ਜਲੰਧਰ- ਲਿਨੋਵੋ ਅੱਜ ਆਪਣੇ ਆਨਲਾਈਨ ਬਰਾਂਡ ਜ਼ੂਕ ਦੇ ਤਹਿਤ ਨਵਾਂ ਸਮਾਰਟਫੋਨ ਚੀਨ 'ਚ ਲਾਂਚ ਕਰੇਗੀ। ਕੰਪਨੀ ਦੇ ਪੂਰਵ ਵਾਇਸ ਪ੍ਰੇਜ਼ਿਡੈਂਟ ਅਤੇ ਮੌਜੂਦਾ ਜ਼ੂੱਕ ਸੀ. ਈ. ਓ ਚਾਂਗ ਚੇਂਗ ਨੇ ਇਸ ਸਮਾਰਟਫੋਨ ਦੇ ਲਾਂਚ ਦੀ ਤਾਰੀਖ ਦਾ ਖੁਲਾਸਾ ਕਰਨ ਵਾਲੇ ਇਨਵਾਈਟ ਨੂੰ ਸ਼ੇਅਰ ਕੀਤਾ। ਲਾਂਚ ਦੇ ਨਾਲ ਹੀ ਇਸ ਫੋਨ ਦੀ ਕੀਮਤ, ਆਧਿਕਾਰਕ ਸਪੈਸੀਫਿਕੇਸ਼ਨ ਅਤੇ ਉਪਲੱਬਧਤਾ ਦੀ ਜਾਣਕਾਰੀ ਮਿਲੇਗੀ।
ਲਾਂਚ ਤੋਂ ਪਹਿਲਾਂ ਹੀ ਜੂਕ ਐੱਜ਼ ਸਮਾਰਟਫੋਨ ਨੂੰ ਲੈ ਕੇ ਕਈ ਵਾਰ ਲੀਕ 'ਚ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਇਸ ਸਮਾਰਟਫੋਨ ਨੂੰ ਬੇਜ਼ੇਲ ਰਹਿਤ ਡਿਸਪਲੇ ਅਤੇ ਘੁਮਾਅਦਾਰ ਕਿਨਾਰੀਆਂ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਫੋਨ ਦਾ ਰਿਅਰ ਗਲਾਸ ਨਾਲ ਬਣੇ ਹੋਣ ਅਤੇ ਡਿਸਪਲੇ ਦੇ ਹੇਠਾਂ ਹੋਮ ਬਟਨ ਦਿੱਤੇ ਜਾਣ ਦੀ ਉਮੀਦ ਹੈ। ਜ਼ੂੱਕ ਐੱਜ ਸਮਾਰਟਫੋਨ 'ਚ ਹੇਠਾਂ ਜੀ ਵੱਲ ਸਪੀਕਰ ਗਰਿਲ, 3.5 ਐੱਮ. ਐੱਮ ਆਡੀਓ ਜੈੱਕ ਅਤੇ ਇਕ ਯੂ. ਐੱਸ. ਬੀ ਟਾਈਪ-ਸੀ ਪੋਰਟ ਦਿੱਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਲੀਕ ਜਾਣਕਾਰੀ 'ਚ ਜੂਕ ਐੱਜ 'ਚ 5.5 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਡਿਸਪਲੇ, 2.35 ਗੀਗਾਹਰਟਜ਼ ਕਵਾਲਕਾਮ ਸਨੈਪਡਰੈਗਨ 821 ਕਵਾਡ-ਕੋਰ ਪ੍ਰੋਸੈਸਰ ਅਤੇ 4 ਜੀ. ਬੀ ਜਾਂ 6 ਜੀ. ਬੀ ਰੈਮ ਦਿੱਤਾ ਜਾ ਸਕਦਾ ਹੈ। ਇਸ ਫੋਨ ਨੂੰ 32 ਜੀ. ਬੀ ਅਤੇ 64 ਜੀ. ਬੀ ਸਟੋਰੇਜ ਵੇਰਿਅੰਟ 'ਚ ਪੇਸ਼ ਕੀਤਾ ਜਾ ਸਕਦਾ ਹੈ। ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ। ਕੈਮਰੇ 'ਚ 13 ਮੈਗਾਪਿਕਸਲ ਰਿਅਰ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋ ਸਕਦਾ ਹੈ। ਇਸ ਫੋਨ ਦੇ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਦੀ ਉਮੀਦ ਹੈ ਜਿਸ 'ਤੇ 2.0 ਸਕਿਨ ਹੋ ਸਕਦੀ ਹੈ। ਫੋਨ 'ਚ 3000 ਐੱਮ. ਏ ਐੱਚ ਦੀ ਬੈਟਰੀ ਹੋ ਸਕਦੀ ਹੈ।
ਟਵਿਟਰ 'ਤੇ ਇਸ ਤਰ੍ਹਾਂ ਦੇਖ ਸਕੋਗੇ ਗੂਗਲ ਸਰਚ ਰਿਜ਼ਲਟ
NEXT STORY