ਗੈਜੇਟ ਡੈਸਕ– ਟੈੱਕ ਬ੍ਰਾਂਡ ਐੱਲ.ਜੀ. ਵਲੋਂ ਇਸ ਦੇ ਸਵਿੱਵੈਲ ਸਕਰੀਨ ਵਾਲੇ ਖ਼ਾਸ ਡਿਵਾਈਸ LG Wing ਨੂੰ ਭਾਰਤ ਲਿਆਉਣ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਅਧਿਕਾਰਤ ਇਨਵਾਈਟਸ ਭੇਜੇ ਜਾ ਰਹੇ ਹਨ। ਸਾਊਥ ਕੋਰੀਅਨ ਕੰਪਨੀ ਕੰਪਨੀ ਆਪੀ ਬੇਹੱਦ ਖ਼ਾਸ ਫੋਨ ਪਿਛਲੇ ਮਹੀਨੇ ਗਲੋਬਲੀ ਲੈ ਕੇ ਆਈ ਹੈ ਅਤੇ 28 ਅਕਤੂਬਰ ਨੂੰ ਇਹ ਭਾਰਤ ’ਚ ਲਾਂਚ ਹੋਣ ਜਾ ਰਿਹਾ ਹੈ। ਇਨਵਾਈਟ ’ਤੇ #ExploretheNew ਲਿਖਿਆ ਹੈ ਅਤੇ ਕਿਸੇ ਫੋਨ ਦਾ ਨਾਂ ਕੰਪਨੀ ਨੇ ਮੈਂਸ਼ਨ ਨਹੀਂ ਕੀਤਾ। ਹਾਲਾਂਕਿ, ਇਸ ਦੇ ਪਿੱਛੇ ਵਿਖਾਈ ਦੇ ਰਹੇ ਪਰਛਾਵੇਂ ’ਚ LG Wing ਦਾ ਡਿਜ਼ਾਇਨ ਟੀਜ਼ ਕੀਤਾ ਗਿਆ ਹੈ। ਫੋਨ ਬਿਲਕੁਲ ਨਵੇਂ ਡਿਜ਼ਾਇਨ ਨਾਲ ਆਇਆ ਹੈ ਅਤੇ ਅਜਿਹਾ ਫੋਨ ਪਹਿਲਾਂ ਕਦੇ ਨਹੀਂ ਵੇਖਿਆ ਗਿਆ।
ਐੱਲ.ਜੀ. ਸੋਸ਼ਲ ਚੈਨਲਸ ’ਤੇ ਵੀ LG Wing ਨੂੰ ਟੀਜ਼ ਕਰ ਰਹੀ ਹੈ। ਪਿਛਲੇ ਮਹੀਨੇ ਗਲੋਬਲੀ ਲਾਂਚ ਹੋਇਆ ਨਵਾਂ ਫੋਨ ਕੰਪਨੀ ਦੀ ‘ਐਕਸਪਲੋਰ ਸੀਰੀਜ਼’ ਦਾ ਹਿੱਸਾ ਹੈ, ਜਿਸ ਵਿਚ ਕੰਪਨੀ ਟ੍ਰਡੀਸ਼ਨਲ ਸਮਾਰਟਫੋਨਜ਼ ਤੋਂ ਹਟ ਕੇ ਨਵਾਂ ਟਰਾਈ ਕਰਨ ਦੀ ਕੋਸ਼ਿਸ਼ ਕਰੇਗੀ। ਇਹ ਪੂਰੀ ਤਰ੍ਹਾਂ ਨਵੇਂ ਅਤੇ ਅਨੋਖੇ ਡਿਜ਼ਾਇਨ ਨਾਲ ਆਉਂਦਾ ਹੈ। ਇਸ ਡਿਵਾਈਸ ’ਚ ਦੋ ਸਕਰੀਨਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ’ਚੋਂ ਇਕ ਨੂੰ 90 ਡਿਗਰੀ ’ਤੇ ਘੁੰਮਾਇਆ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਮੇਨ ਸਕਰੀਨ ਨੂੰ ਨਾ ਘੁੰਮਾਓ ਤਾਂ ਕਿਸੇ ਦੂਜੇ ਸਾਧਾਰਣ ਫੋਨ ਦੀ ਤਰ੍ਹਾਂ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਹ ਬਾਕੀ ਸਮਾਰਟਫੋਨਾਂ ਵਰਗਾ ਹੀ ਵਿਖਾਈ ਦਿੰਦਾ ਹੈ।
260 ਗ੍ਰਾਮ ਹੈ LG Wing ਦਾ ਭਾਰ
