ਜਲੰਧਰ- ਟੋਇਟਾ ਦੇ ਲਗਜ਼ਰੀ ਬਰਾਂਡ ਲੈਕਸਸ ਨੇ 24 ਮਾਰਚ ਨੂੰ ਈ. ਐੱਸ 300ਐੱਚ ਹਾਈ-ਬਰਿਡ ਸੇਡਾਨ, ਆਰ ਐਕਸ 450 ਐੱਚ ਹਾਈ- ਬਰਿਡ ਐੱਸ. ਯੂ. ਵੀ ਅਤੇ ਐੱਲ. ਐਕਸ 450ਡੀ ਐੱਸ. ਯੂ. ਵੀ ਦੇ ਨਾਲ ਭਾਰਤ 'ਚ ਦਸਤਕ ਦਿੱਤੀ ਸੀ। ਕੰਪਨੀ ਨੇ ਉਸ ਸਮੇਂ ਸਿਰਫ ਈ. ਐੱਸ 300ਐੱਚ ਸੇਡਾਨ ਅਤੇ ਆਰ- ਐਕਸ 450ਐੱਚ ਐੱਸ. ਯੂ. ਵੀ ਦੀਆਂ ਕੀਮਤਾਂ ਤੋਂ ਪਰਦਾ ਚੁੱਕਿਆ ਸੀ, ਜਦੋਂ ਕਿ ਐੱਲ. ਐਕਸ 450 ਡੀ ਐੱਸ. ਊ. ਵੀ ਦੀਆਂ ਕੀਮਤਾਂ ਦੀ ਜਾਣਕਾਰੀ ਬਾਅਦ 'ਚ ਦੇਣ ਦੀ ਗੱਲ ਕਹੀ ਸੀ। ਹੁਣ ਕੰਪਨੀ ਨੇ ਇਸਦੀ ਕੀਮਤ ਤੋਂ ਵੀ ਪਰਦਾ ਚੁੱਕ ਦਿੱਤਾ ਹੈ। ਇਸ ਦੀ ਕੀਮਤ 2.32 ਕਰੋੜ ਰੁਪਏ (ਐਕਸ-ਸ਼ੋਰੂਮ, ਦਿੱਲੀ) ਹੈ।
ਲੈਕਸਸ ਰੇਂਜ 'ਚ ਇਹ ਸਭ ਤੋਂ ਮਹਿੰਗੀ ਪੇਸ਼ਕਸ਼ ਹੈ। ਲੈਕਸਸ ਐੱਲ. ਐਕਸ 450ਡੀ 'ਚ 4.5 ਲਿਟਰ ਦਾ ਵੀ8 ਡੀਜ਼ਲ ਇੰਜਣ ਲਗਾ ਹੈ, ਜੋ 265 ਪੀ. ਐੱਸ ਦੀ ਪਾਵਰ ਅਤੇ 650 ਐੱਨ. ਐੱਮ ਦਾ ਟਾਰਕ ਦਿੰਦਾ ਹੈ। ਇੰਜਣ 6-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਹੈ, ਜੋ ਸਾਰੇ ਪਹੀਆਂ 'ਤੇ ਪਾਵਰ ਸਪਲਾਈ ਕਰਦਾ ਹੈ। ਇਸ ਦੀ ਟਾਪ ਸਪੀਡ 210 ਕਿ. ਮੀ ਪ੍ਰਤੀ ਲਿਟਰ ਘੰਟਾਂ ਹੈ। 100 ਦੀ ਰਫਤਾਰ ਪਾਉਣ 'ਚ ਇਸ ਨੂੰ 8.6 ਸੈਕੇਂਡ ਦਾ ਸਮਾਂ ਲਗਦਾ ਹੈ। ਲੈਕਸਸ ਦਾ ਦਾਅਵਾ ਹੈ ਕਿ ਐੱਲ. ਐੱਕਸ 450ਡੀ 'ਚ 3.0 ਲਿਟਰ ਡੀਜ਼ਲ ਇੰਜਣ ਜਿਨ੍ਹਾਂ ਮਾਈਲੇਜ ਮਿਲਦਾ ਹੈ।
ਲੈਕਸਸ ਐੱਲ. ਐਕਸ 450ਡੀ 5 ਮੀਟਰ ਲੰਬੀ ਐੱਸ. ਯੂ. ਵੀ ਹੈ। ਇਸ ਦਾ ਵਜ਼ਨ 3350 ਕਿੱਲੋਗ੍ਰਾਮ ਹੈ। ਇਸ 'ਚ ਐੱਲ. ਈ. ਡੀ 3-ਆਈ ਪ੍ਰੋਜੈਕਟਰ-ਟਾਈਪ ਹੈੱਡਲੈਂਪਸ, ਐੱਲ. ਈ. ਡੀ ਫਾਗ ਲੈਂਪਸ, ਐੱਲ. ਈ. ਡੀ ਟੇਲ ਲਾਈਟਾਂ, ਮੂਨਰੂਫ, ਵਾਈਰਲੈੱਸ ਚਾਰਜਿੰਗ, ਪਾਵਰ ਬੂਟ ਲਿਡ, ਰਿਅਰ ਸੀਟ ਐਂਟਰਟੇਂਮੇਂਟ ਸਿਸਟਮ, ਰਿਅਰ ਆਰਮਰੇਸਟ ਦੇ ਨਾਲ ਕਲਾਇਮੇਟ ਕੰਟਰੋਲ, ਐਬੀਅੰਟ ਲਾਈਟਿੰਗ, ਹੈੱਡਸ-ਅਪ ਡਿਸਪਲੇ, 10 ਏਅਰਬੈਗ, ਪਾਰਕਿੰਗ ਅਸਿਸਟ, ਮਲਟੀ-ਟਰੇਨ ਸਿਸਟਮ,19 ਸਪੀਕਰਸ ਵਾਲਾ ਮਾਰਕ ਲੇਵਿੰਸਨ ਦਾ ਆਡੀਓ ਸਿਸਟਮ ਅਤੇ 12.3 ਇੰਚ ਦੀ ਟੱਚ ਸਕ੍ਰੀਨ ਇੰਫੋਮੇਂਟ ਸਿਸਟਮ ਦਿੱਤਾ ਗਿਆ ਹੈ। ਭਾਰਤ 'ਚ ਲੈਕਸਸ ਦੀ ਡੀਲਰਸ਼ਿਪ ਫਿਲਹਾਲ ਦਿੱਲੀ, ਗੁਰੂਗਰਾਮ, ਮੁੰਬਈ ਅਤੇ ਬੈਂਗਲੁਰੂ 'ਚ ਮੌਜੂਦ ਹਨ।
ਹੁਣ ਬਿਨਾਂ ਇੰਟਰਨੈੱਟ ਦੇ ਗੂਗਲ ਕੰਟੈਂਟ ਪੜ੍ਹਨਾ ਹੋਇਆ ਹੋਰ ਵੀ ਆਸਾਨ
NEXT STORY