ਜਲੰਧਰ- ਦੁਨੀਆ ਭਰ 'ਚ ਸਮਾਰਟਫੋਂਸ ਨਾਲ ਆਪਣਾ ਨਾਂ ਬਣਾਉਣ ਵਾਲੀ ਕੰਪਨੀ LeEco ਨੇ ਭਾਰਤੀ ਬਾਜ਼ਾਰ 'ਚ ਨਵੇਂ TV ਲਾਂਚ ਕਰ ਦਿੱਤੇ ਹਨ। ਇਨ੍ਹਾਂ 'ਚ 55-ਇੰਚ ਸਕ੍ਰੀਨ ਵਾਲੇ ਸੁਪਰ 3 ਐਕਸ55 ਮਾਡਲ ਦੀ ਕੀਮਤ 59,790 ਰੁਪਏ, 65-ਇੰਚ ਸਕ੍ਰੀਨ ਵਾਲੇ ਸੁਪਰ 3 ਐਕਸ 65 ਮਾਡਲ ਦੀ ਕੀਮਤ 99,790 ਰੁਪਏ ਅਤੇ 65-ਇੰਚ ਸਕ੍ਰੀਨ ਵਾਲੇ ਸੁਪਰ 3 ਮੈਕਸ 65 ਟੀ.ਵੀ. ਦੀ ਕੀਮਤ 149,790 ਰੁਪਏ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਟੀ.ਵੀ. 'ਚ ਕੰਪਨੀ ਨੇ 3ਡੀ ਡਿਸਪਲੇ ਦੇ ਨਾਲ eUI5.5 ਯੂਜ਼ਰ ਇੰਟਰਫੇਸ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਇਨ੍ਹਾਂ ਦੇ ਨਾਲ ਸੁਪਰ ਰਿਮੋਟ ਕੰਟਰੋਲ 3.0 ਦੇਵੇਗੀ ਜੋ ਫੋਰ-ਡਾਇਰੈਕਸ਼ਨ ਨੈਵਿਗੇਸ਼ਨ ਬਟਨਸ ਦੀ ਮਦਦ ਨਾਲ ਵੱਖ-ਵੱਖ ਫੰਕਸ਼ਨ ਪਰਫਾਰਮ ਕਰੇਗੀ। ਨਾਲ ਹੀ ਯੂਜ਼ਰ ਇਸ ਨੂੰ ਗੇਮਪੈਡ ਦੀ ਤਰ੍ਹਾਂ ਵੀ ਵਰਤ ਸਕਦੇ ਹਨ। ਪ੍ਰੈੱਸ ਰਿਲੀਜ਼ 'ਚ ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਟੀ.ਵੀ. 'ਚ ਯੂਜ਼ਰ 2,000 ਫੁੱਲ ਐੱਚ.ਡੀ./ਐੱਚ.ਡੀ. ਮੂਵੀਜ਼ ਅਤੇ 100 ਸੈੱਟਲਾਈਟ ਟੀ.ਵੀ. ਚੈਨਲਜ਼ ਦੇਖ ਸਕਦੇ ਹਨ। ਇਨ੍ਹਾਂ ਦੇ ਨਾਲ ਕੰਪਨੀ 5 ਟੀ.ਬੀ. ਦੀ ਕਲਾਊਡ ਸਟੋਰੇਜ ਸਪੇਸ ਵੀ ਫ੍ਰੀ 'ਚ ਦੇਵੇਗੀ।
ਲੀਕ ਹੋਈ ਵਨਪਲਸ ਦੇ ਨਵੇਂ ਸਮਾਰਟਫੋਨ ਦੀ ਜਾਣਕਾਰੀ, 6 ਜੀ. ਬੀ ਹੋਵੇਗੀ RAM
NEXT STORY