ਦੋ ਸਕਰੀਨਾਂ ਹੋਣ ਦੇ ਚਲਦੇ ਡਿਵਾਈਸ ਦੀ ਮੋਟਾਈ ਜ਼ਰੂਰ ਵਧ ਜਾਂਦੀ ਹੈ ਪਰ ਇਸ ਦੀ ਦੂਜੀ ਸਕਰੀਨ ਬਹੁਤ ਕੰਮ ਦੀ ਹੈ। 260 ਗ੍ਰਾਮ ਭਾਰ ਵਾਲੇ ਇਸ ਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ 6.8 ਇੰਚ ਕਵਰਡ P-OLED ਡਿਸਪਲੇਅ ਫੁਲ-ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਨਾਲ ਮਿਲਦੀ ਹੈ ਅਤੇ ਇਸ ਦਾ ਆਸਪੈਕਟ ਰੇਸ਼ੀਓ 20.5:9 ਦਾ ਦਿੱਤਾ ਗਿਆ ਹੈ। ਉਥੇ ਹੀ ਮੇਨ ਡਿਸਪਲੇਅ ਦੇ ਹੇਠਾਂ ਦਿੱਤੀ ਗਈ ਸੈਕੇਂਡਰੀ ਡਿਸਪਲੇਅ 3.9 ਇੰਚ ਦੀ G-OLED ਪੈਨਲ ਵਾਲੀ ਡਿਸਪਲੇਅ ਹੈ। ਇਹ ਵੀ ਫੁਲ-ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। ਇਕ ਖ਼ਾਸ ਮਕੈਨਿਜ਼ਮ ਦੀ ਮਦਦ ਨਾਲ ਮੇਨ ਸਕਰੀਨ ਨੂੰ ਰੋਟੇਟ ਕੀਤਾ ਜਾ ਸਕਦਾ ਹੈ ਅਤੇ ਦੂਜੀ ਡਿਸਪਲੇਅ ਚੌਰਸ ਵਿਖਾਈ ਦੇਣ ਲਗਦੀ ਹੈ।
32MP ਪਾਪ-ਅਪ ਸੈਲਫੀ ਕੈਮਰਾ
LG Wing ’ਚ ਕੰਪਨੀ ਨੇ ਕੁਆਲਕਾਮ ਸਨੈਪਡ੍ਰੈਗਨ 765G ਪ੍ਰੋਸੈਸਰ 8 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਸਟੋਰੇਜ ਨਾਲ ਦਿੱਤਾ ਹੈ। ਇਹ ਪਾਪ-ਅਪ ਸੈਲਫੀ ਕੈਮਰੇ ਵਾਲਾ ਐੱਲ.ਜੀ. ਦਾ ਪਹਿਲਾ ਫੋਨ ਹੈ। 32 ਮੈਗਾਪਿਕਸਲ ਸੈਲਫੀ ਕੈਮਰੇ ਤੋਂ ਇਲਾਵਾ ਰੀਅਰ ਪੈਨਲ ’ਤੇ ਟ੍ਰਿਪਲ ਕੈਮਰਾ ਸੈੱਟਅਪ ਚੌਰਸ ਮਡਿਊਲ ’ਚ ਦਿੱਤਾ ਗਿਆ ਹੈ। ਸੈੱਟਅਪ ’ਚ 64 ਮੈਗਾਪਿਸਲ ਪ੍ਰਾਈਮਰੀ ਲੈੱਨਜ਼ ਤੋਂ ਇਲਾਵਾ 12 ਮੈਗਾਪਿਕਸਲ ਅਲਟਰਾ ਵਾਈਡ ਸੈਂਸਰ ਅਤੇ 13 ਮੈਗਾਪਿਕਸਲ ਦਾ ਅਲਟਰਾ ਲਾਈਡ ਕੈਮਰਾ ਦਿੱਤਾ ਗਿਆ ਹੈ। ਕੰਪਨੀ ਦੀ ਮੰਨੀਏ ਤਾਂ ਡਿਵਾਈਸ ਦੀ ਡਿਸਪਲੇਅ ਖ਼ਾਸ ਮਕੈਨਿਜ਼ਮ ਨਾਲ 200,000 ਵਾਰ ਤਕ ਰੋਟੇਟ ਕੀਤੀ ਜਾ ਸਕਦੀ ਹੈ ਅਤੇ ਸੈਕੇਂਡਰੀ ਡਿਸਪਲੇਅ ’ਤੇ ਖ਼ਾਸ ਪਾਲੀ-ਆਕਸੀ-ਮੈਥਲੀਨ (POM) ਕੋਟਿੰਗ ਦਿੱਤੀ ਗਈ ਹੈ।
ਸੈਮਸੰਗ ਦੇ ਇਨ੍ਹਾਂ ਸਮਾਰਟਫੋਨਾਂ ’ਚ ਕੰਮ ਨਹੀਂ ਕਰ ਰਿਹਾ Google Pay
NEXT STORY