ਜਲੰਧਰ-ਪਿਛਲੇ ਕੁਝ ਸਮੇਂ ਤੋਂ LG ਦੇ ਆਉਣ ਵਾਲੇ V30 ਸਮਾਰਟਫੋਨ ਸੰਬੰਧੀ ਲਗਾਤਰ ਲੀਕ 'ਚ ਜਾਣਕਾਰੀ ਸਾਹਮਣੇ ਆ ਰਹੀਂ ਹੈ। ਪਰ ਇਹ ਸਮਾਰਟਫੋਨ ਜਲਦੀ ਹੀ ਪੇਸ਼ ਕਰ ਦਿੱਤਾ ਜਾਵੇਗਾ ਕਿਉਕਿ ਕੰਪਨੀ ਨੇ 31 ਅਗਸਤ ਨੂੰ ਹੋਣ ਵਾਲੇ ਇਕ ਲਾਂਚ ਇਵੈਂਟ ਲਈ ਟੀਜ਼ਰ ਸਾਂਝਾ ਕੀਤਾ ਹੈ। ਇਸ ਲਾਂਚ ਟੀਜ਼ਰ ਤੋਂ ਕਿਸੇ ਡਿਵਾਇਸ ਸੰਬੰਧੀ ਜਾਣਕਾਰੀ ਦਾ ਖੁਲਾਸਾ ਨਹੀਂ ਹੋਇਆ ਪਰ ਇਸ ਤੋਂ ਸੰਕੇਤ ਮਿਲਦੇ ਹਨ ਕਿ ਇਹ ਨਵਾਂ ਫੋਨ ਕੰਪਨੀ ਦੇ ਪਿਛਲੇ ਸਾਲ V20 ਸਮਾਰਟਫੋਨ ਦਾ ਅਪਗ੍ਰੇਡ ਵੇਰੀਐਂਟ ਹੋਵੇਗਾ।
ਲਾਂਚ ਟੀਜ਼ਰ 'ਚ LG ਨੇ ਯੂਜ਼ਰ ਤੋਂ IFA 2017 ਤੋਂ ਪਹਿਲਾ ਬਰਲਿਨ 'ਚ ਹੋਣ ਵਾਲੇ ਲਾਂਚ ਇਵੈਂਟ ਲਈ 31 ਅਗਸਤ ਦੀ ਤਾਰੀਖ ਸੇਵ ਕਰਨ ਨੂੰ ਕਿਹਾ ਹੈ। ਇਸ ਟੀਜ਼ਰ ਦੇ ਬੈਕਗਰਾਊਂਡ 'ਚ ਬਣਿਆ ਹੋਇਆ 'v' ਤੋਂ ਸਪੱਸ਼ਟ ਤੌਰ 'ਤੇ ਸੰਕੇਤ ਮਿਲਦੇ ਹਨ ਕਿ ਕੰਪਨੀ ਇਸ ਇਵੈਂਟ 'ਚ LG V30 ਸਮਾਰਟਫੋਨ ਨੂੰ ਲਾਂਚ ਕਰੇਗੀ। NGadget ਅਨੁਸਾਰ ਖਾਸ ਗੱਲ ਇਹ ਹੈ ਕਿ ਲਾਂਚ ਟੀਜ਼ਰ ਦਾ ਰੇਸ਼ਿਓ 2:1 ਹੈ। LG G6 ਅਤੇ Q6 ਸਮਾਰਟਫੋਨ ਦੇ ਫੁਲਵਿਜ਼ਨ ਡਿਸਪਲੇਅ ਦਾ ਰੇਸ਼ਿਓ ਵੀ ਇੰਨਾਂ ਹੀ ਹੈ।
ਇਸ 'ਚ ਸੰਕੇਤ ਮਿਲਦੇ ਹਨ ਕਿ ਕੰਪਨੀ ਆਪਣੇ ਆਉਣ ਵਾਲੇ ਫਲੈਗਸ਼ਿਪ V30 'ਚ ਵੀ ਇਸੇ ਤਰ੍ਹਾਂ ਦੇ ਡਿਸਪਲੇਅ ਇਸਤੇਮਾਲ ਕਰੇਗੀ। ਇਸਦੇ ਇਲਾਵਾ ਮਾਈਸਮਾਰਟਪੀਸ ਅਤੇ @onleaks ਨੇ ਕਈ ਲੀਕ ਤਸਵੀਰਾਂ ਅਤੇ ਇਕ ਵੀਡੀਓ ਰਾਹੀਂ LGV30 ਸਮਾਰਟਫੋਨ ਦੇ ਡਿਜ਼ਾਇੰਨ ਨੂੰ ਦਿਖਾਉਣ ਲਈ ਦਾਅਵਾ ਕੀਤਾ ਹੈ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਮਾਰਟਫੋਨ 'ਚ ਪਤਲੇ ਬੇਜ਼ਲ ਵਾਲਾ ਡਿਸਪਲੇਅ ਅਤੇ ਇਕ ਡਿਊਲ ਰਿਅਰ ਕੈਮਰਾ ਸੈਟਅਪ ਹੋ ਸਕਦਾ ਹੈ।
ਫੋਨ 'ਚ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਹੈ ਜਦਕਿ ਹੇਠਲੇ ਪਾਸੇ ਇਕ ਸਪੀਕਰ ਗ੍ਰਿਲ ਅਤੇ ਇਕ ਯੂ. ਐੱਸ. ਬੀ. ਟਾਈਪ-ਸੀ ਪੋਰਟ ਹੈ। ਡਿਸਪਲੇਅ ਦਾ ਸਾਈਜ਼ 6 ਇੰਚ ਜਦਕਿ ਫੋਨ ਦਾ ਡਾਈਮੇਂਸ਼ਨ 151.4*75.2*7.4 ਮਿਲੀਮੀਟਰ ਹੋਣ ਦੀ ਉਮੀਦ ਹੈ।
ਆਪਣੇ ਸਮਰਾਟਫੋਨ ਨੂੰ ਬਣਾਓ ਸਮਾਰਟ ਸਕੈਨਰ, ਜਾਣੋ ਕਿਵੇਂ
NEXT STORY