ਜਲੰਧਰ- ਬਿਜ਼ਨੈੱਸ ਅਤੇ ਐਪਲਾਈਮੈਂਟ-ਓਰਿਐਂਟਿਡ ਸੋਸ਼ਲ ਨੈੱਟਵਰਕਿੰਗ ਸਰਵਿਸ ਲਿੰਕਡਇਨ 'ਤੇ ਸਥਾਨਕ ਕਾਨੂੰਨਾਂ ਦੇ ਉਲੰਘਣ ਦਾ ਦੋਸ਼ ਲਗਾਉਂਦੇ ਹੋਏ ਰੂਸ ਦੇ ਅਧਿਕਾਰੀਆਂ ਨੇ ਐਪਲ ਅਤੇ ਗੂਗਲ ਨੂੰ ਆਪਣੇ-ਆਪਣੇ ਐਪ ਸਟੋਰ ਤੋਂ ਇਸ ਲਈ ਹਟਾਉਣ ਲਈ ਕਿਹਾ ਹੈ। ਰੂਸੀ ਕਾਨੂੰਨ ਮੁਤਾਬਕ ਕਿਸੇ ਇੰਟਰਨੈੱਟ ਕਪਨੀ ਨੂੰ ਰੂਸ ਦੀ ਸੀਮਾ ਦੇ ਅੰਦਰ ਰਹਿਣ ਵਾਲੇ ਆਪਣੇ ਯੂਜ਼ਰਸ ਦਾ ਪੂਰਾ ਅੰਕੜਾ ਸਟੋਰ ਕਰਨਾ ਪੈਂਦਾ ਹੈ। ਹਾਲ ਹੀ 'ਚ ਰੂਸ ਦੀ ਇਕ ਅਦਾਲਤ ਨੇ ਮਾਈਕ੍ਰੋਸਾਫਟ ਦੀ ਮਲਕੀਅਤ ਵਾਲੀ ਸੋਸ਼ਲ ਸਾਈਟ ਲਿੰਕਡਇਨ ਦੀਆਂ ਸੇਵਾਵਾਂ ਬਲਾਕ ਕਰ ਦਿੱਤੀਆਂ ਸਨ। ਇਕ ਅਖਬਾਰ ਮੁਤਾਬਕ, ਐਪਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਕ ਮਹੀਨਾ ਪਹਿਲਾਂ ਉਨ੍ਹਾਂ ਤੋਂ ਰੂਸ 'ਚ ਆਪਣੇ ਐਪ ਸਟੋਰ ਤੋਂ ਲਿੰਕਡਇਨ ਨੂੰ ਹਟਾਉਣ ਲਈ ਕਿਹਾ ਗਿਆ ਸੀ।
ਰਿਪੋਰਟ 'ਚ ਕਿਹਾ ਗਿਆ ਹੈ, ਹਾਲਾਂਕਿ ਗੂਗਲ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਸ ਨੇ ਰੂਸ 'ਚ ਆਪਣੇ ਐਪ ਸਟੋਰ ਤੋਂ ਲਿੰਕਡਇਨ ਐਪ ਹਟਾਇਆ ਸੀ ਜਾਂ ਨਹੀਂ। ਗੂਗਲ ਨੇ ਇਹ ਜ਼ਰੂਰ ਕਿਹਾ ਕਿ ਉਸ ਨੇ ਰੂਸ 'ਚ ਸਥਾਨਕ ਕਾਨੂੰਨਾਂ ਦਾ ਪਾਲਨ ਕੀਤਾ ਹੈ। ਇਸ ਵਿਚ ਲਿੰਕਡਇਨ ਨੇ ਬਿਆਨ 'ਚ ਕਿਹਾ ਕਿ ਕੰਪਨੀ ਰੂਸ 'ਚ ਆਪਣੀਆਂ ਸੇਵਾਵਾਂ ਬਲਾਕ ਕੀਤੇ ਜਾਣ 'ਤੇ ਰੂਸ ਦੇ ਰੈਗੂਲੇਟਰ ਤੋਂ ਨਿਰਾਸ਼ ਹੈ।
ਲਿੰਕਡਇਨ ਦੇ ਬੁਲਾਰੇ ਨਿਕੋਲ ਲੇਵਰਿਚ ਦੇ ਹਵਾਲੇ ਤੋਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਨਾਲ ਰੂਸ 'ਚ ਸਾਡੇ ਮੈਂਬਰਾਂ ਅੇਤ ਕਾਰੋਬਾਰ 'ਚ ਵਿਕਾਸ ਲਈ ਸਾਡੇ ਮੰਚ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਤੱਕ ਸਾਡੀਆਂ ਸੇਵਾਵਾਂ ਪਹੁੰਚਾਉਣ ਤੋਂ ਰੋਕੀਆਂ ਗਈਆਂ। ਰੂਸ 'ਚ ਲਿੰਕਡਇਨ ਦੇ ਯੂਜ਼ਰਸ ਦੀ ਗਿਣਤੀ ਲੱਖਾਂ 'ਚ ਹੈ।
ਸਨੈਪਡੀਲ 'Welcome 2017' ਸੇਲ: ਇਨ੍ਹਾਂ ਡਿਵਾਈਸਿਸ 'ਤੇ ਮਿਲ ਰਹੀ ਹੈ ਭਾਰੀ ਛੋਟ
NEXT STORY