ਜਲੰਧਰ : ਗੂਗਲ ਨੇ ਹਾਲ ਹੀ 'ਚ ਆਪਣੇ ਸਾਰੇ ਐਂਡ੍ਰਾਇਡ ਆਪ੍ਰੇਟਿੰਗ ਸਿਸਟਸ ਨੂੰ ਲੈ ਕੇ ਇਕ ਨਵਾਂ ਅਪਡੇਟ ਸਟੇਟਸ ਪੇਸ਼ ਕੀਤਾ ਹੈ ਜਿਸ 'ਚ ਕੰਪਨੀ ਨੇ ਆਪਣੇ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲੇ ਆਪ੍ਰੇਟਿੰਗ ਸਿਸਟਸ ਐਂਡ੍ਰਾਇਡ Lollipop ਬਾਰੇ ਦੱਸਿਆ ਕਿ ਇਸ OS ਨੂੰ ਮਾਰਚ ਦੇ ਅਰੰਭ ਤੱਕ 36.1 ਫ਼ੀਸਦੀ ਡਿਵਾਇਸਿਸ 'ਚ ਯੂਜ ਕੀਤਾ ਜਾ ਰਿਹਾ ਹੈ ਜੋ ਕਿ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਐਂਡ੍ਰਾਇਡ ਯੂਜ਼ਰਸ ਦੀ ਗਿਣਤੀ ਹੈ। ਗੂਗਲ ਦੇ ਫਾਰਮਰ OS KitKats ਨੂੰ ਵੀ ਯੂਜ਼ਰਸ ਨੇ ਕਾਫ਼ੀ ਪਸੰਦ ਕੀਤਾ ਸੀ ਜਿਸ ਦੀ ਵਰਤੋਂ ਵੀ ਹੁਣ 34.3 ਫ਼ੀਸਦੀ ਤੱਕ ਪਹੁੰਚ ਗਿਆ ਹੈ।
ਤੁਹਾਨੂੰ ਦਈਏ ਕਿ ਐਂਡ੍ਰਇਡ ਦੇ Lollipop ਵਰਜਨ ਨੂੰ ਰਿਲੀਜ਼ ਹੋਏ 16 ਮਹੀਨੀਆਂ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਹੁਣ ਐਂਡ੍ਰਾਇਡ ਦੇ ਨਵੇਂ ਵਰਜਨ Marshmallow ਨੂੰ ਲਾਂਚ ਹੋਏ 5 ਮਹੀਨੇ ਹੀ ਹੋਏ ਹੈ ਜਿਸ 'ਚ ਇਸ ਦੇ ਯੂਜ਼ਰਸ 2.3 ਫ਼ੀਸਦੀ ਤੱਕ ਪਹੁੰਚ ਗਏ ਹਨ। Lollipop OS ਦੇ ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦੇ ਅਪਡੇਟ ਜਾਂ ਅਪਗਰੇਡ ਨੂੰ ਲੈ ਕੇ ਕਾਫ਼ੀ ਸਮਾਂ ਉਡੀਕ ਕੀਤੀ ਹੈ ਪਰ ਕੰਪਨੀ ਇਸ ਗੱਲ 'ਤੇ ਧਿਆਨ ਨਹੀਂ ਦਿੰਦੇ ਹੋਏ ਨਵੇਂ Marshmallow OS ਨੂੰ L7 75 ਅਤੇ Samsung galaxy S7 'ਚ ਉਪਲੱਬਧ ਕਰਵਾ ਰਹੀ ਹੈ।
Truecaller ਦੇ ਨਵੇਂ ਅਪਡੇਟ 'ਚ ਜੁੜੇ ਖਾਸ ਫੀਚਰਜ਼
NEXT STORY