ਜਲੰਧਰ-ਜਰਮਨ ਦੀ ਕੈਮਰਾ ਨਿਰਮਾਤਾ ਕੰਪਨੀ ਲਾਇਕਾ (Leica) ਨੇ ਹਾਲ ਹੀ ਭਾਰਤੀ ਬਾਜ਼ਾਰ 'ਚ ਆਪਣੇ 3 ਡਿਜੀਟਲ ਕੈਮਰਾ ਮਾਡਲਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਹ ਮਾਡਲ ਅਮੇਜ਼ਨ 'ਤੇ ਵਿਸ਼ੇਸ ਰੂਪ ਨਾਲ ਉਪਲੱਬਧ ਹੋਣਗੇ।

ਕੀਮਤ ਅਤੇ ਉਪਲੱਬਧਤਾ-
Leica ਈ-ਕਾਮਰਸ ਵੈੱਬਸਾਈਟ 'ਤੇ ਆਪਣੇ 3 ਕੈਮਰਿਆਂ ਨੂੰ ਵੇਚਣ ਦੀ ਸ਼ੁਰੂਆਤ ਕਰੇਗੀ, ਜਿਨ੍ਹਾਂ 'ਚ ਕੰਮਪੈਕਟ D-lux, V-lux ਮਾਡਲ ਅਤੇ Sofort instant ਕੈਮਰੇ ਸ਼ਾਮਿਲ ਹੋਣਗੇ। ਇਨ੍ਹਾਂ ਕੈਮਰਿਆਂ ਦੀ ਕੀਮਤ 25,000 ਰੁਪਏ ਤੋਂ ਸ਼ੁਰੂ ਹੋ ਕੇ 90,000 ਰੁਪਏ ਤੱਕ ਹੋਵੇਗੀ। Leica ਅਮੇਜ਼ਨ ਇੰਡੀਆ ਪੋਰਟਲ 'ਤੇ ਦੂਰਬੀਨ ਅਤੇ ਕੈਮਰਾ ਐਕਸੈਸਰੀ ਵੀ ਪੇਸ਼ ਕਰਦਾ ਹੈ।
ਸਪੈਸੀਫਿਕੇਸ਼ਨ-
Leica Sofort ਕੈਮਰਾ ਨਵੀਂ ਰੇਂਜ 'ਚ 25,000 ਰੁਪਏ ਦੀ ਕੀਮਤ ਨਾਲ ਸਭ ਤੋਂ ਸਸਤਾ ਕੈਮਰਾ ਹੈ, ਜੋ ਪਿਛਲੇ ਸਾਲ ਸਤੰਬਰ 'ਚ ਲਾਂਚ ਕੀਤਾ ਗਿਆ ਸੀ । ਇਹ ਕੈਮਰਾ ਇੰਸਟੈਂਟ ਫਿਲਮ ਲਈ f/12.7 ਅਪਚਰ ਨਾਲ ਇਕ ਫਿਕਸਿਡ 60mm ਲੈੱਜ਼ ਫੀਚਰਸ ਨਾਲ ਇੰਟੀਗੇਰਿਡ ਫਲੈਸ਼ ਮੋਡੀਊਲ ਦਿੱਤਾ ਗਿਆ ਹੈ। ਇਸ ਕੈਮਰੇ 'ਚ ਮੈਕਰੋ, ਆਟੋਮੈਟਿਕ, ਸੈਲਫੀ, ਸੈਲਫ ਟਾਈਮਰ, ਪਾਰਟੀ ਅਤੇ ਪੀਪਲ, ਸੁਪੋਟ ਐਂਡ ਫੰਕਸ਼ਨ ਅਤੇ ਡਬਲ ਐਕਸਪੋਜ਼ਰ ਸਮੇਤ ਪ੍ਰੀਲੋਡਿਡ ਮੋਡ ਨਾਲ ਆਉਦੇ ਹਨ। ਇਹ ਕੈਮਰਾ ਓਰੇਂਜ, ਮਿੰਟ ਅਤੇ ਵਾਈਟ ਕਲਰ ਆਪਸ਼ਨ ਨਾਲ ਲੀਥੀਅਮ ਆਇਨ ਬੈਟਰੀ ਮੌਜੂਦ ਹੈ। ਇਸ ਕੈਮਰੇ ਦਾ ਡਾਇਮੇਸ਼ਨ 124x58x137mm ਹੈ।ਇਸ ਤੋਂ ਇਲਾਵਾ SoFort ਕੈਮਰੇ ਨਾਲ ਇੰਸਟੈਂਟ ਪਲਾਂ ਨੂੰ ਕੈਪਚਰ ਕਰਨ ਦੇ ਲਈ ਇਕ ਸੈਲਫੀ ਮੋਡ ਦਿੱਤਾ ਗਿਆ ਹੈ।

