ਗੈਜੇਟ ਡੈਸਕ - ਅੱਜ ਦੇ ਡਿਜੀਟਲ ਯੁੱਗ ’ਚ ਹਰ ਕੋਈ ਸ਼ੋਸ਼ਲ ਮੀਡੀਆ ਰਾਹੀਂ ਇਕ-ਦੂਜੇ ਦੇ ਸੰਪਰਕ ’ਚ ਜੁੜਿਆ ਹੈ, ਤੇ ਇਸ ਨੇ ਦੁਨੀਆ ’ਚ ਆਪਣੀ ਥਾਂ ਬਣਾ ਲਈ ਹੈ। ਲੋਕ ਫੇਸਬੁਕ ਤੇ ਇੰਸਟਾਗ੍ਰਾਮ ਦੀ ਵਰਤੋਂ ਕਰ ਕੇ, ਵੀਡੀਓ ਸ਼ੇਅਰ ਕਰ ਕੇ ਇਕ ਦੂਜੇ ਨਾਲ ਕੁਨੈਕਟ ਰਹਿ ਰਹੇ ਹਨ ਪਰ ਹੁਣ ਇਸ ’ਚ ਬਦਲਾਅ ਦੇਖਣ ਬਾਰੇ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਬਿਲਕੁਲ। ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏਆਈ ਜਲਦੀ ਲੋਕਾਂ ਨੂੰ ਫੇਸਬੁਕ ਤੇ ਇੰਸਟਾਗ੍ਰਾਮ ਤੋਂ ਇਲਾਵਾ ਇਕ ਹੋਰ ਨਵਾਂ ਪਲੇਟਫਾਰਮ ਦੇਣ ਜਾ ਰਹਗੀ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਪੜ੍ਹੋ ਇਹ ਅਹਿਮ ਖਬਰ - Samsung Galaxy ਦਾ ਇਹ ਸ਼ਾਨਦਾਰ Smartphone ਹੋਇਆ ਲਾਂਚ! ਕੀਮਤ ਜਾਣ ਹੋ ਜਾਓਗੇ ਹੈਰਾਨ
ਇਕ ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ ਓਪਨ ਏਆਈ ਵੀ ਐਕਸ ਵਰਗਾ ਇਕ ਨੈੱਟਵਰਕ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਦੱਸ ਦਈਏ ਕਿ ਐਲਨ ਮਸਕ ਨੇ ਜਦੋਂ ਟਵਿਟਰ ਖਰੀਦਿਆ ਸੀ ਤਾਂ ਬਾਅਦ ’ਚ ਇਸ ਦਾ ਨਾਂ ਟਵਿਟਰ ਦੀ ਥਾਂ ਐਕਸ ਰੱਖ ਦਿੱਤਾ। ਇਸ ਦੌਰਾਨ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਓਪਨਏਆਈ ਨੇ ਆਪਣੇ ਐਪ ਦੀ ਪ੍ਰੋਟੋਟਾਈਪ ਤਿਆਰ ਕਤਰ ਲਈ ਹੈ ਤੇ ਉਸ ’ਚ ਚੈਟਜੀਪੀਟੀ ਦਾ ਵੀ ਹਿੱਸਾ ਹੋਵੇਗਾ। ਇਸ ’ਚ ਐਪ ’ਚ ਪਬਲਿਕ ਫੀਡ ਵਾਲਾ ਇਕ ਹਿੱਸਾ ਹੋਵੇਗਾ ਜਿਸ ’ਚ ਲੋਕ ਆਪਣੀ ਭਾਵਨਾਵਾਂ ਸ਼ੋਸ਼ਲ ਮੀਡੀਆ ਪੋਸਟ ਰਾਹੀਂ ਉਵੇਂ ਹੀ ਪ੍ਰਗਟ ਕਰਨਗੇ ਜਿਵੇਂ ਉਹ ਬਾਕੀ ਸਾਈਟਾਂ ’ਤੇ ਪ੍ਰਗਟ ਕਰਦੇ ਹਨ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਫੇਸਬੁਕ, ਇੰਸਟਾਗ੍ਰਾਮ ਤੇ ਐਕਸ ਦੇ ਇਲਾਵਾ ਵੀ ਇਕ ਹੋਰ ਸ਼ੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਨ ਦਾ ਮੌਕਾ ਮਿਲ ਸਕੇਗਾ।
ਪੜ੍ਹੋ ਇਹ ਅਹਿਮ ਖਬਰ - iPhone 15 ’ਤੇ ਮਿਲ ਰਿਹੈ ਬੰਪਰ Discount ! ਚੁੱਕ ਲਓ ਫਾਇਦਾ
META ਦੀ ਜੇਕਰ ਗੱਲ ਕਰੀਏ ਤਾਂ ਇਸ ਦੀ ਉਹ ਵੀ ਇਸ ਚੁਣੌਤੀ ਤੋਂ ਜਾਣੂ ਹੈ। ਹਾਲਾਂਕਿ ਇਸ ਖਬਰ ਤੋਂ ਸਾਰੇ ਪਹਿਲਾਂ ਹੀ ਜਾਣੂ ਹੋਣਗੇ ਕਿ META ਇਕ MetaAI ਐਪ 'ਤੇ ਕੰਮ ਕਰ ਰਿਹਾ ਹੈ। ਅਜਿਹੇ ’ਚ ਜੇਕਰ ਦੋਵੇਂ ਐਪਸ ਇਕੋ ਸਮੇਂ ਲਾਂਚ ਕੀਤੇ ਜਾਂਦੇ ਹਨ ਤਾਂ ਦੋਵਾਂ ਵਿਚਕਾਰ ਮੁਕਾਬਲਾ ਵੀ ਦੇਖਣ ਨੂੰ ਮਿਲੇਗਾ। ਰਿਪੋਰਟਾਂ ਦੇ ਅਨੁਸਾਰ, ਫੇਸਬੁੱਕ ਦੇ ਦੁਨੀਆ ਭਰ ਵਿੱਚ ਲਗਭਗ 3.07 ਬਿਲੀਅਨ ਮਾਸਿਕ ਸਰਗਰਮ ਯੂਜ਼ਰ ਹਨ। ਇਹ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਹੈ। ਅਜਿਹੀ ਸਥਿਤੀ ’ਚ, ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇੱਕ ਨਵੇਂ ਪਲੇਟਫਾਰਮ ਦੇ ਆਉਣ ਨਾਲ ਮੁਕਾਬਲਾ ਵਧੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
Samsung Galaxy ਦਾ ਇਹ ਸ਼ਾਨਦਾਰ Smartphone ਹੋਇਆ ਲਾਂਚ! ਕੀਮਤ ਜਾਣ ਹੋ ਜਾਓਗੇ ਹੈਰਾਨ
NEXT STORY