ਗੈਜੇਟ ਡੈਸਕ– ਲੋਗੀਟੈੱਕ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਵਾਇਰਲੈੱਸ ਕੀਬੋਰਡ Logitech MX Keys ਲਾਂਚ ਕਰ ਦਿੱਤਾ ਹੈ। ਇਸ ਕੀਬੋਰਡ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਤੁਸੀਂ ਇਸ ਨੂੰ ਯੂ.ਐੱਸ.ਬੀ. ਰਿਸੀਵਰ ਸਮੇਤ ਕਈ ਡਿਵਾਈਸਿਜ਼ ਨਾਲ ਕੁਨੈਕਟ ਕਰ ਸਕਦੇ ਹੋ। ਇਸ ਵਿਚ ਮਲਟੀਪਲ ਆਪਰੇਟਿੰਗ ਸਿਸਟਮ ਦੀ ਸੁਪੋਰਟ ਦਿੱਤੀ ਗਈ ਹੈ। Logitech MX Keys ਵਾਇਰਲੈੱਸ ਕੀਬੋਰਡ ’ਚ ਤੁਹਾਨੂੰ ਨੰਬਰ ਪੈਡ ਵੀ ਮਿਲੇਗਾ, ਇਸ ਤੋਂ ਇਲਾਵਾ ਮੀਡੀਆ ਸ਼ਾਰਟਕਟ ਦੇ ਨਾਲ-ਨਾਲ ਫੁਲ ਸਾਈਜ਼ ਐਰੋ ਕੀਅਜ਼ ਵੀ ਇਸ ਵਚ ਦਿੱਤੀਆਂ ਗਈਆਂ ਹਨ। ਇਸ ਕੀਬੋਰਡ ਦੀ ਕੀਮਤ 12,995 ਰੁਪਏ ਹੈ ਅਤੇ ਇਸ ਨੂੰ ਐਮਜ਼ੋਨ ਇੰਡੀਆ ਤੋਂ ਖ਼ਰੀਦਿਆ ਜਾ ਸਕਦਾ ਹੈ।
ਕੰਪਨੀ ਦਾ ਕਹਿਣਾ ਹੈ ਕਿ Logitech MX Keys ਕੀਬੋਰਡ ਨੂੰ ਖ਼ਾਸ ਤੌਰ ’ਤੇ ਕ੍ਰਿਏਟਿਵ ਲੋਕਾਂ ਲਈ ਡਿਜ਼ਾਇਨ ਕੀਤਾ ਗਿਆ ਹੈ। ਸਮੂਥ ਟਾਈਪਿੰਗ ਲਈ ਕੀਅਜ਼ ’ਤੇ ਮੈਟ ਕੋਟਿੰਗ ਦਿੱਤੀ ਗਈ ਹੈ। ਇਸ ਕੀਬੋਰਡ ’ਚ ਬੈਕਲਾਈਟ ਮਿਲਦੀ ਹੈ ਅਤੇ ਇਸ ਵਿਚ ਇਨਬਿਲਟ ਪ੍ਰੋਕਸੀਮਿਟੀ ਸੈਂਸਰ ਵੀ ਦਿੱਤਾ ਗਿਆ ਹੈ ਜੋ ਤੁਹਾਡੀ ਐਕਟੀਵਿਟੀ ਨੂੰ ਪਹੁਚਾਣਨ ’ਚ ਸਮਰੱਥ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਹ ਕੀਬੋਰਡ 10 ਦਿਨਾਂ ਦਾ ਬੈਟਰੀ ਬੈਕਅਪ ਦਿੰਦ ਹੈ, ਉਥੇ ਹੀ ਜੇਕਰ ਤੁਸੀਂ ਬੈਕਲਾਈਟ ਬੰਦ ਕਰਕੇ ਕੀਬੋਰਡ ਦੀ ਵਰਤੋਂ ਕਰਦੇ ਹੋ ਤਾਂ ਬੈਟਰੀ 5 ਮਹੀਨਿਆਂ ਤਕ ਚੱਲ ਸਕਦੀ ਹੈ।
6000mAh ਬੈਟਰੀ ਨਾਲ ਲਾਂਚ ਹੋਇਆ Moto G9 Power ਸਮਾਰਟਫੋਨ
NEXT STORY