ਜਲੰਧਰ— ਸਾਊਥ ਕੋਰੀਆ ਦੀ ਇੰਟਰਨੈਸ਼ਨਲ ਕੰਪਨੀ ਐੱਲ.ਜੀ. ਨੇ ਇਕ ਅਜਿਹਾ ਫਿੰਗਰਪ੍ਰਿੰਟ ਸੈਂਸਰ ਦਾ ਨਿਰਮਾਣ ਕੀਤਾ ਹੈ ਜੋ ਡਿਸਪਲੇ ਦੇ ਅੰਦਰ ਫਿੱਟ ਹੋ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਹੁਣ ਆਪਣੀ ਫਿੰਗਰ ਕਵਰ ਗਲਾਸ 'ਤੇ ਰੱਖਣੀ ਹੋਵੇਗੀ, ਇਸ ਤੋਂ ਬਾਅਦ ਤੁਹਾਡੀ ਫਿੰਗਰ ਨੂੰ ਆਪਣੇ ਆਪ ਹੀ ਰੀਡ ਕਰ ਲਿਆ ਜਾਵੇਗਾ। ਮਤਲਬ ਹੁਣ ਤੁਹਾਨੂੰ ਫਿੰਗਰਪ੍ਰਿੰਟ ਸੈਂਸਰ ਲਈ ਆਪਣੀ ਫਿੰਗਰ ਨੂੰ ਕਿਤੇ ਹੋਰ ਨਹੀਂ ਲਿਜਾਉਣਾ ਪਵੇਗਾ।
LG Innotek ਦੇ ਸੀ.ਈ.ਓ. jongseok Park ਨੇ ਕਿਹਾ ਹੈ ਕਿ ਇਸ ਨਵੇਂ ਫਿੰਗਰਪ੍ਰਿੰਟ ਸੈਂਸਰ ਰਾਹੀਂ ਨਾ ਸਿਰਫ ਇਕ ਬਟਨ ਘੱਟ ਹੋਵੇਗਾ, ਨਾਲ ਹੀ ਤੁਹਾਡਾ ਕੰਮ ਵੀ ਹੋਰ ਆਸਾਨ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਐੱਲ.ਜੀ. ਨੇ ਆਪਣੇ ਨਵੇਂ ਸਮਾਰਟਫੋਨ ਐੱਲ.ਜੀ. ਦੇ ਐਕਸ ਕੈਮ ਨੂੰ ਲੈ ਕੇ ਐਲਾਨ ਕੀਤਾ ਸੀ ਕਿ ਇਸ ਸਮਾਰਟਫੋਨ ਦੀ ਡਿਟੇਲ ਵੀ ਸਾਹਮਣੇ ਆ ਗਈ ਹੈ। ਇਹ ਸਮਾਰਟਫੋਨ ਐੱਲ.ਜੀ. ਜੀ5 ਤੋਂ ਵੀ ਜ਼ਿਆਦਾ ਅਫੋਰਡੇਬਲ ਹੋਣ ਵਾਲਾ ਹੈ। ਨਾਲ ਹੀ ਇਸ ਸਮਾਰਟਫੋਨ 'ਚ ਡਿਊਲ-ਕੈਮਰਾ ਸੈੱਟਅਪ ਵੀ ਹੋਵੇਗਾ। ਇਸ ਵਿਚ 13 ਮੈਗਾਪਿਕਸਲ ਦਾ ਕੈਮਰਾ 78 ਡਿਗਰੀ + 5 ਮੈਗਾਪਿਕਸਲ ਦਾ ਕਾਮਰਾ 120 ਡਿਗਰੀ ਦੇ ਨਾਲ ਹੋਣ ਵਾਲਾ ਹੈ। ਨਾਲ ਹੀ ਇਸ ਸਮਾਰਟਫੋਨ 'ਚ 5.2-ਇੰਚ ਦੀ ਡਿਸਪਲੇ ਹੋਣ ਵਾਲੀ ਹੈ।
ਇਸ ਸਮਾਰਟਫੋਨ 'ਚ 6.9mm ਦਾ ਸਿਲੰਡਰ ਅਤੇ 34 Arc ਗਲਾਸ ਵੀ ਹੋਵੇਗਾ। ਨਾਲ ਹੀ ਇਸ ਨੂੰ ਮੈਟਲ ਨਾਲ ਤਿਆਰ ਕੀਤਾ ਗਿਆ ਹੈ। ਜੇਕਰ ਇਸ ਦੇ ਸਪੈਕਸ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.2-ਇੰਚ ਦੀ ਡਿਸਪਲੇ 1080p ਰੈਜ਼ੋਲਿਊਸ਼ਨ ਦੇ ਨਾਲ ਮਿਲਣ ਵਾਲੀ ਹੈ। ਇਸ ਤੋਂ ਇਲਾਵਾ ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰੇਗਾ ਅਤੇ ਇਸ ਵਿਚ 1.14 ਗੀਗਾਹਰਟਜ਼ ਦਾ ਆਕਟਾ-ਕੋਰ ਪ੍ਰੋਸੈਸਰ ਅਤੇ 2ਜੀ.ਬੀ. ਰੈਮ ਦੇ ਨਾਲ 2520ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ। ਅਜੇ ਇਸ ਸਮਾਰਟਫੋਨ ਦੇ ਲਾਂਚ ਨੂੰ ਲੈ ਕੇ ਕੁਝ ਨਹੀਂ ਕਿਹਾ ਗਿਆ ਹੈ।
ਕੋਈ ਸਰਕਿਟ ਦਾ ਡਾਈਗ੍ਰਾਮ ਨਹੀਂ, ਦਰਅਸਲ ਇਹ ਹੈ ਇਕ ਲੈਂਪ
NEXT STORY