ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਇੰਟਰਨੈਸ਼ਨਲ ਮਿਲਟਿਡ ਆਪਣੇ ਯੂਜ਼ਰਸ ਲਈ ਇਕ ਯੂਨੀਕ ਆਫਰ '360 ਡੇਜ਼ ਸਕ੍ਰੀਨ ਰਿਪਲੇਸਮੈਂਟ' ਲੈ ਕੇ ਆਈ ਹੈ। ਇਹ ਆਫਰ 15 ਸਤੰਬਰ 2016 ਦੇ ਤਹਿਤ ਲਾਵਾ ਸਮਾਰਟਫੋਨ ਖਰੀਦਣ ਵਾਲੇ ਯੂਜ਼ਰਸ ਨੂੰ ਹੀ ਮਿਲੇਗਾ। ਜੇਕਰ ਤੁਹਾਡੇ ਫੋਨ ਦੀ ਸਕ੍ਰੀਨ 365 ਦਿਨਾਂ ਦੇ ਅੰਦਰ ਖਰਾਬ ਹੋ ਜਾਂਦੀ ਹੈ ਤਾਂ ਤੁਸੀਂ ਫ੍ਰੀ 'ਚ ਬਦਲਾ ਸਕੋਗੇ।
ਲਾਵਾ ਮੁਤਾਬਕ ਇਹ ਆਫਰ ਉਨ੍ਹਾਂ ਸਮਾਰਟਫੋਨ ਗਾਹਕਾਂ ਨੂੰ ਹੀ ਮਿਲੇਗਾ ਜੋ ਇਸ ਆਫਰ ਦੀ ਵੈਲੀਡੇਟੀ ਦੌਰਾਨ ਹੀ ਫੋਨ ਖਰੀਦਣਗੇ। ਮੋਬਾਇਲ ਸਕ੍ਰੀਨ ਟੁੱਟਣ ਦੀ ਹਾਲਤ ਚ ਲਾਵਾ ਦੇ ਕਿਸੇ ਆਥਰਾਈਜ਼ ਸਰਵਿਸ ਸੈਂਟਰ 'ਤੇ ਜਾ ਕੇ ਆਫਰ ਦਾ ਲਾਭ ਲੈ ਸਕਣਗੇ। ਗਾਹਕਾਂ ਨੂੰ ਇਸ ਲਈ ਫੋਨ ਦਾ ਬਿੱਲ, ਪਛਾਣ ਪੱਤਰ ਅਤੇ ਆਪਣਾ ਇਕ ਵੈਲਿਡ ਕਾਨਟੈੱਕਟ ਨੰਬਰ ਦੇਣਾ ਹੋਵੇਗਾ। ਇਸ ਆਪਰ ਤਹਿਤ ਮੋਬਾਇਲ ਸਕ੍ਰੀਨ ਬਦਲਾਉਣ ਲਈ ਗਾਹਕਾਂ ਨੂੰ ਸਮਰਾਟਫੋਨ ਲਈ 250 ਰੁਪਏ ਅਤੇ ਫੀਚਰ ਫੋਨ ਲਈ 150 ਰੁਪਏ ਲੇਬਰ ਚਾਰਜ ਦੇਣੇ ਹੋਣਗੇ।
ਓਪਨ ਟਾਪ ਦੇ ਨਾਲ Mercedes AMG GT Roadster 'ਚ ਹੈ ਜ਼ਬਰਦਸਤ ਪਾਵਰ
NEXT STORY