ਗੈਜੇਟ ਡੈਸਕ– ਸਮਾਰਟਫੋਨ ਨਾਲ ਜੁੜੇ ਇਨੋਵੇਸ਼ੰਸ ਦੇ ਮਾਮਲੇ ’ਚ ਟੈੱਕ ਬ੍ਰਾਂਡ ਐੱਲਜੀ ਦਾ ਕੋਈ ਜਵਾਬ ਨਹੀਂ। ਕੰਪਨੀ ਨਵੇਂ ਐਕਸਪੈਰੀਮੈਂਟਸ ਕਰਨ ਦੇ ਮਾਮਲੇ ’ਚ ਵੀ ਪਿੱਛੇ ਨਹੀਂ ਹੈ। ਹਾਲ ਹੀ ’ਚ ਐੱਲ.ਜੀ. ਕੰਪਨੀ ਰੋਟੇਟਿੰਗ ਡਿਸਪਲੇਅ ਵਾਲਾ LG Wing ਲੈ ਕੇ ਆਈ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਕੰਪਨੀ ਰੋਲ ਕੀਤੇ ਜਾ ਸਕਣ ਵਾਲੀ ਡਿਸਪਲੇਅ ’ਤੇ ਕੰਮ ਕਰ ਰਹੀ ਹੈ ਅਤੇ ਇਸ ਨਾਲ ਜੁੜੇ ਲੀਕਸ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਡਿਸਪਲੇਅ ਨਾਲ ਆਉਣ ਵਾਲੇ ਫੋਨ ਦੇ ਨਾਂ ਦੀ ਪੁਸ਼ਟੀ ਹੋ ਗਈ ਹੈ, ਇਸ ਨੂੰ LG Rollable ਕਿਹਾ ਜਾਵੇਗਾ।
ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ
ਨਵੀਂ ਰਿਪੋਰਟ ਦੀ ਮੰਨੀਏ ਤਾਂ ਇਸ ਸਮਾਰਟਫੋਨ ਨੂੰ ਕੰਪਨੀ ਅਗਲੇ ਸਾਲ ਮਾਰਚ ’ਚ ਲਾਂਚ ਕਰਨ ਵਾਲੀ ਹੈ। ਕੰਪਨੀ ਦਾ ਨਵਾਂ ਅਤੇ ਬੇਹੱਦ ਅਨੋਖਾ ਸਮਾਰਟਫੋਨ EUIPO (ਯੂਰਪੀਅਨ ਯੂਨੀਅਨ ਇੰਟਲੈਕਚੁਅਲ ਪ੍ਰਾਪਰਟੀ ਆਫੀਸ) ਟ੍ਰੇਡਮਾਰਕ ਐਪਲੀਕੇਸ਼ਨ ਪਲੇਟਫਾਰਮ ’ਤੇ ਵਿਖਿਆ ਹੈ ਅਤੇ ਇਥੋਂ ਹੀ ਇਸ ਫੋਨ ਦੇ ਨਾਂ LG Rollable ਦੀ ਪੁਸ਼ਟੀ ਹੋਈ ਹੈ। ਕੰਪਨੀ ਨਵੇਂ ਅਨੋਵੇਟਿਵ ਡਿਵਾਈਸਿਜ਼ ਦਾ ਨਾਂ ਸਾਧਾਰਣ ਰੱਖ ਰਹੀ ਹੈ ਅਤੇ ਇਨ੍ਹਾਂ ’ਚ ਪ੍ਰੋ, ਮੈਕਸ, ਅਲਟਰਾ ਜਾਂ 5ਜੀ ਵਰਗੇ ਸ਼ਬਦ ਹੀਂ ਸ਼ਾਮਲ ਕਰ ਰਹੀ, ਜੋ ਯੂਜ਼ਰਸ ਲਈ ਇਨ੍ਹਾਂ ਨੂੰ ਯਾਦ ਰੱਖਣਾ ਆਸਾਨ ਬਣਾਉਂਦੇ ਹਨ।
ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ
ਖ਼ਾਸ ਸਟਾਇਲਸ ਦੀ ਸੁਪੋਰਟ
