ਜਲੰਧਰ - ਦੇਸ਼ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਦੀ ਲੋਕਪ੍ਰਿਅ ਸਬ-ਕਾਂਪੈਕਟ ਐੱਸ. ਯੂ. ਵੀ ਮਹਿੰਦਰਾ ਟੀ. ਯੂ. ਵੀ300 ਹੁਣ ਨਵੇਂ ਬਰਾਂਜ਼ ਗ੍ਰੀਨ ਕਲਰ ਆਪਸ਼ਨ 'ਚ ਵੀ ਉਪਲੱਬਧ ਹੋਵੇਗੀ। ਕੰਪਨੀ ਨੇ ਇਸ ਨੂੰ ਅਜ਼ਾਦੀ ਦਿਨ ਦੇ ਖਾਸ ਮੌਕੇ 'ਤੇ ਲਾਂਚ ਕੀਤਾ ਹੈ। ਇਹ ਰੰਗ ਟੀ. ਯੂ. ਵੀ300 ਦੇ ਸਾਰੇ ਵੇਰਿਅੰਟ 'ਚ ਵਿਸ਼ੇਸ਼ ਆਰਡਰ 'ਤੇ ਉਪਲੱਬਧ ਹੋਵੇਗਾ।
ਦੱਸ ਦਈਏ ਕਿ ਮਹਿੰਦਰਾ ਨੇ ਆਪਣੀ ਇਸ ਸਬ-4 ਮੀਟਰ ਐੱਸ. ਯੂ. ਵੀ ਪਿਛਲੇ ਸਾਲ ਸਿਤੰਬਰ 'ਚ ਲਾਂਚ ਕੀਤਾ ਸੀ। ਮਹਿੰਦਰਾ ਟੀ. ਯੂ. ਵੀ300 ਦਾ ਨਵਾਂ ਬਰਾਂਜ਼ ਗ੍ਰੀਨ ਰੰਗ ਮਿਲਟਰੀ ਗ੍ਰੀਨ ਕਲਰ ਦੀ ਤਰ੍ਹਾਂ ਹੀ ਹੈ ਜਿਸ ਦਾ ਇਸਤੇਮਾਲ ਇੰਡੀਅਨ ਆਰਮੀ ਕਰਦੀ ਹੈ।
ਨਵੇਂ ਕਲਰ ਆਪਸ਼ਨ ਤੋ ਇਲਾਵਾ ਇਸ ਐੱਸ. ਯੂ. ਵੀ 'ਚ ਕੋਈ ਹੋਰ ਬਦਲਾਵ ਨਹੀਂ ਕੀਤਾ ਗਿਆ ਹੈ। ਇਸ ਰੰਗ ਤੋਂ ਇਲਾਵਾ ਇਹ ਐੱਸ. ਯੂ. ਵੀ ਡਾਇਨੇਮੋ ਰੈੱਡ, ਬੋਲਡ ਬਲੈਕ , ਮੋਲਟਨ ਆਰੇਂਜ, ਮੈਜਿਸਟਿੱਕ ਸਿਲਵਰ, ਵਰਵ ਬਲੂ ਅਤੇ ਗਲੇਸ਼ਿਅਰ ਵਾਇਟ ਰੰਗਾਂ 'ਚ ਉਪਲੱਬਧ ਹੈ। ਗੱਡੀ 'ਚ ਡਰਾਈਵਰ ਇੰਫੋਟੇਨਮੈਂਟ ਸਿਸਟਮ, ਪਿਯਾਨੋ ਬਲੈਕ ਕੰਸੋਲ, ਸਟੀਅਰਿੰਗ ਮਾਉਂਟੇਡ ਆਡੀਓ ਅਤੇ ਟੈਲੀਫੋਨੀ ਕੰਟਰੋਲ ਜ਼ਿਹੇ ਫੀਚਰਸ 'ਤੇ ਗਏ ਹਨ।
ਮਹਿੰਦਰਾ ਟੀ. ਯੂ. ਵੀ300 ਦੋ ਇੰਜਣ ਆਪਸ਼ਨ ਦੇ ਨਾਲ ਉਪਲੱਬਧ ਹੈ ਜਿਸ 'ਚ mHawk80 ਅਤੇ mHawk100 ਸ਼ਾਮਿਲ ਹੈ । ਇਨ੍ਹਾਂ ਦੋਨੋਂ ਹੀ ਵਰਜਨਾਂ 'ਚ 1.5-ਲਿਟਰ ਡੀਜ਼ਲ ਇੰਜਣ ਲਗਾਇਆ ਗਿਆ ਹੈ ਜਿਸ ਨੂੰ ਦੋ ਵੱਖ ਵੱਖ ਤਰ੍ਹਾਂ ਨਾਲ ਟਿਊਨ ਕੀਤਾ ਗਿਆ ਹੈ। m8awk80 'ਚ ਇਹੀ ਇੰਜਨ ਮੈਨੂਅਲ ਟਰਾਂਸਮਿਸ਼ਨ 'ਚ 84 ਬੀ. ਐੱਚ. ਪੀ. ਦਾ ਐੱਮ. ਐੱਮ. ਟੀ ਦੇ ਨਾਲ 81 ਬੀ. ਐੱਚ. ਪੀ ਦਾ ਪਾਵਰ ਦਿੰਦਾ ਹੈ। ਉਥੇ ਹੀ, m8awk100 'ਚ ਇਹੀ ਇੰਜਣ 100 ਬੀ. ਐੱਚ. ਪੀ ਦਾ ਪਾਵਰ ਅਤੇ 240Nm ਦਾ ਟਾਰਕ ਦਿਦਾ ਹੈ। ਇਸ ਇੰਜਣ ਨੂੰ 5-ਸਪੀਡ ਮੈਨੂਅਲ ਅਤੇ ਏ. ਐੱਮ. ਟੀ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਗ੍ਰੇ ਕਲਰ ਵੇਰੀਅੰਟ 'ਚ ਵੀ ਉਪਲੱਬਧ ਹੋਇਆ ਇਹ ਸਮਾਰਟਫੋਨ
NEXT STORY