ਜਲੰਧਰ - ਮਰਸਡੀਜ਼ ਨੇ ਪੋਰਸ਼ 911 ਨੂੰ ਟੱਕਰ ਦੇਣ ਲਈ ਓਪਨ ਟਾਪ ਵਾਲੀ ਏ. ਐੱਮ. ਜੀ. ਜੀ. ਟੀ. ਸਪੋਰਟਸ ਕਾਰ ਨੂੰ ਲਾਂਚ ਕੀਤਾ ਹੈ। ਬੇਸ ਮਾਡਲ ਏ. ਐੱਮ. ਜੀ. ਜੀ. ਟੀ. ਰੋਡਸਟਰ 4.0 ਲਿਟਰ ਟਵਿਨ ਟਰਬੋ ਵੀ8 469 ਹਾਰਸਪਾਵਰ ਅਤੇ 465 ਐੱਲ. ਬੀ. ਫੁੱਟ ਟਾਰਕ ਦੇ ਨਾਲ ਆਉਂਦੀ ਹੈ ਜਿਸ ਦੇ ਨਾਲ ਇਹ ਸੁਪਰਕਾਰ 3.9 ਸੈਕੇਂਡਸ ਵਿਚ 0-60 ਮੀਲ (96.5 ਕਿ. ਮੀ.) ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ। ਇਸ ਦੀ ਟਾਪ ਸਪੀਡ 188 ਮੀਲ (302 ਕਿਲੋਮੀਟਰ) ਪ੍ਰਤੀ ਘੰਟਾ ਹੈ । ਉਨ੍ਹਾਂ ਲੋਕਾਂ ਲਈ ਵੀ ਮਰਸਡੀਜ਼ ਨੇ ਖਾਸ ਇੰਤਜ਼ਾਮ ਕੀਤਾ ਹੈ ਜੋ ਨਵੀਂ ਏ. ਐੱਮ. ਜੀ. ਤੋਂ ਜ਼ਿਆਦਾ ਉਮੀਦ ਕਰਦੇ ਹਨ। ਇਨ੍ਹਾਂ ਲੋਕਾਂ ਲਈ ਮਰਸਡੀਜ਼ ਨੇ ਏ. ਐੱਮ. ਜੀ. ਜੀ. ਟੀ. ਸੀ ਰੋਡਸਟਰ ਨੂੰ ਪੇਸ਼ ਕੀਤਾ ਹੈ ਜੋ 550 ਹਾਰਸਪਾਵਰ ਅਤੇ 502 ਐੱਲ. ਬੀ. ਫੁੱਟ ਦੇ ਨਾਲ ਆਉਂਦੀ ਹੈ। ਦੋਵੇਂ ਕਨਵਰਟੇਬਲ ਕਾਰਾਂ ਫੈਬਰਿਕ ਰੂਫ ਦੇ ਨਾਲ ਆਉਂਦੀਆਂ ਹਨ ਜੋ 30 ਮੀਲ ਪ੍ਰਤੀ ਘੰਟਿਆ ਦੀ ਰਫਤਾਰ 'ਤੇ 11 ਸੈਕੇਂਡਸ ਵਿਚ ਖੁੱਲ੍ਹ ਅਤੇ ਬੰਦ ਹੋ ਸਕਦੀਆਂ ਹਨ? ਫਿਲਹਾਲ ਇਨ੍ਹਾਂ ਦੋਵਾਂ ਏ. ਐੱਮ. ਜੀ. ਕਾਰਾਂ ਦੀ ਕੀਮਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਹੋਇਆ ਹੈ ਲੇਕਿਨ ਇਹ ਦੋਵੇਂ ਕਾਰਾਂ ਸਾਲ 2017 ਤੱਕ ਮਾਰਕੀਟ ਵਿਚ ਆ ਜਾਣਗੀਆਂ ।
ਪੋਕੇਮੋਨ ਮਾਲਵੇਅਰ ਐਪ ਨੇ ਹਜ਼ਾਰਾਂ ਐਂਡ੍ਰਾਇਡ ਡਿਵਾਈਸਾਂ ਨੂੰ ਕੀਤਾ ਇਫੈਕਟ
NEXT STORY