ਨਵੀਂ ਦਿੱਲੀ - ਮਹਿੰਦਰਾ ਇਲੈਕਟ੍ਰਿਕ ਨੇ ਆਟੋ ਐਕਸਪੋ 2020 ਵਿਚ ਈ.ਐਕਸ.ਯੂ.ਵੀ. 300 ਕੰਪੈਕਟ ਇਲੈਕਟ੍ਰਿਕ ਐਸ.ਯੂ.ਵੀ. ਪੇਸ਼ ਕੀਤੀ ਸੀ। ਕੰਪਨੀ ਇਸ ਨੂੰ ਇਸ ਸਾਲ ਦੇ ਅੰਤ ਤੱਕ ਭਾਰਤ ਵਿਚ ਲਾਂਚ ਕਰ ਸਕਦੀ ਹੈ। ਇਸ ਕਾਰ ਦੇ ਲਾਂਚ ਹੋਣ ਤੋਂ ਪਹਿਲਾਂ ਹੁਣ ਇਸ ਕਾਰ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ।
375 ਕਿਲੋਮੀਟਰ ਦੀ ਲੰਬੀ ਰੇਂਜ
ਇਸ ਕਾਰ ਬਾਰੇ ਹੁਣ ਜੋ ਖ਼ਬਰਾਂ ਆ ਰਹੀਆਂ ਹਨ ਉਨ੍ਹਾਂ ਅਨੁਸਾਰ ਇਹ ਕਾਰ 375 ਕਿਲੋਮੀਟਰ ਦੀ ਲੰਮੀ ਰੇਂਜ ਦੇ ਨਾਲ ਆਉਣ ਵਾਲੀ ਹੈ। ਕੰਪਨੀ ਇਸ ਮਾਡਲ ਨੂੰ ਦੋ ਰੂਪਾਂ 'ਚ ਪੇਸ਼ ਕਰ ਸਕਦੀ ਹੈ। ਇਸ ਵਿਚੋਂ ਸਟੈਂਡਰਡ ਵੇਰੀਐਂਟ ਦੀ ਰੇਂਜ ਲਗਭਗ 200 ਕਿਲੋਮੀਟਰ ਦੇ ਆਸ-ਪਾਸ ਹੋਵੇਗਾ।
ਇਹ ਵੀ ਪੜ੍ਹੋ : ਟੈਸਟਿੰਗ ਦੌਰਾਨ ਨਜ਼ਰ ਆਇਆ ਬਜਾਜ ਪਲਸਰ 250, ਜਲਦੀ ਹੀ ਲਾਂਚ ਹੋਣ ਦੀ ਉਮੀਦ
ਕਦੋਂ ਹੋਵੇਗੀ ਲਾਂਚ
ਕੰਪਨੀ ਨੇ ਅਜੇ ਇਸ ਕਾਰ ਦੀ ਲਾਂਚਿੰਗ ਦੀ ਤਰੀਖ਼ ਦਾ ਫੈਸਲਾ ਨਹੀਂ ਕੀਤਾ ਹੈ ਪਰ ਮੰਨਿਆ ਜਾਂਦਾ ਹੈ ਕਿ ਕੰਪਨੀ ਇਸ ਕਾਰ ਨੂੰ 2021 ਦੇ ਅੰਤ ਜਾਂ 2022 ਦੇ ਸ਼ੁਰੂ ਵਿਚ ਲਾਂਚ ਕਰੇਗੀ। ਇਸ ਕਾਰ ਦੇ ਜ਼ਰੀਏ ਕੰਪਨੀ ਇਲੈਕਟ੍ਰਿਕ ਕਾਰ ਬਾਜ਼ਾਰ ਵਿਚ ਆਪਣਾ ਬਾਜ਼ਾਰ ਹਿੱਸੇਦਾਰੀ ਵਧਾਉਣ ਦੀ ਕੋਸ਼ਿਸ਼ ਕਰੇਗੀ।
ਇਹ ਵੀ ਪੜ੍ਹੋ : Truecaller ਤੋਂ ਆਪਣੇ ਖਾਤੇ ਨੂੰ ਕਿਵੇਂ ਕਰਨਾ ਹੈ ਡਿਲੀਟ ਤੇ ਜਾਣੋ ਫੋਨ ਨੰਬਰ ਹਟਾਉਣ ਦਾ ਤਰੀਕਾ
ਟਾਟਾ ਨੇਕਸਨ ਨਾਲ ਸਿੱਧਾ ਮੁਕਾਬਲਾ
ਟਾਟਾ ਨੇਕਸਨ ਦਾ ਸਿੱਧਾ ਮੁਕਾਬਲਾ ਮਹਿੰਦਰਾ ਦੀ ਕਾਰ ਨਾਲ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਟਾਟਾ ਨੇਕਸਨ ਇਲੈਕਟ੍ਰਿਕ ਭਾਰਤ ਦੀ ਸਭ ਤੋਂ ਸਫਲ ਇਲੈਕਟ੍ਰਿਕ ਕਾਰ ਹੈ ਜਿਸਦਾ ਹੁਣ ਮਹਿੰਦਰਾ ਈ.ਐਕਸ.ਯੂ.ਵੀ. 300 ਨਾਲ ਸਿੱਧਾ ਮੁਕਾਬਲਾ ਹੋਵੇਗਾ। ਟਾਟਾ ਨੇਕਸਨ ਇਸ ਸਮੇਂ 312 ਕਿਲੋਮੀਟਰ ਦੀ ਰੇਂਜ ਦੀ ਪੇਸ਼ਕਸ਼ ਕਰਦੀ ਹੈ।
ਇਹ ਵੀ ਪੜ੍ਹੋ : FASTag 'ਚੋਂ ਕੱਟੇ ਗਏ ਹਨ ਜ਼ਿਆਦਾ ਪੈਸੇ ਤਾਂ ਨਾ ਕਰੋ ਚਿੰਤਾ, ਇਥੇ ਪ੍ਰਾਪਤ ਕਰ ਸਕਦੇ ਹੋ ਰਿਫੰਡ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੋਟੋਰੋਲਾ ਦਾ 108 ਮੈਗਾਪਿਕਸਲ ਨਾਲ ਲੈਸ ਸਮਾਰਟਫੋਨ ਮਿਲ ਰਿਹੈ 10 ਹਜ਼ਾਰ ਰੁਪਏ ਸਸਤਾ
NEXT STORY