Leica D-Lux ਕੈਮਰਾ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਕੈਮਰੇ ਦੀ ਕੀਮਤ 85,000 ਰੁਪਏ ਦਿੱਤੀ ਗਈ ਹੈ। ਇਸ ਕੈਮਰੇ 'ਚ 12.8 ਮੈਗਾਪਿਕਸਲ ਰੈਜ਼ੋਲਿਊਸ਼ਨ ਨਾਲ 4/3 ਇੰਚ ਇਮੇਜ਼ ਸੈਂਸਰ ਦਿੱਤਾ ਗਿਆ ਹੈ। ਇਸ ਕੈਮਰੇ 'ਚ 4k ਵੀਡੀਓ ਰਿਕਾਰਡਿੰਗ ਕਰਨ ਦੇ ਸਮੱਰਥ ਹੈ ਅਤੇ DC Vario-Summilux ਲੈੱਜ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੈਮਰੇ 'ਚ 920k-dot ਰੈਜ਼ੋਲਿਊਸ਼ਨ LCD ਮੋਨੀਟਰ ਨੂੰ ਸਪੋਰਟ ਕਰਦਾ ਹੈ ਅਤੇ ਇਸ 'ਚ ਵਾਈ-ਫਾਈ ਅਤੇ NFC ਕੁਨੈਕਟੀਵਿਟੀ ਆਪਸ਼ਨ ਦਿੱਤਾ ਗਿਆ ਹੈ।

Leica V-Lux ਸਭ ਤੋਂ ਪ੍ਰੀਮਿਅਮ ਕੈਮਰੇ ਦੇ ਰੂਪ ਨਾਲ 90,000 ਰੁਪਏ ਦੀ ਕੀਮਤ ਨਾਲ ਪੇਸ਼ ਕੀਤਾ ਗਿਆ ਸੀ। ਇਹ ਕੈਮਰੇ 'ਚ f/2.8- 4.0 / 9.1-146mm ASPH ਲੈੱਜ਼ ਜੋ ਜੂਮ 25 ਅਤੇ 400mm ਤੱਕ ਜੂਮ ਰੇਂਜ ਨੂੰ ਸਪੋਰਟ ਕਰਦਾ ਹੈ, 3 ਇੰਚ ਦੇ LCD ਮੋਨੀਟਰ ਦੇ ਨਾਲ 2.4 ਮੈਗਾਪਿਕਸਲ OLED ਇਲੈਕਟ੍ਰੋਨਿਕ ਵਿਊਫਾਇਡਰ ਵੀ ਮੌਜੂਦ ਹਨ। ਕੈਮਰੇ 'ਚ ਵਾਈ-ਫਾਈ, NFC ਅਤੇ 4k ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ।

Bajaj ਨੇ ਆਪਣੀ ਦਮਦਾਰ ਬਾਈਕ Dominar 400 ਦੀ ਕੀਮਤ 'ਚ ਕੀਤਾ ਵਾਧਾ
NEXT STORY