ਆਟੋ ਡੈਸਕ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਵਸਤੂਆਂ ਅਤੇ ਸੇਵਾਵਾਂ ਟੈਕਸ (GST) ਦਰਾਂ ਵਿੱਚ ਬਦਲਾਅ ਦੇ ਲਾਭ ਆਪਣੇ ਗਾਹਕਾਂ ਤੱਕ ਪਹੁੰਚਾਇਆ ਹੈ। ਇਸ ਤਹਿਤ ਕੰਪਨੀ ਨੇ ਆਪਣੀਆਂ ਕਈ ਕਾਰਾਂ ਜਿਵੇਂ- Swift, Dzire, Baleno, Francox ਅਤੇ Brezza ਦੀਆਂ ਕੀਮਤਾਂ 'ਚ 1.10 ਲੱਖ ਰੁਪਏ ਤਕ ਦੀ ਕਟੌਤੀ ਕਰ ਦਿੱਤੀ ਹੈ। ਇਸਦੇ ਨਾਲ ਮਾਰੂਤੀ ਦੀ ਫਿਲਹਾਲ ਸਭ ਤੋਂ ਵੱਧ ਵਿਕਣ ਵਾਲੀ ਕਾਰ ਡਿਜ਼ਾਇਰ ਵੀ ਕਰੀਬ 86 ਹਜ਼ਾਰ ਰੁਪਏ ਸਸਤੀ ਹੋ ਗਈ ਹੈ।
ਇੰਨੀਆਂ ਸਸਤੀਆਂ ਹੋਈਆਂ Arena ਕਾਰਾਂ
ਕਾਰ ਮਾਡਲ |
ਕੀਮਤ ਕਟੌਤੀ |
Maruti Suzuki Alto K10 |
Rs 52,910 |
Maruti Suzuki S-Presso |
Rs 52,143 |
Maruti Suzuki WagonR |
Rs 63,911 |
Maruti Suzuki Celerio |
Rs 62,845 |
Maruti Suzuki Eeco |
Rs 67,929 |
Maruti Suzuki Swift |
Rs 80,966 |
Maruti Suzuki Dzire |
Rs 86,892 |
Maruti Suzuki Brezza |
Rs 48,207 |
Maruti Suzuki Ertiga |
Rs 46,224 |
ਇੰਨੀਆਂ ਸਸਤੀਆਂ ਹੋਈਆਂ Nexa ਦੀਆਂ ਕਾਰਾਂ
ਕਾਰ ਮਾਡਲ |
ਕੀਮਤ ਕਟੌਤੀ |
Maruti Suzuki Ignis |
Rs 69,240 |
Maruti Suzuki Baleno |
Rs 80,667 |
Maruti Suzuki Fronx |
Rs 1,10,384 |
Maruti Suzuki Jimny |
Rs 51,052 |
Maruti Suzuki Grand Vitara |
Rs 67,724 |
Maruti Suzuki XL6 |
Rs 51,155 |
Maruti Suzuki Invicto |
Rs 61,301 |
ਇਹ ਵੀ ਪੜ੍ਹੋ- ਪੁਰਾਣੇ ਫੋਨ ਵੀ ਹੋ ਜਾਣਗੇ ਨਵੇਂ! ਇਸ ਅਪਡੇਟ ਤੋਂ ਬਾਅਦ ਬਦਲ ਜਾਵੇਗਾ ਯੂਜ਼ਰਜ਼ ਦਾ ਅਨੁਭਵ
ਗੱਡੀਆਂ 'ਤੇ ਇੰਨਾ ਘਟਿਆ ਟੈਕਸ
