵਾਟਰ ਰੀਸਾਈਕਲਰ
NEXT STORY