ਗੈਜੇਟ ਡੈਸਕ—ਮੋਟੋ ਜੀ9 ਪਾਵਰ ਸਮਾਰਟਫੋਨ ਨੂੰ ਯੂਰਪ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਲਾਈਨਅਪ ਦੇ ਸਮਾਰਟਫੋਨ Moto G9 Play ਅਤੇ Moto G9 Plus ਨੂੰ ਲਾਂਚ ਕੀਤਾ ਗਿਆ ਹੈ। ਮੋਟੋ ਜੀ9 ’ਚ ਕੰਪਨੀ ਵੱਲੋਂ 6000 ਐੱਮ.ਏ.ਐੱਚ. ਦੀ ਪਾਵਰਫੁਲ ਬੈਟਰੀ ਦਿੱਤੀ ਗਈ ਹੈ। ਫੋਨ ਨੂੰ ਯੂਰਪੀਅਨ ਮਾਰਕਿਟ ’ਚ 199 ਯੂਰੋ ਕਰੀਬ 17500 ਰੁਪਏ ’ਚ ਲਾਂਚ ਕੀਤਾ ਗਿਆ ਹੈ। ਫੋਨ ਨੂੰ ਸਿੰਗਲ ਸਟੋਰੇਜ਼ ਵੈਰੀਐਂਟ 128ਜੀ.ਬੀ. ਇੰਟਰਨਲ ਸਟੋਰੇਜ਼ ’ਚ ਲਾਂਚ ਕੀਤਾ ਗਿਆ ਹੈ। ਫੋਨ ਨੂੰ ਯੂਰਪ ਤੋਂ ਇਲਾਵਾ ਏਸ਼ੀਆਈ ਮਾਰਕਿਟ ’ਚ ਵੀ ਲਾਂਚ ਕੀਤਾ ਜਾਵੇਗਾ ਪਰ ਫੋਨ ਦੇ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸਪੈਸੀਫਿਕੇਸ਼ਨਸ
ਮੋਟੋ ਜੀ9 ਪਾਵਰ ਸਮਾਰਟਫੋਨ ’ਚ 6.78 ਇੰਚ ਦੀ ਆਈ.ਪੀ.ਐੱਸ. ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1640x720 ਪਿਕਸਲ ਹੈ। ਫੋਨ ’ਚ Snapdragon 662 SoC ਦਾ ਇਸਤੇਮਾਲ ਕੀਤਾ ਗਿਆ ਹੈ।
ਕੈਮਰਾ
ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਇਸ ਦੇ ਰੀਅਰ ਪੈਨਲ ’ਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦੇ ਰੀਅਰ ਪੈਨਲ ’ਤੇ 64 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜਿਸ ਦਾ ਅਰਚਰਚ ਐੱਫ/1.79 ਹੋਵੇਗਾ। ਇਸ ਤੋਂ ਇਲਾਵਾ 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ, 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਾ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
7000mAh ਬੈਟਰੀ ਵਾਲਾ ਇਕ ਹੋਰ ਫੋਨ ਲਿਆ ਰਹੀ ਸੈਮਸੰਗ, ਮਿਲਣਗੇ ਜ਼ਬਰਦਸਤ ਫੀਚਰਜ਼
NEXT STORY