ਗੈਜੇਟ ਡੈਸਕ– ਤਿਉਹਾਰੀ ਸੀਜ਼ਨ ’ਚ ਲੋਕਾਂ ਨੂੰ ਆਪਣੇ ਵਲ ਆਕਰਸ਼ਿਤ ਕਰਨ ਲਈ M-tech ਮੋਬਾਇਲ ਨੇ ਬਾਜ਼ਾਰ ’ਚ ਆਪਣਾ ਨਵਾਂ ਫੋਨ ਲਾਂਚ ਕੀਤਾ ਹੈ। ਇਸ ਫੋਨ ਦੀ ਬੈਕ ਸਾਈਡ ’ਤੇ ਕਲਰਫੁੱਲ ਡਿਸਕੋ ਲਾਈਟਾਂ ਦੇ ਨਾਲ ਬੂਮ ਬਾਕਸ ਸਪੀਕਰ ਦਿੱਤੇ ਗਏ ਹਨ ਜੋ ਕਿ ਬਿਹਤਰ ਆਡੀਓ ਐਕਸਪੀਰੀਅੰਸ ਦੇਣਗੇ। ਇਸ ਤੋਂ ਇਲਾਵਾ ਫੋਨ ’ਚ ਇਕ ਬ੍ਰਾਈਟ ਡਿਊਲ LED ਟਾਰਚ ਵੀ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਫੋਨ ਦੀ ਕੀਮਤ 1199 ਰੁਪਏ ਹੈ ਅਤੇ ਇਸ ਨੂੰ ਬਲੈਕ, ਬਲਿਊ, ਰੈੱਡ ਕਲਰ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ।

ਲਾਂਚਿੰਗ
ਇਸ ਫੋਨ ਦੇ ਲਾਂਚ ਮੌਕੇ M-tech ਇੰਫਾਰਮੇਟਿਕਸ ਲਿਮਟਿਡ ਦੇ ਸਹਿ-ਸੰਸਥਾਪਕ ਗੌਤਮ ਕੁਮਾਰ ਜੈਨ ਦਾ ਕਹਿਣਾ ਹੈ ਕਿ ਨਵਾਂ M-tech ਡਿਸਕੋ ਫੋਨ ਸਾਡੇ ਫੀਚਰਸ ਫੋਨਸ ਦੀ ਰੇਂਜ ’ਚ ਇਕ ਬਿਹਤਰੀਨ ਐਡੀਸ਼ਨ ਹੈ। ਇਸ ਦੀਵਾਲੀ ਅਸੀਂ ਆਪਣੇ ਗਾਹਕਾਂ ਲਈ ਕੁਝ ਵੱਖਰਾ ਕਰਨਾ ਚਾਹੁੰਦੇ ਸੀ। ਸਾਨੂੰ ਉਮੀਦ ਹੈ ਕਿ ਗਾਹਕਾਂ ਨੂੰ ਸਾਡੀ ਇਹ ਨਵੀਂ ਪੇਸ਼ਕਸ਼ ਜ਼ਰੂਰ ਪਸੰਦ ਆਏਗੀ।

ਫੀਚਰਸ
ਫੋਨ ’ਚ 2.4-ਇੰਚ ਦੀ QVGA ਡਿਸਪਲੇਅ ਅਤੇ 2800mAh ਦੀ ਬੈਟਰੀ ਹੈ। ਕੰਪਨੀ ਦਾ ਕਹਿਣਾ ਹੈ ਕਹਿਣਾ ਹੈ ਕਿ ਇਹ 100 ਘੰਟੇ ਦਾ ਟਾਕਟਾਈਮ ਅਤੇ 900 ਘੰਟੇ ਦਾ ਸਟੈਂਡਬਾਈ ਟਾਈਮ ਦੇਵੇਗੀ। ਇਸ ਵਿਚ 32 ਜੀ.ਬੀ. ਦੀ ਐਕਸਪੈਂਡੇਬਲ ਮੈਮਰੀ ਸਮਰਥਾ ਦਿੱਤੀ ਗਈ ਹੈ। ਫੋਨ ਦੇ ਰੀਅਰ ’ਚ ਇਕ ਡਿਜੀਟਲ ਕੈਮਰਾ ਵੀ ਦਿੱਤਾ ਗਿਆ ਹੈ।
ਪੈਨਾਸੋਨਿਕ ਨੇ 7000 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਇਹ ਸਮਾਰਟਫੋਨ
NEXT STORY