GST ਦਰਾਂ ਬਦਲਣ ਤੋਂ ਬਾਅਦ ਹੁਣ ਸਾਰੀਆਂ ਇੰਟਰਨਲ ਕੰਬਸ਼ਨ ਇੰਜਣ (ICE) ਅਤੇ ਹਾਈਬ੍ਰਿਡ ਕਾਰਾਂ ਹੁਣ 18 ਫੀਸਦੀ ਅਤੇ 40 ਫੀਸਦੀ ਸਲੈਬ ਵਿੱਚ ਆਉਣਗੀਆਂ। ਛੋਟੀਆਂ ਕਾਰਾਂ ਜਿਵੇਂ ਕਿ ਹੈਚਬੈਕ, ਕੰਪੈਕਟ ਸੇਡਾਨ ਅਤੇ ਕੰਪੈਕਟ SUV 'ਤੇ 18 ਫੀਸਦੀ GST ਲਗਾਇਆ ਜਾਵੇਗਾ, ਜਦੋਂ ਕਿ ਵੱਡੀਆਂ ਕਾਰਾਂ ਅਤੇ ਲਗਜ਼ਰੀ ਵਾਹਨ 40 ਫੀਸਦੀ GST ਸਲੈਬ ਵਿੱਚ ਆਉਣਗੇ। ਇਸ ਵਾਰ ਕੋਈ ਸੈੱਸ ਨਹੀਂ ਲਗਾਇਆ ਜਾਵੇਗਾ।
ਪਹਿਲਾਂ ਇੰਨਾ ਲਗਦਾ ਸੀ ਟੈਕਸ
GST 1.0 ਸਿਸਟਮ ਵਿੱਚ, ICE ਅਤੇ ਹਾਈਬ੍ਰਿਡ ਕਾਰਾਂ 'ਤੇ 28 ਫੀਸਦੀ GST ਦੇ ਨਾਲ 1 ਫੀਸਦੀ ਤੋਂ 22 ਫੀਸਦੀ ਤੱਕ ਦਾ ਸੈੱਸ ਲੱਗਦਾ ਸੀ। ਇਹ ਸੈੱਸ ਗੱਡੀ ਦੀ ਲੰਬਾਈ, ਇੰਜਣ ਸਮਰੱਥਾ ਅਤੇ ਬਾਡੀ ਸਟਾਈਲ ਦੇ ਆਧਾਰ 'ਤੇ ਨਿਰਧਾਰਤ ਸੀ। ਛੋਟੀਆਂ ਕਾਰਾਂ 'ਤੇ ਘੱਟ ਸੈੱਸ ਲੱਗਦਾ ਸੀ, ਜਦੋਂ ਕਿ ਵੱਡੀਆਂ ਕਾਰਾਂ 'ਤੇ ਸਭ ਤੋਂ ਵੱਧ। ਨਤੀਜੇ ਵਜੋਂ, ਕੁੱਲ ਟੈਕਸ 29 ਫੀਸਦੀ ਤੋਂ 50 ਫੀਸਦੀ ਤੱਕ ਸੀ।
ਇਹ ਕੰਪਨੀਆਂ ਘਟਾ ਚੁੱਕੀਆਂ ਹਨ ਕੀਮਤਾਂ
ਮਹਿੰਦਰਾ ਐਂਡ ਮਹਿੰਦਰਾ, ਹੁੰਡਈ ਮੋਟਰ ਇੰਡੀਆ, ਟਾਟਾ ਮੋਟਰਜ਼, ਟੋਇਟਾ ਕਿਰਲੋਸਕਰ ਮੋਟਰ, ਕੀਆ ਇੰਡੀਆ, ਜੇਐੱਸਡਬਲਯੂ ਐੱਮਜੀ ਮੋਟਰ ਇੰਡੀਆ, ਹੌਂਡਾ ਕਾਰਜ਼ ਇੰਡੀਆ, ਰੇਨੋ ਇੰਡੀਆ, ਸਕੋਡਾ ਆਟੋ ਇੰਡੀਆ ਅਤੇ ਵੋਲਕਸਵੈਗਨ ਇੰਡੀਆ ਵਰਗੀਆਂ ਕੰਪਨੀਆਂ ਨੇ ਵੀ ਕੀਮਤਾਂ ਵਿੱਚ ਕਟੌਤੀ ਦੇ ਰੂਪ ਵਿੱਚ ਗਾਹਕਾਂ ਨੂੰ ਜੀਐੱਸਟੀ ਲਾਭ ਦਿੱਤੇ ਹਨ। ਲਗਜ਼ਰੀ ਕਾਰ ਨਿਰਮਾਤਾ ਕੰਪਨੀਆਂ ਜਿਵੇਂ ਮਰਸੀਡੀਜ਼-ਬੈਂਜ਼ ਇੰਡੀਆ, ਬੀਐੱਮਡਬਲਯੂ ਗਰੁੱਪ ਇੰਡੀਆ, ਜੈਗੁਆਰ ਲੈਂਡ ਰੋਵਰ (ਜੇਐੱਲਆਰ) ਇੰਡੀਆ, ਆਡੀ ਇੰਡੀਆ ਅਤੇ ਵੋਲਵੋ ਕਾਰ ਇੰਡੀਆ ਅਤੇ ਵੋਲਵੋ ਕਾਰ ਇੰਡੀਆ ਨੇ ਵੀ ਅਜਿਹਾ ਹੀ ਕੀਤਾ ਹੈ।
ਇਹ ਵੀ ਪੜ੍ਹੋ- ਬੰਦ ਹੋ ਗਈ WhatsApp ਨੂੰ ਟੱਕਰ ਦੇਣ ਵਾਲੀ ਐਪ! 13 ਸਾਲਾ ਪਹਿਲਾਂ ਹੋਈ ਸੀ ਸ਼ੁਰੂਆਤ
ਪੁਰਾਣੇ ਫੋਨ ਵੀ ਹੋ ਜਾਣਗੇ ਨਵੇਂ! ਇਸ ਅਪਡੇਟ ਤੋਂ ਬਾਅਦ ਬਦਲ ਜਾਵੇਗਾ ਯੂਜ਼ਰਜ਼ ਦਾ ਅਨੁਭਵ
NEXT STORY