ਜਲੰਧਰ - ਜਾਪਾਨ ਦੀ ਕਾਰ ਨਿਰਮਾਤਾ ਕੰਪਨੀ Mazda ਨੇ ਨਵੀਂ RT24-P ਰੇਸਿੰਗ ਕਾਰ ਦੀ ਪਹਿਲੀ ਝਲਕ ਪੇਸ਼ ਕੀਤੀ ਹੈ। ਇਸ ਕਾਰ ਨੂੰ ਜਨਵਰੀ ਦੇ ਮਹੀਨੇ 'ਚ ਲਾਂਚ ਕੀਤਾ ਜਾਵੇਗਾ, ਪਰ ਉਸ ਤੋਂ ਪਹਿਲਾਂ ਇਸ ਦੀ ਟੈਸਟਿੰਗ ਹੋਣੀ ਅਜੇ ਬਾਕੀ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਕਾਰ ਦੀ ਚੇਸੀ ਨੂੰ Riley Technologies ਨੇ ਵਿਕਸਿਤ ਕੀਤਾ ਹੈ ਜੋ ਅਮਰੀਕੀ ਮੋਟਰਸਪੋਰਟਸ ਦੇ ਦੌਰਾਨ ਰੇਸਿੰਗ ਕਾਰਾਂ ਬਣਾਉਂਦੀ ਹੈ। ਇਸ ਕਾਰ 'ਚ MZ - 2.0“ ਟਰਬੋਚਾਰਜਡ ਇੰਜਣ ਲਗਾ ਹੈ ਜੋ 600 ਹਾਰਸਪਾਵਰ (kW) ਦੀ ਪਾਵਰ ਜਨਰੇਟ ਕਰਦਾ ਹੈ। ਇਸ ਖਾਸ ਇੰਜਣ ਨੂੰ Mazda ਦੀ ਰੇਸਿੰਗ ਟੀਮ ਅਤੇ ਐਡਵਾਂਸਡ ਇੰਜਣ ਰਿਸਰਚ ਕੰਪਨੀ ਨੇ ਮਿਲ ਕੇ ਬਣਾਇਆ ਹੈ। ਇਸ ਕਾਰ ਦੀ ਆਧਿਕਤਮ ਰਫਤਾਰ 190 mph (ਕਰੀਬ 306km/h) ਕੀਤੀ ਹੈ।
ਹੁਣ Whatsapp ਦੇ ਵੀਡੀਓ ਕਾਲਿੰਗ 'ਚ ਵੀ ਐਡ ਹੋਵੇਗੀ ਐਨਕ੍ਰਿਪਸ਼ਨ
NEXT STORY