ਐੱਲ.ਜੀ. ਦੁਆਰਾ ਨਵੇਂ ਫੋਨ ਦੇ ਟ੍ਰੇਡਮਾਰਕ ਦੀ ਐਪਲੀਕੇਸ਼ਨ ਮਿਊਨਿਖ ’ਚ ਫਾਇਲ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕੰਪਨੀ
LG The Roll, LG Double Roll, LG Dual Roll, LG Bi-Roll ਅਤੇ LG Roll Canvas ਵਰਗੇ ਕਈ ਨਾਂ ਰੱਖਣ ਬਾਰੇ ਵੀ ਸੋਚ ਰਹੀ ਸੀ। ਟ੍ਰੇਡਮਾਰਕ ਐਪਲੀਕੇਸ਼ਨ ਰਾਹੀਂ ਸਾਹਮਣੇ ਆਇਆ ਹੈ ਕਿ ਇਹ ਸਮਾਰਟਫੋਨ ਸਟਾਇਲਸ ਸੁਪੋਰਟ ਨਾਲ ਆ ਸਕਦਾ ਹੈ। ਸਾਹਮਣੇ ਆਏ ਲੀਕਸ ਦੇ ਹਿਸਾਬ ਨਾਲ ਇਸ ਫੋਨ ਦੀ ਕੰਸੈਪਟ ਤਸਵੀਰ ਵੀ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ– Sony ਨੇ ਭਾਰਤ ’ਚ ਲਾਂਚ ਕੀਤਾ 65 ਇੰਚ ਦਾ ਟੀ.ਵੀ., ਕੀਮਤ ਜਾਣ ਹੋ ਜਾਵੋਗੇ ਹੈਰਾਨ
ਇਸ ਲਈ ਅਨੋਖਾ ਹੋਵੇਗਾ ਫੋਨ
ਨਵੇਂ ਰੋਲੇਬਲ ਸਮਾਰਟਫੋਨ ਨਾਲ ਜੁੜੀ ਅਜੇ ਤਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਰੈਂਡਰਸ ਦੀ ਮੰਨੀਏ ਤਾਂ ਫੋਨ ਦੀ ਡਿਸਪਲੇਅ ਦੋਵਾਂ ਪਾਸੇ ਰੋਲ ਹੋ ਜਾਵੇਗੀ। ਯਾਨੀ ਕਿਸੇ ਚਾਰਟ-ਪੇਪਰ ਦੀ ਤਰ੍ਹਾਂ ਇਸ ਨੂੰ ਕਾਗਜ਼ ਦੀ ਤਰ੍ਹਾਂ ਰੋਲ ਕੀਤਾ ਜਾ ਸਕੇਗਾ। ਇਸ ਖ਼ਾਸ ਤਰ੍ਹਾਂ ਦੀ ਡਿਸਪਲੇਅ ਦੀ ਮਦਦ ਨਾਲ ਯੂਜ਼ਰਸ ਆਪਣੇ ਫੋਨ ਦੇ ਦੋਵਾਂ ਕਿਨਾਰਿਆਂ ਨੂੰ ਖਿੱਚ ਕੇ ਡਿਸਪਲੇਅ ਨੂੰ ਵੱਡਾ ਕਰ ਸਕਣਗੇ ਯਾਨੀ ਫੋਨ ਦੀ ਡਿਸਪਲੇਅ ਫੋਲਡ ਹੋਣ ਦੀ ਥਾਂ ਅੰਦਰਲੇ ਪਾਸੇ ਰੋਲ ਹੋ ਜਾਵੇਗੀ। ਅਜਿਹੀ ਡਿਸਪਲੇਅ ਦੇ ਪ੍ਰੋਟੋਟਾਈਪ ਪਹਿਲਾਂ ਵੀ ਵੇਖਣ ਨੂੰ ਮਿਲ ਚੁੱਕੇ ਹਨ।
ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ
NEXT STORY