ਜਲੰਧਰ - ਚੀਨੀ ਮਲਟੀਨੈਸ਼ਨਲ ਟੈਕਨਾਲਾਜੀ ਕੰਪਨੀ ਲਿਨੋਵੋ ਨੇ ਭਾਰਤ 'ਚ ਆਪਣੇ ਟੂ-ਇਨ- ਵਨ ਯੋਗਾ ਬੁਕ ਨੂੰ ਮੰਗਲਵਾਰ ਨੂੰ ਹੋਣ ਵਾਲੇ ਈਵੇਂਟ ਦੇ ਦੌਰਾਨ ਲਾਂਚ ਕਰੇਗੀ। ਇਸ ਈਵੇਂਟ ਨੂੰ ਲੈ ਕੇ ਕੰਪਨੀ ਨੇ ਮੀਡੀਆ ਇਨਵਾਈਟ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਲਿਨੋਵੋ ਯੋਗਾ ਬੁੱਕ ਦੇ ਐਂਡ੍ਰਾਇਡ ਵਰਜ਼ਨ ਦੀ ਕੀਮਤ 499 ਯੂਰੋ (ਕਰੀਬ 37,300 ਰੁਪਏ) ਹੋਵੇਗੀ ਉਥੇ ਹੀ ਵਿੰਡੋਜ਼ ਓ. ਐੱਸ 'ਤੇ ਆਧਾਰਿਤ ਯੋਗਾ ਬੁੱਕ ਦੀ ਕੀਮਤ 599 ਯੂਰੋ (ਕਰੀਬ 44,700 ਰੁਪਏ) ਦੱਸੀ ਗਈ ਹੈ। ਫਿਲਹਾਲ ਕੰਪਨੀ ਨੇ ਹੁਣੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਭਾਰਤ 'ਚ ਦੋਨੋਂ ਵਰਜ਼ਨ ਉਪਲੱਬਧ ਹੋਣਗੇ ਜਾਂ ਨਹੀਂ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਯੋਗਾ ਬੁੱਕ 'ਚ 10.1 ਇੰਚ ਫੁੱਲ ਐੱਚ. ਡੀ (1200x1920 ਪਿਕਸਲ) ਡਿਸਪਲੇ, ਕਵਾਡ-ਕੋਰ ਇੰਟੈੱਲ ਐਟਮ ਐਕਸ5- ਜੈੱਡ8550 ਪ੍ਰੋਸੈਸਰ ਅਤੇ 4 ਜੀ. ਬੀ ਐੱਲ. ਪੀ. ਡੀ. ਡੀ. ਆਰ3 ਰੈਮ ਮਿਲੇਗੀ। ਇਸ ਡਿਵਾਇਸ 'ਚ 64 ਜੀ. ਬੀ ਇਨ-ਬਿਲਟ ਸਟੋਰੇਜ਼ ਦਿੱਤੀ ਗਈ ਹੋਵੇਗੀ ਜਿਸ ਨੂੰ ਯੂਜ਼ਰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ 128 ਜੀ. ਬੀ ਤੱਕ ਵਧਾ ਸਕੋਗੇ। ਇਸ ਤੋਂ ਇਲਾਵਾ ਲਿਨੋਵੋ ਦੇ ਇਸ ਡਿਵਾਇਸ 'ਚ 8 ਮੈਗਾਪਿਕਸਲ ਆਟੋਫੋਕਸ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਿਕਸਡ ਫੋਕਸ ਕੈਮਰਾ ਮਿਲੇਗਾ।
Airtel ਦੀ ਧਮਾਕੇਦਾਰ ਆਫਰ, ਦੇਸ਼ ਭਰ 'ਚ ਕਰੋ ਮੁਫਤ ਕਾਲ
NEXT STORY