ਜਲੰਧਰ- ਦੱਖਣ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਐੱਲ.ਜੀ. ਨੇ ਐਂਡ੍ਰਾਇਡ 7.0 ਨੂਗਾ 'ਤੇ ਚੱਲਣ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ LG V20 ਲਾਂਚ ਕਰ ਦਿੱਤਾ ਹੈ। ਐੱਲ.ਜੀ. ਵੀ20 ਸਮਾਰਟਫੋਨ ਨੂੰ ਕੰਪਨੀ ਦੇ ਘਰੇਲੂ ਬਾਜ਼ਾਰ 'ਚ ਇਸ ਮਹੀਨੇ ਹੀ ਉਪਲੱਬਧ ਕਰਵਾਇਆ ਜਾਵੇਗਾ। ਇਸ ਨੂੰ ਜਲਦੀ ਹੀ ਭਾਰਤ 'ਚ ਵੀ ਲਾਂਚ ਕੀਤਾ ਜਾਵੇਗਾ। ਫਿਲਹਾਲ ਐੱਲ.ਜੀ. ਵੀ20 ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਐੱਲ.ਜੀ. ਵੀ20 ਸਮਾਰਟਫੋਨ ਨੂੰ ਏ.ਐੱਲ.6013 ਮੈਟਲ ਨਾਲ ਬਣਾਇਆ ਗਿਆ ਹੈ ਜਿਸ ਦੀ ਵਰਤੋਂ ਆਮਤੌਰ 'ਤੇ ਏਅਰਕ੍ਰਾਫਟ, ਸੈੱਲਬੋਟ ਅਤੇ ਮਾਊਂਟੇਨ ਬਾਈਕ ਬਣਾਉਣ ਲਈ ਹੁੰਦੀ ਹੈ। ਐੱਲ.ਜੀ. ਦਾ ਦਾਅਵਾ ਹੈ ਕਿ 4 ਮੀਟਰ ਦੀ ਉੱਚਾਈ ਤੋਂ ਡਿੱਗਣ 'ਤੇ ਵੀ ਫੋਨ ਨੂੰ ਕੁਝ ਨਹੀਂ ਹੋਵੇਗਾ।
ਐੱਲ.ਜੀ. ਵੀ20 'ਚ 32-ਬਿਟ ਹਾਈ-ਫਾਈ ਕਵਾਡ ਡੀ.ਏ.ਸੀ., ਐੱਚ.ਡੀ. ਆਡੀਓ ਰਿਕਾਰਡ, ਬੀ ਐਂਡ ਅਤੇ ਓ ਪਲੇਅ ਸਪੀਕਰ ਵਰਗੇ ਫੀਚਰ ਦਿੱਤੇ ਗਏ ਹਨ। ਇੰਨਾ ਸਾਫ ਹੈ ਕਿ ਕੰਪਨੀ ਨੇ ਮਿਊਜ਼ਿਕ ਦਾ ਸ਼ੌਕ ਰੱਖਣ ਵਾਲਿਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ।
LG V20 ਦੇ ਖਾਸ ਫੀਚਰਸ-
ਡਿਸਪਲੇ - 5.7-ਇੰਚ ਐੱਲ.ਸੀ.ਡੀ. ਆਈ.ਪੀ.ਐੱਸ. (1440x2560 ਪਿਕਸਲ)
ਪ੍ਰੋਸੈਸਰ - 1.6GHz ਕਵਾਡ-ਕੋਰ ਐਡ੍ਰੀਨੋ 530
ਚਿਪਸੈੱਟ - ਕਵਾਲਕਾਮ MSM8996 ਸਨੈਪਡ੍ਰੈਗਨ 820
ਓ.ਐੱਸ. - ਐਂਡ੍ਰਾਇਡ 7.0 ਨੂਗਾ
ਰੈਮ - 4ਜੀ.ਬੀ.
ਮੈਮਰੀ - 32ਜੀ.ਬੀ.
ਕਾਰਡ ਸਪੋਰਟ - ਅਪ-ਟੂ 256 ਜੀ.ਬੀ.
ਕੈਮਰਾ - LG V20 'ਚ Dual 16MP, f/1.8 ਅਤੇ 8MP, f/2.4, ਡਿਊਲ ਐੱਲ.ਈ.ਡੀ. ਫਲੈਸ਼ ਅਤੇ ਫਰੰਟ 'ਚ 5MP f/1.9 ਕੈਮਰਾ ਦਿੱਤਾ ਗਿਆ ਹੈ।
ਬੈਟਰੀ - 3200mAh
ਕੁਨੈਕਟੀਵਿਟੀ ਫੀਚਰਸ - ਐੱਲ.ਜੀ. ਵੀ20 ਹੈਂਡਸੈੱਟ 'ਚ ਵਾਈ-ਫਾਈ 802.11 ਏ/ਬੀ/ਜੀ/ਐੱਨ/ਏਸੀ, ਡਿਊਲ-ਬੈਂਡ, ਵਾਈ-ਫਾਈ ਡਿਰੈੱਕਟ, DLNA, ਹਾਟਸਪਾਟ ਆਦਿ ਵਰਗੇ ਫੀਚਰ ਦਿੱਤੇ ਗਏ ਹਨ।
ਨਿਸਾਨ ਨੇ ਨਾਰੰਗੀ ਰੰਗ 'ਚ ਪੇਸ਼ ਕੀਤੀ Micra CVT
NEXT STORY